ਪੜਚੋਲ ਕਰੋ

Flood in Punjab: ਹੜ੍ਹਾਂ ਦਾ ਪਾਣੀ ਲਹਿਣ ਮਗਰੋਂ ਹੋਸ਼ ਉਡਾ ਦੇਣ ਵਾਲਾ ਮੰਜਰ! ਹਾਲਾਤ ਵੇਖ ਕੰਬ ਜਾਏਗੀ ਰੂਹ

ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਹੈ ਪਰ ਲੋਕਾਂ ਦੀਆਂ ਮੁਸੀਬਤਾਂ ਪਹਿਲਾਂ ਨਾਲੋਂ ਵੀ ਵੱਡੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਜਿਵੇਂ-ਜਿਵੇਂ ਪਾਣੀ ਲਹਿ ਰਿਹਾ ਹੈ, ਹੇਠੋਂ ਹੋਸ਼ ਉਡਾ ਦੇਣ ਵਾਲਾ ਤਬਾਹੀ ਦਾ ਮੰਜਰ

Flood in Punjab: ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਹੈ ਪਰ ਲੋਕਾਂ ਦੀਆਂ ਮੁਸੀਬਤਾਂ ਪਹਿਲਾਂ ਨਾਲੋਂ ਵੀ ਵੱਡੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਜਿਵੇਂ-ਜਿਵੇਂ ਪਾਣੀ ਲਹਿ ਰਿਹਾ ਹੈ, ਹੇਠੋਂ ਹੋਸ਼ ਉਡਾ ਦੇਣ ਵਾਲਾ ਤਬਾਹੀ ਦਾ ਮੰਜਰ ਦਿਖਾਈ ਦੇਣ ਲੱਗਾ ਹੈ। ਇਸ ਭਿਆਨਕ ਦ੍ਰਿਸ਼ ਨੂੰ ਵੇਖ ਲੋਕ ਵੀ ਹੈਰਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਭ ਕੁਝ ਦੁਬਾਰਾ ਹੀ ਬਣਾਉਣਾ ਪਵੇਗਾ। ਫਸਲਾਂ, ਘਰ ਤੇ ਕਾਰੋਬਾਰ ਸਭ ਤਬਾਹ ਹੋ ਗਏ ਹਨ। ਹੜ੍ਹਾਂ ਦੌਰਾਨ ਤਾਂ ਸੰਸਥਾਵਾਂ ਨੇ ਰਾਸ਼ਨ-ਪਾਣੀ ਦੀ ਕਾਫੀ  ਸੇਵਾ ਕੀਤੀ ਪਰ ਹੁਣ ਉਨ੍ਹਾਂ ਨੂੰ ਸਰਕਾਰੀ ਮਦਦ ਦੀ ਲੋੜ ਹੈ।

ਦਰਅਸਲ ਸਭ ਤੋਂ ਵੱਧ ਮਾਰ ਕਿਸਾਨਾਂ ਨੂੰ ਪਈ ਹੈ। ਇੱਕ ਤਾਂ ਇਸ ਸੀਜ਼ਨ ਦੀ ਫਸਲ ਤਬਾਹ ਹੋ ਗਈ, ਉੱਤੋਂ ਖੇਤਾਂ ਵਿੱਚ ਕਈ-ਕਈ ਫੁੱਟ ਰੇਤਾ ਭਰ ਗਿਆ ਹੈ। ਛੋਟੇ ਕਿਸਾਨਾਂ ਲਈ ਇਸ ਰੇਤੇ ਨੂੰ ਹਟਾਉਣਾ ਸੌਖਾ ਕੰਮ ਨਹੀਂ ਕਿਉਂਕਿ ਇਸ ਲਈ ਕਾਫੀ ਮਸ਼ੀਨਰੀ ਦੀ ਲੋੜ ਹੈ। ਕਿਸਾਨਾਂ ਨੂੰ ਇਹ ਵੀ ਡਰ ਹੈ ਕਿ ਜੇਕਰ ਰੇਤਾ ਸਮੇਂ ਸਿਰ ਨਾ ਹਟਾਇਆ ਜਾ ਸਕਿਆ ਤਾਂ ਅਗਲੀ ਫਸਲ ਵੀ ਨਹੀਂ ਬੀਜੀ ਜਾ ਸਕੇਗੀ। ਇਸ ਤੋਂ ਇਲਾਵਾ ਖੇਤਾਂ ਵਿੱਚ ਲੱਗੇ ਕਈ ਬੋਰ ਵੀ ਖਰਾਬ ਹੋ ਗਏ ਹਨ। ਇਸ ਲਈ ਦੁਬਾਰਾ ਬੋਰ ਲਵਾਉਣਾ ਵੀ ਕੋਈ ਸੌਖਾ ਕੰਮ ਨਹੀਂ। 

