Punjab News: ਭਲਾ MP ਬਣਨ ਦਾ ਕੀ ਫਾਇਦਾ? ਪਾਰਲੀਮੈਂਟ ਹੀ ਨਹੀਂ ਵੜਦੇ ਪੰਜਾਬ ਸੰਸਦ ਮੈਂਬਰ, ਵੇਖੇ ਲਓ ਸੰਨੀ ਦਿਓਲ ਤੋਂ ਲੈ ਕੇ ਸੁਖਬੀਰ ਬਾਦਲ ਦਾ ਹਾਲ
parliament: ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਕੋਲੋਂ ਵੋਟਾਂ ਮੰਗਦਿਆਂ ਸਿਆਸੀ ਲੀਡਰ ਦਾਅਵਾ ਕਰਦੇ ਹਨ ਕਿ ਉਹ ਪੰਜਾਬ ਦੇ ਮੁੱਦੇ ਸੰਸਦ ਵਿੱਚ ਉਠਾਉਣਗੇ। ਦੂਜੇ ਪਾਸੇ ਚੋਣ ਜਿੱਤਣ ਮਗਰੋਂ ਪੰਜਾਬ ਦੇ ਬਹੁਤੇ ਸੰਸਦ ਮੈਂਬਰ ਪਾਰਲੀਮੈਂਟ
Punjab News: ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਕੋਲੋਂ ਵੋਟਾਂ ਮੰਗਦਿਆਂ ਸਿਆਸੀ ਲੀਡਰ ਦਾਅਵਾ ਕਰਦੇ ਹਨ ਕਿ ਉਹ ਪੰਜਾਬ ਦੇ ਮੁੱਦੇ ਸੰਸਦ ਵਿੱਚ ਉਠਾਉਣਗੇ। ਦੂਜੇ ਪਾਸੇ ਚੋਣ ਜਿੱਤਣ ਮਗਰੋਂ ਪੰਜਾਬ ਦੇ ਬਹੁਤੇ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਮੂੰਹ ਹੀ ਨਹੀਂ ਵਿਖਾਉਂਦੇ। ਇਸ ਤਰ੍ਹਾਂ ਪੰਜਾਬ ਦੇ ਮੁੱਦਿਆਂ ਦੀ ਗੂੰਜ ਸੰਸਦ ਤੱਕ ਪਹੁੰਚਦੀ ਹੀ ਨਹੀਂ। ਇਹ ਖੁਲਾਸਾ ਤਾਜ਼ਾ ਅੰਕੜਿਆਂ ਵਿੱਚ ਹੋਇਆ ਹੈ।
ਹਾਸਲ ਜਾਣਕਾਰੀ ਮੁਤਾਬਕ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਉਲ ਦੀ ਪਾਰਲੀਮੈਂਟ ਅੰਦਰੀ ਹਾਜ਼ਰੀ ਸਿਰਫ 17 ਫੀਸਦੀ ਹੈ। ਅਹਿਮ ਗੱਲ ਹੈ ਕਿ ਪੰਜ ਸਾਲਾਂ ਦੌਰਾਨ ਸੰਨੀ ਦਿਉਲ ਨਾ ਤਾਂ ਸੰਸਦ ਵਿੱਚ ਨਜ਼ਰ ਆਏ ਤੇ ਨਾ ਹੀ ਆਪਣੇ ਹਲਕੇ ਵਿੱਚ। ਹਲਕੇ ਵਿੱਚ ਸੰਨੀ ਦਿਉਲ ਖਿਲਾਫ ਕਾਫੀ ਰੋਸ ਵੀ ਹੈ। ਇਸ ਲਈ ਬੀਜੇਪੀ ਗੁਰਦਾਸਪੁਰ ਤੋਂ ਕਿਸੇ ਨਵੇਂ ਚਿਹਰੇ ਦੀ ਤਲਾਸ਼ ਕਰ ਰਹੀ ਹੈ।
ਇਸੇ ਤਰ੍ਹਾਂ ਫਿਰੋਜ਼ਪੁਰ ਹਲਕੇ ਤੋਂ ਸੰਸਦ ਮੈਂਬਰ ਸੁਖਬੀਰ ਬਾਦਲ ਦੀ ਸੰਸਦ ਵਿੱਚ ਹਾਜ਼ਰੀ 20 ਫੀਸਦੀ ਹੀ ਰਹੀ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਸੰਸਦ ਵਿੱਚ ਹਾਜ਼ਰੀ 61 ਫੀਸਦੀ ਰਹੀ। ਦੂਜੇ ਪਾਸੇ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਹਾਜ਼ਰੀ 64 ਫੀਸਦੀ ਰਹੀ। ਐਮਪੀ ਮੁਨੀਸ਼ ਤਿਵਾੜੀ ਦੀ 95 ਫੀਸਦੀ ਤੇ ਜਸਬੀਰ ਸਿੰਘ ਡਿੰਪਾ ਦੀ ਹਾਜ਼ਰੀ 93 ਫੀਸਦੀ ਰਹੀ।
ਉਂਝ, ਇਹ ਹਾਲ ਸਿਰਫ ਪੰਜਾਬ ਦੇ ਸੰਸਦ ਮੈਂਬਰਾਂ ਦਾ ਨਹੀਂ ਸਗੋਂ ਦੇਸ਼ ਅੰਦਰ ਇਹ ਰੁਝਾਨ ਹੈ। ਫਿਲਮੀ ਸਿਤਾਰਿਆਂ ਦੀ ਗੱਲ ਕਰੀਏ ਤਾਂ ਸ਼ਤਰੂਘਨ ਸਿਨਹਾ ਦੀ ਸੰਸਦ ਵਿੱਚ ਮੌਜੂਦਗੀ 63 ਫੀਸਦੀ ਰਹੀ ਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਦੀ ਹਾਜ਼ਰੀ 47 ਫੀਸਦੀ ਰਹੀ। ਹੇਮਾ ਮਾਲਿਨੀ ਦੀ ਸੰਸਦ ਵਿਚ ਹਾਜ਼ਰੀ 50 ਫੀਸਦੀ ਰਹੀ।
ਵੱਡੇ ਲੀਡਰਾਂ ਵਿੱਚੋਂ ਰਾਹੁਲ ਗਾਂਧੀ ਦੀ 51 ਫੀਸਦੀ ਤੇ ਮੇਨਕਾ ਗਾਂਧੀ ਦੀ ਹਾਜ਼ਰੀ 78 ਫੀਸਦੀ ਰਹੀ। ਅਖਿਲੇਸ਼ ਯਾਦਵ ਨੇ ਸਿਰਫ 32 ਫੀਸਦੀ ਹੀ ਸੰਸਦ ਵਿੱਚ ਹਾਜ਼ਰੀ ਭਰੀ। ਯੂਪੀ ਤੋਂ ਬਸਪਾ ਦੇ ਐਮਪੀ ਅਤੁਲ ਕੁਮਾਰ ਸ਼ਰਮਾ ਦੀ ਹਾਜ਼ਰੀ ਸਿਰਫ ਇੱਕ ਫੀਸਦੀ ਰਹੀ। ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਨੇ ਸਿਰਫ 23 ਫੀਸਦੀ ਹਾਜ਼ਰੀ ਭਰੀ।