ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

ਅਕਾਲੀ ਦਲ ਨੂੰ ਜਾਗਿਆ ਕਿਸਾਨਾਂ ਦਾ ਹੇਜ, ਵਿਧਾਨ ਸਭਾ ਸਪੀਕਰ ਤੋਂ ਕੀਤੀ ਇਹ ਮੰਗ

ਅਕਾਲੀ ਦਲ ਨੇ ਸਬਜ਼ੀਆਂ ਤੇ ਫਲਾਂ ਉੱਪਰ ਐਮਐਸਪੀ ਦੇਣ ਨੂੰ ਕਿਸਾਨੀ ਸਮੱਸਿਆਵਾਂ ਦੇ ਫੌਰੀ ਹੱਲ ਦਰਸਾਇਆ ਹੈ। ਅਕਾਲੀ ਦਲ ਮੁਤਾਬਕ ਅਜਿਹਾ ਕਰਨ ਨਾਲ ਸਬਜ਼ੀਆਂ ਤੇ ਆਲੂ ਉਤਪਾਦਕਾਂ ਦੇ ਨਾਲ ਕਿੰਨੂ ਉਤਪਾਦਕਾਂ ਤੇ ਹੋਰਨਾਂ ਨੂੰ ਲੋੜੀਂਦੀ ਵਿੱਤੀ ਸੁਰੱਖਿਆ ਮਿਲ ਜਾਵੇਗੀ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਪੀਕਰ ਨੂੰ ਵਿਧਾਨ ਸਭਾ ਦੇ ਜਾਰੀ ਇਜਲਾਸ ਵਿੱਚ ਕਿਸਾਨੀ ਸਬੰਧੀ ਮਸਲਿਆਂ ’ਤੇ ਚਰਚਾ ਲਈ ਦੋ ਦਿਨ ਰੱਖੇ ਜਾਣ ਦੀ ਮੰਗ ਕੀਤੀ ਹੈ। ਇਸ ਤੋਂ ਅਕਾਲੀ ਦਲ ਨੇ ਸਰਕਾਰ ਨੂੰ ਸਬਜ਼ੀਆਂ ਤੇ ਫਲਾਂ ਉੱਪਰ ਘੱਟੋ ਘੱਟ ਸਮਰਥਨ ਮੁੱਲ (MSP) ਐਲਾਨ ਕਰਨ ਦੀ ਮੰਗ ਵੀ ਕੀਤੀ ਹੈ।

ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮੰਗ ਪੱਤਰ ਸੌਂਪਣ ਗਏ ਵਿਧਾਇਕ ਦਲ ਨੇ ਕਿਹਾ ਕਿ ਦੋ ਦਿਨਾਂ ਦੀ ਚਰਚਾ ਦੌਰਾਨ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਦੇ ਵਾਅਦੇ, ਕਿਸਾਨ ਆਤਮ ਹੱਤਿਆਵਾਂ ਤੇ ਕਾਂਗਰਸ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਣ ਵਿਚ ਅਸਫਲ ਰਹਿਣ ’ਤੇ ਚਰਚਾ ਕੀਤੀ ਜਾਵੇ ਤੇ ਇਨ੍ਹਾਂ ਹਾਲਾਤਾਂ ਵਿੱਚੋਂ ਨਿੱਕਲਣ ਦਾ ਰਾਹ ਵੀ ਤੈਅ ਕੀਤਾ ਜਾਵੇ। ਅਕਾਲੀ ਦਲ ਨੇ ਸਬਜ਼ੀਆਂ ਤੇ ਫਲਾਂ ਉੱਪਰ ਐਮਐਸਪੀ ਦੇਣ ਨੂੰ ਕਿਸਾਨੀ ਸਮੱਸਿਆਵਾਂ ਦੇ ਫੌਰੀ ਹੱਲ ਦਰਸਾਇਆ ਹੈ। ਅਕਾਲੀ ਦਲ ਮੁਤਾਬਕ ਅਜਿਹਾ ਕਰਨ ਨਾਲ ਸਬਜ਼ੀਆਂ ਤੇ ਆਲੂ ਉਤਪਾਦਕਾਂ ਦੇ ਨਾਲ ਕਿੰਨੂ ਉਤਪਾਦਕਾਂ ਤੇ ਹੋਰਨਾਂ ਨੂੰ ਲੋੜੀਂਦੀ ਵਿੱਤੀ ਸੁਰੱਖਿਆ ਮਿਲ ਜਾਵੇਗੀ।

ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਤੇ ਹੋਰਨਾਂ ਨੇ ਸਪੀਕਰ ਨੂੰ ਦੱਸਿਆ ਕਿ ਸੂਬਾ ਖੇਤੀ ਸੰਕਟ ਵਿੱਚ ਫਸਿਆ ਹੋਇਆ ਹੈ ਅਤੇ ਇਸਦਾ ਵੱਡਾ ਕਾਰਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਨਵਰੀ 2017 ਵਿੱਚ ਤਲਵੰਡੀ ਸਾਬੋ ਵਿਖੇ ਪਵਿੱਤਰ ਗੁਟਕਾ ਸਾਹਿਬ ਤੇ ਦਸਮ ਪਿਤਾ ਦੇ ਨਾਂਅ ’ਤੇ ਸਹੁੰ ਚੁੱਕ ਕੇ ਕੀਤਾ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਹੈ। ਵਿਧਾਇਕਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣਾ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਪੂਰਨ ਵਿਚ ਫੇਲ੍ਹ ਹੋ ਗਈ ਜਿਸ ਕਾਰਨ 1500 ਕਿਸਾਨਾਂ ਨੇ ਆਤਮ ਹੱਤਿਆਵਾਂ ਕਰ ਲਈਆਂ ਤੇ ਕਰਜ਼ਿਆਂ ਵਿਚ ਹੋਰ ਡੁੱਬ ਗਏ ਕਿਉਂਕਿ ਲੋਕਾਂ ਨੇ ਮੁੱਖ ਮੰਤਰੀ ’ਤੇ ਭਰੋਸਾ ਕਰ ਲਿਆ ਤੇ ਆਪਣੇ ਕਰਜ਼ਿਆਂ ਦੀਆਂ ਕਿਸ਼ਤਾਂ ਨਹੀਂ ਭਰੀਆਂ। ਉਨ੍ਹਾਂ ਕਰਜ਼ਿਆਂ ਕਾਰਨ ਆਤਮ ਹੱਤਿਆਵਾਂ ਕਰਨ ਵਾਲੇ ਕਿਸਾਨਾਂ ਦੇ ਵਾਰਸਾਂ ਲਈ 10-10 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਨਾ ਕਰਨ ਦੀ ਗੱਲ ਵੀ ਆਖੀ।

ਅਕਾਲੀ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਹਨਾਂ ਮੀਟਿੰਗਾਂ ਵਿੱਚ ਭਾਗ ਲਿਆ ਜਿਨ੍ਹਾਂ ਵਿੱਚ ਤਿੰਨ ਖੇਤੀਬਾੜੀ ਆਰਡੀਨੈਂਸ ਤਿਆਰ ਕੀਤੇ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੇ ਸੂਬੇ ਵਿਚ ਸਰਕਾਰ ਬਣਨ ਤੋਂ ਕੁਝ ਹੀ ਮਹੀਨਿਆਂ ਅੰਦਰ  ਖੇਤੀਬਾੜੀ ਜਿਣਸ ਮੰਡੀਕਰਨ ਐਕਟ (ਏ ਪੀ ਐਮ ਸੀ)  ਵਿੱਚ 2017 ਦੌਰਾਨ ਸੋਧ ਕੀਤੀ,  ਜੋ ਤਿੰਨ ਕੇਂਦਰੀ ਕਾਨੂੰਨਾਂ ਵਿੱਚ ਵੀ ਸ਼ਾਮਲ ਹਨ ਅਤੇ ਇਸੇ ਕਾਰਨ ਹੀ ਕਿਸਾਨ ਇਹਨਾਂ ਤਿੰਨ ਐਕਟਾਂ ਨੁੰ ਖਾਰਜ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਇਸ ਗੱਲ ਦਾ ਵੀ ਗੁੱਸਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਦਿੱਲੀ ਪੁਲਿਸ ਵੱਲੋਂ ਪਾਏ ਕੇਸਾਂ ਵਿਚ ਉਨ੍ਹਾਂ ਦੀ ਪੈਰਵੀ ਨਹੀਂ ਕੀਤੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਕੋਲ ਕਿਸਾਨਾਂ ਦੇ ਮਾਮਲੇ ਚੁੱਕਣ ਵਿੱਚ ਫੇਲ੍ਹ ਰਹੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ

ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ

ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ

Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?

ABP Premium

ਵੀਡੀਓਜ਼

Dera Baba Nanak | AAP | ਆਪ ਦੇ ਮੰਤਰੀ ਨੇ ਸੁਖਜਿੰਦਰ ਰੰਧਾਵਾ ਬਾਰੇ ਇਹ ਕੀ ਕਹਿ ਦਿੱਤਾ | Lal Chand Kataruchak|ਜਿੱਤ ਤੋਂ ਬਾਅਦ ਆਪ ਦੇ ਗੁਰਦੀਪ ਰੰਧਾਵਾ ਨੇ ਕਹਿ ਦਿੱਤੀ ਵੱਡੀ ਗੱਲBarnala| Kala Dhillon | ਕੁਲਦੀਪ ਢਿੱਲੋਂ ਨੇ ਬਰਨਾਲਾ ਤੋਂ ਮਾਰੀ ਬਾਜ਼ੀ, AAP ਨੂੰ ਬਾਗ਼ੀ ਨੇ ਲਾਈ ਠਿੱਬੀPunjab By Polls | Aam Aadmi Party | 3 ਸੀਟਾਂ 'ਤੇ ਆਪ ਦੀ ਜਿੱਤ ਤੋਂ Arvind Kejriwal ਨੇ ਕਹੀ ਵੱਡੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?

Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ  ਵੋਟਾਂ !

Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ

Gidderbaha Results: ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਨਾਲ ਬੁਰੀ ਹੋਈ! ਅਕਾਲੀ ਦਲ ਦਾ ਜ਼ੋਰ ਵੀ ਨਾ ਆਇਆ ਕੰਮ

Embed widget