![ABP Premium](https://cdn.abplive.com/imagebank/Premium-ad-Icon.png)
ਪੰਜਾਬ 'ਚ ਆਖਰ ਕਾਂਗਰਸ ਤੋਂ ਹੋਈ ਕਿਹੜੀ ਵੱਡੀ ਚੂਕ, ਜੋ AAP ਦੇ ਹੱਥ ਚਲੀ ਗਈ ਸੱਤਾ? ਭੁਪਿੰਦਰ ਸਿੰਘ ਹੁੱਡਾ ਨੇ ਦੱਸਿਆ
ਪੰਜ ਰਾਜਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਨੇ ਰਾਜਸਥਾਨ ਵਿੱਚ ਤਿੰਨ ਰੋਜ਼ਾ ਚਿੰਤਨ ਕੈਂਪ ਲਗਾਇਆ। ਰਾਜਸਥਾਨ ਦੇ ਉਦੈਪੁਰ 'ਚ ਤਿੰਨ ਦਿਨਾਂ ਤੱਕ ਪਾਰਟੀ ਆਗੂਆਂ ਵੱਲੋਂ ਮੰਥਨ ਕੀਤਾ ਗਿਆ ਕਿ ਭਵਿੱਖ 'ਚ ਪਾਰਟੀ ਦੀ ਰਣਨੀਤੀ ਕੀ ਹੋਵੇਗੀ?
![ਪੰਜਾਬ 'ਚ ਆਖਰ ਕਾਂਗਰਸ ਤੋਂ ਹੋਈ ਕਿਹੜੀ ਵੱਡੀ ਚੂਕ, ਜੋ AAP ਦੇ ਹੱਥ ਚਲੀ ਗਈ ਸੱਤਾ? ਭੁਪਿੰਦਰ ਸਿੰਘ ਹੁੱਡਾ ਨੇ ਦੱਸਿਆ Senior Congress leader Bhupinder Singh Hooda said that where was the mistake made by the Congress in Punjab ਪੰਜਾਬ 'ਚ ਆਖਰ ਕਾਂਗਰਸ ਤੋਂ ਹੋਈ ਕਿਹੜੀ ਵੱਡੀ ਚੂਕ, ਜੋ AAP ਦੇ ਹੱਥ ਚਲੀ ਗਈ ਸੱਤਾ? ਭੁਪਿੰਦਰ ਸਿੰਘ ਹੁੱਡਾ ਨੇ ਦੱਸਿਆ](https://feeds.abplive.com/onecms/images/uploaded-images/2022/05/16/e2577c767e8ea8c5a50c7b461da7217c_original.webp?impolicy=abp_cdn&imwidth=1200&height=675)
ਚੰਡੀਗੜ੍ਹ: ਪੰਜ ਰਾਜਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਨੇ ਰਾਜਸਥਾਨ ਵਿੱਚ ਤਿੰਨ ਰੋਜ਼ਾ ਚਿੰਤਨ ਕੈਂਪ ਲਗਾਇਆ। ਰਾਜਸਥਾਨ ਦੇ ਉਦੈਪੁਰ 'ਚ ਤਿੰਨ ਦਿਨਾਂ ਤੱਕ ਪਾਰਟੀ ਆਗੂਆਂ ਵੱਲੋਂ ਮੰਥਨ ਕੀਤਾ ਗਿਆ ਕਿ ਭਵਿੱਖ 'ਚ ਪਾਰਟੀ ਦੀ ਰਣਨੀਤੀ ਕੀ ਹੋਵੇਗੀ? ਮੰਥਨ ਮਗਰੋਂ ਕਾਂਗਰਸ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਦੱਸਿਆ ਕਿ ਪੰਜਾਬ ਵਿੱਚ ਕਾਂਗਰਸ ਤੋਂ ਕਿੱਥੇ ਚੂਕ ਹੋਈ ਹੈ, ਜਿਸ ਕਾਰਨ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
'ਦ ਇੰਡੀਅਨ ਐਕਸਪ੍ਰੈਸ' ਦੀ ਰਿਪੋਰਟ ਮੁਤਾਬਕ ਭੁਪਿੰਦਰ ਹੁੱਡਾ ਨੇ ਕਿਹਾ, “ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਫਲਤਾ ਦਾ ਕਾਰਨ ਸਪੱਸ਼ਟ ਹੈ। ਆਮ ਆਦਮੀ ਪਾਰਟੀ ਇੱਥੇ ਮੁੱਖ ਵਿਰੋਧੀ ਦਲ ਸੀ। ਜੇਕਰ ਕਾਂਗਰਸ ਦੋ ਸਾਲ ਪਹਿਲਾਂ ਕੁਝ ਬਦਲਾਅ ਕਰਦੀ ਤਾਂ ਚੰਗਾ ਹੁੰਦਾ ਪਰ ਇਸ ਨੂੰ ਇੱਕ ਪਾਸੇ ਛੱਡ ਦਿਓ। ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਕੋਈ ਮੌਜੂਦਗੀ ਨਹੀਂ ਹੈ। ਹਰਿਆਣਾ ਵਿੱਚ ਲੋਕ ਸਿਰਫ਼ ਕਾਂਗਰਸ ਨੂੰ ਹੀ ਬਦਲ ਵਜੋਂ ਦੇਖਦੇ ਹਨ।
