ਪੜਚੋਲ ਕਰੋ
Advertisement
ਦਰਸ਼ਨੀ ਡਿਉਢੀ ਢਾਹੁਣ ਮਗਰੋਂ ਕਾਰ ਸੇਵਾ ਵਾਲੇ ਬਾਬਿਆਂ ਖਿਲਾਫ ਡਟੀ ਸ਼੍ਰੋਮਣੀ ਕਮੇਟੀ, ਵੱਡਾ ਐਲਾਨ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਇਤਿਹਾਸਕ ਦਰਸ਼ਨੀ ਡਿਉਢੀ ਨੂੰ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਰਾਤ ਨੂੰ ਢਾਹੁਣ ਮਗਰੋਂ ਦਿੱਤੇ ਗਏ ਸਪਸ਼ਟੀਕਰਨ ਬਾਰੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਬਾਬਿਆਂ ਵੱਲੋਂ ਡਿਉਢੀ ਢਾਹੁਣ ਦਾ ਕਾਰਾ ਦਰਦਨਾਕ ਸੀ। ਇਸ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਬਣਾਈ ਸਬ ਕਮੇਟੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਡਾ. ਰੂਪ ਸਿੰਘ ਨੇ ਆਖਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਿਆ ਭਾਈ ਲੌਂਗੋਵਾਲ ਨੇ ਉਸੇ ਦਿਨ ਐਲਾਨ ਕੀਤਾ ਸੀ ਕਿ ਡਿਉਢੀ ਨੂੰ ਮੁੜ ਸੰਭਾਲਣ ਲਈ ਤਕਨੀਕੀ ਮਾਹਿਰਾਂ ਦੀ ਰਾਏ ਮੁਤਾਬਕ ਸ਼੍ਰੋਮਣੀ ਕਮੇਟੀ ਖ਼ੁਦ ਜ਼ਿੰਮਾ ਲਏਗੀ। ਸਿੱਖ ਕੌਮ ਦੀਆਂ ਭਾਵਨਾਵਾਂ ਮੁਤਾਬਕ ਕਮੇਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਵਿਰਾਸਤੀ ਇਮਾਰਤਾਂ, ਵਸਤਾਂ ਤੇ ਇਤਿਹਾਸਕ ਦਰਖ਼ਤਾਂ ਆਦਿ ਨੂੰ ਬਚਾਉਣ ਲਈ ਵਿਰਾਸਤੀ ਕਮੇਟੀ ਗਠਿਤ ਕੀਤੀ ਜਾਵੇਗੀ। ਇਸ ਵਿੱਚ ਪੁਰਾਤਤਵ ਵਿਭਾਗ, ਪੁਰਾਤਨ ਵਸਤਾਂ ਦੀ ਰੱਖ-ਰਖਾਅ ਦੇ ਮਾਹਿਰ, ਪੁਰਾਤਨ ਇਮਾਰਤ ਕਲਾ ਨਾਲ ਸਬੰਧਤ ਤਕਨੀਕੀ ਮਾਹਿਰ ਸ਼ਾਮਲ ਕੀਤੇ ਜਾਣਗੇ, ਤਾਂ ਜੋ ਕਾਰਸੇਵਾ ਦੇ ਨਾਂ ’ਤੇ ਕੋਈ ਵੀ ਵਿਰਾਸਤੀ ਯਾਦਗਾਰਾਂ ਦਾ ਘਾਣ ਨਾ ਕਰ ਸਕੇ।
ਡਾ. ਰੂਪ ਸਿੰਘ ਨੇ ਸਪੱਸ਼ਟ ਕੀਤਾ ਕਿ ਜੇ ਪੜਤਾਲ ਦੌਰਾਨ ਕੋਈ ਦਫ਼ਤਰੀ ਮੁਲਾਜ਼ਮ ਵੀ ਦੋਸ਼ੀ ਪਾਇਆ ਗਿਆ ਤਾਂ ਉਹ ਵੀ ਬਖ਼ਸ਼ਿਆ ਨਹੀਂ ਜਾਵੇਗਾ। ਮੁਕੰਮਲ ਜਾਂਚ ਮਗਰੋਂ ਹੀ ਇਹ ਸਾਹਮਣੇ ਆਵੇਗਾ ਕਿ ਇਸ ਵਿੱਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਕੌਣ-ਕੌਣ ਸ਼ਾਮਲ ਹੈ। ਹਾਲਾਂਕਿ ਜਾਂਚ ਰਿਪੋਰਟ ਆਉਣ ਤੋਂ ਪਹਿਲਾਂ ਹੀ ਬਾਬਾ ਜਗਤਾਰ ਸਿੰਘ ਦੇ ਕੁਝ ਬੰਦਿਆਂ ਨੇ ਮਾਫ਼ੀ ਪੱਤਰ ਜਾਰੀ ਕਰਕੇ ਤੇ ਵੀਡੀਓ ਵਾਇਰਲ ਕਰਕੇ ਸ਼੍ਰੋਮਣੀ ਕਮੇਟੀ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਾਰਸੇਵਾ ਵਾਲੇ ਬਾਬੇ ਦੇ ਮਾਫ਼ੀਨਾਮੇ ਵਿੱਚ ਕੇਵਲ ਸ਼੍ਰੋਮਣੀ ਕਮੇਟੀ ਦੇ ਪਹਿਲੇ ਮਤੇ ਦਾ ਹੀ ਹਵਾਲਾ ਦਿੱਤਾ ਗਿਆ ਹੈ, ਜਦਕਿ ਮਤਾ ਨੰ: 765, ਮਿਤੀ 18-10-2018 ਜਿਸ ਰਾਹੀਂ ਸੇਵਾ ਲੰਬਤ ਕੀਤੀ ਗਈ, ਉਸ ਦਾ ਜ਼ਿਕਰ ਤਕ ਨਹੀਂ ਕੀਤਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ 14 ਸਤੰਬਰ, 2018 ਨੂੰ ਬਾਬਿਆਂ ਰਾਹੀਂ ਕਾਰਸੇਵਾ ਸ਼ੁਰੂ ਕਰਵਾਈ ਗਈ ਸੀ ਤਾਂ ਸੰਗਤ ਦੇ ਭਾਰੀ ਰੋਸ ਕਾਰਨ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਉਸੇ ਸਮੇਂ ਰੋਕ ਦਿੱਤਾ ਸੀ। ਇਸ ਤੋਂ ਸਾਰੀ ਸੰਗਤ ਵਾਕਫ ਹੈ। ਹੁਣ ਦੁਬਾਰਾ ਬਗੈਰ ਕਿਸੇ ਨੋਟਿਸ ਦੇ ਰਾਤ ਦੇ ਹਨੇਰੇ ਵਿੱਚ ਇਤਿਹਾਸਕ ਦਰਸ਼ਨੀ ਡਿਉੜੀ ਢਾਹੁਣ ਦੀ ਕਾਰਵਾਈ ਸ਼ੁਰੂ ਕਰਨੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਸਿੱਧਾ ਦਖਲ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਲੁਧਿਆਣਾ
ਜਲੰਧਰ
ਸਿੱਖਿਆ
Advertisement