ਪੜਚੋਲ ਕਰੋ
(Source: ECI/ABP News)
ਸੁਖਬੀਰ ਬਾਦਲ ਨੂੰ ਕਾਲ਼ੇ ਝੰਡੇ ਦਿਖਾਉਣ ਵਾਲੇ HSGPC ਦੇ ਮੈਂਬਰ ਹਿਰਾਸਤ ’ਚ
![ਸੁਖਬੀਰ ਬਾਦਲ ਨੂੰ ਕਾਲ਼ੇ ਝੰਡੇ ਦਿਖਾਉਣ ਵਾਲੇ HSGPC ਦੇ ਮੈਂਬਰ ਹਿਰਾਸਤ ’ਚ several hsgpc members got arrested while tried to show blag flags sukhbir badal ਸੁਖਬੀਰ ਬਾਦਲ ਨੂੰ ਕਾਲ਼ੇ ਝੰਡੇ ਦਿਖਾਉਣ ਵਾਲੇ HSGPC ਦੇ ਮੈਂਬਰ ਹਿਰਾਸਤ ’ਚ](https://static.abplive.com/wp-content/uploads/sites/5/2018/02/27140220/sukhbir-badal.jpg?impolicy=abp_cdn&imwidth=1200&height=675)
ਅੰਬਾਲਾ: ਬੀਤੇ ਦਿਨ ਇੱਥੇ ਰੈਲੀ ਕਰਨ ਪੁੱਜੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਅੰਬਾਲਾ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਸ਼ਨੀਵਾਰ ਨੂੰ ਅਕਾਲੀ ਦਲ ਨੇ ਅੰਬਾਲਾ ਵਿੱਚ ਆਪਣੇ ਸ਼ਕਤੀ ਪ੍ਰਦਰਸ਼ਨ ਲਈ ਜਨ ਚੇਤਨਾ ਰੈਲੀ ਕੀਤੀ। ਇਸ ਦੌਰਾਨ ਸੁਖਬੀਰ ਬਾਦਲ ਨੇ ਹਰਿਆਣਾ ਦੇ ਕਿਸਾਨਾਂ ਨਾਲ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ।
ਸੁਖਬੀਰ ਬਾਦਲ ਨੇ ਹਰਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਏ। ਉਨ੍ਹਾਂ ਕਿਹਾ ਕਿ ਜਿਹੜੀ ਕੌਮ ਆਪਣੇ ਝੰਡੇ ਹੇਠ ਇਕੱਠੀ ਹੁੰਦੀ ਹੈ, ਉਹੀ ਕੌਮ ਕਾਮਯਾਬ ਰਹਿੰਦੀ ਹੈ। ਉਨ੍ਹਾਂ ਹਰਿਆਣਾ ਵਿੱਚ ਸਾਰੀਆਂ ਪਾਰਟੀਆਂ ਹੱਲਾ ਬੋਲਿਆ। ਉਨ੍ਹਾਂ ਕਿਹਾ ਕਿ ਇੱਥੇ ਪਾਰਟੀਆਂ ਵੰਡੀਆਂ ਹੋਈਆਂ ਹਨ, ਇਸ ਲਈ ਪੰਥ ਦੀ ਸ਼ਕਤੀ ਨੂੰ ਇਕੱਠਾ ਕਰ ਲੈਣਾ ਚਾਹੀਦਾ ਹੈ।
ਇਸ ਦੌਰਾਨ ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ’ਤੇ ਵੀ ਤਿੱਖੇ ਵਾਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਠੱਗੀ ਮਾਰੀ ਗਈ ਹੈ। ਉਨ੍ਹਾਂ ਹਰਿਆਣਾ ਦੇ ਲੋਕਾਂ ਨੂੰ ਕਿਹਾ ਕਿ 80 ਹਜ਼ਾਰ ਕਰੋੜ ਦੇਣ ਦੀ ਗੱਲ ਕਰਨ ਵਾਲਿਆਂ ਨੇ 1600 ਕਰੋੜ ਹੀ ਦਿੱਤਾ ਜਿਸ ਲਈ ਰਾਹੁਲ ਗਾਂਧੀ ਨੂੰ ਸ਼ਰਮ ਆਉਣੀ ਚਾਹੀਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)