ਦੂਜੇ ਪਾਸੇ ਅਰਵਿੰਦ ਕੇਜਰੀਵਾਲ ਵੱਲੋਂ ਹਰਿਆਣਾ 'ਚ ਆਮ ਆਦਮੀ ਪਾਰਟੀ ਦੇ ਵਿਸਥਾਰ 'ਤੇ ਹੁੱਡਾ ਨੇ ਕਿਹਾ ਕਿ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਹਰ ਪਾਰਟੀ ਨੂੰ ਆ ਕੇ ਲੋਕਾਂ ਨੂੰ ਸਮਝਾਉਣਾ ਹੋਵੇਗਾ ਪਰ ਹਰਿਆਣਾ ਵਿੱਚ ਲੋਕਾਂ ਨੂੰ ਕਾਂਗਰਸ ਵਿੱਚ ਹੀ ਬਦਲ ਨਜ਼ਰ ਆ ਰਿਹਾ ਹੈ। ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਮੈਂ ਜ਼ਮੀਨੀ ਹਕੀਕਤ ਨੂੰ ਜਾਣਦਾ ਹਾਂ। ਹਰਿਆਣਾ ਤਿੰਨ ਪਾਸਿਆਂ ਤੋਂ ਦਿੱਲੀ ਨਾਲ ਘਿਰਿਆ ਹੋਇਆ ਹੈ ਤੇ ਦਿੱਲੀ ਵਿਚ ਇੰਨੇ ਸਾਲ ਸੱਤਾ ਵਿੱਚ ਰਹਿਣ ਦੇ ਬਾਵਜੂਦ 'ਆਪ' ਹਰਿਆਣਾ ਵਿਚ ਆਪਣੀ ਹੋਂਦ ਦਾ ਅਹਿਸਾਸ ਨਹੀਂ ਕਰਵਾ ਸਕੀ। ਪੰਜਾਬ ਵੱਖਰਾ ਹੈ ਤੇ ਹਰ ਸੂਬੇ ਦੇ ਵੱਖ-ਵੱਖ ਸਿਆਸੀ ਹਾਲਾਤ ਹਨ।
ਭਾਜਪਾ ਤੇ ਆਮ ਆਦਮੀ ਪਾਰਟੀ ਦੀ ਸਫਲਤਾ 'ਤੇ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, "ਲੋਕਤੰਤਰ ਵਿੱਚ ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰ ਸ਼ਾਮਲ ਹੁੰਦੀ ਹੈ। ਵਿਰੋਧੀ ਧਿਰ ਉਦੋਂ ਹੀ ਸੱਤਾ ਵਿੱਚ ਆਉਂਦੀ ਹੈ ਜਦੋਂ ਉਹ ਲੋਕਾਂ ਨਾਲ ਵਾਅਦੇ ਕਰਨ ਜਾਂ ਸੱਤਾ ਦੇਣ ਦੇ ਸਮਰੱਥ ਹੁੰਦੀ ਹੈ। ਅਸੀਂ ਇਸ ਵਿੱਚ ਅਸਫਲ ਰਹੇ। 2009 ਵਿੱਚ ਲਾਲ ਕ੍ਰਿਸ਼ਨ ਅਡਵਾਨੀ ਇੱਕ ਮਜ਼ਬੂਤ ਆਗੂ ਸਨ ਪਰ ਉਹ ਲੋਕਾਂ ਨਾਲ ਇਹ ਵਾਅਦਾ ਨਹੀਂ ਕਰ ਸਕੇ ਕਿ ਉਹ ਸਰਕਾਰ ਬਣਾਉਣਗੇ ਪਰ 2014 ਵਿੱਚ ਨਰਿੰਦਰ ਮੋਦੀ ਨੇ ਇਹ ਵਾਅਦਾ ਕੀਤਾ ਅਤੇ ਉਹ ਜਿੱਤ ਗਏ। ਰਾਜਨੀਤੀ ਵਿੱਚ ਇੱਕ ਘਟਨਾ ਪੂਰੀ ਕਹਾਣੀ ਬਦਲ ਸਕਦੀ ਹੈ। ਦੇਖਦੇ ਹਾਂ ਕੀ ਹੁੰਦਾ ਹੈ।"
ਕਾਂਗਰਸ ਦੀਆਂ ਨੀਤੀਆਂ 'ਤੇ ਬੋਲਦਿਆਂ ਹੁੱਡਾ ਨੇ ਕਿਹਾ, 'ਜਿੱਥੋਂ ਤੱਕ ਨੀਤੀਆਂ ਦਾ ਸਵਾਲ ਹੈ, ਕਾਂਗਰਸ ਗਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਲਈ ਹੈ ਪਰ ਮੌਜੂਦਾ ਐਨਡੀਏ ਸਰਕਾਰ ਨੇ ਆਪਣੀਆਂ ਨੀਤੀਆਂ ਨੂੰ ਬਦਲ ਦਿੱਤਾ ਹੈ ਅਤੇ ਤੁਸੀਂ ਨਤੀਜੇ ਦੇਖ ਸਕਦੇ ਹੋ। ਅਮੀਰ ਹੋਰ ਅਮੀਰ ਹੋ ਰਹੇ ਹਨ ਅਤੇ ਗਰੀਬ ਹੋਰ ਗਰੀਬ ਹੋ ਰਹੇ ਹਨ।"
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)