ਇਸ ਤੋਂ ਕਈ ਕਿਸਾਨਾਂ ਦੇ ਖੇਤਾਂ ਵਿੱਚ ਡੂੰਘੇ ਟੋਏ ਪੈ ਗਏ ਹਨ ਜਿਨ੍ਹਾਂ ਵਿੱਚ ਪਾਣੀ ਭਰਿਆ ਹੋਇਆ ਹੈ। ਉਨ੍ਹਾਂ ਨੂੰ ਡਰ ਹੈ ਕਿ ਸ਼ਾਇਦ ਇਸ ਪਾਣੀ ਨੂੰ ਸੁੱਕਣ ਵਿੱਚ ਦੋ-ਤਿੰਨ ਮਹੀਨੇ ਲੱਗ ਜਾਣ। ਇਸ ਕਰਕੇ ਕਣਕ ਦੀ ਬਿਜਾਈ ਵੀ ਨਾ ਹੋਣ ਦਾ ਖਦਸ਼ਾ ਹੈ। ਕਈ ਕਿਸਾਨਾਂ ਦੀ ਜ਼ਮੀਨ ਦਰਿਆਵਾਂ ਦੇ ਵਹਾਅ ਵਿੱਚ ਆ ਗਈ ਹੈ। ਉਨ੍ਹਾਂ ਨੂੰ ਕੋਈ ਸਮਝ ਨਹੀਂ ਆ ਰਹੀ ਕਿ ਹੁਣ ਕੀ ਕੀਤਾ ਜਾਏ। ਇਸੇ ਤਰ੍ਹਾਂ ਕਿਸਾਨਾਂ ਦੇ ਘਰ, ਖਾਣ ਵਾਲੇ ਦਾਣੇ, ਬੀਜ ਤੇ ਮਸ਼ੀਨਰੀ ਵੀ ਨੁਕਸਾਨੀ ਗਈ ਹੈ। 

ਸੱਤਲੁਜ ਨੇ ਮਚਾਈ ਤਬਾਹੀ

ਹਾਸਲ ਰਿਪੋਰਟਾਂ ਮੁਤਾਬਕ ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਨੇ ਹੁਸੈਨੀਵਾਲਾ ਸਰਹੱਦ ਦੇ ਪਿੰਡ ਵਾਸੀਆਂ 'ਤੇ ਡੂੰਘੇ ਜ਼ਖ਼ਮ ਛੱਡੇ ਹਨ। ਪਾਣੀ ਵਿੱਚ ਡੁੱਬਣ ਕਾਰਨ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਪਿੰਡਾਂ ਦੀਆਂ ਸੜਕਾਂ ਟੁੱਟ ਗਈਆਂ ਹਨ। ਪਾਣੀ ਦੇ ਵਹਾਅ ਵਿੱਚ ਕਈ ਘਰ ਢਹਿ ਗਏ ਹਨ। ਘਰਾਂ ਦੇ ਅੰਦਰ ਚਿੱਕੜ ਭਰ ਗਿਆ ਹੈ। ਲੋਕ ਤਰਪਾਲਾਂ ਪਾ ਕੇ ਘਰਾਂ ਦੀਆਂ ਛੱਤਾਂ 'ਤੇ ਰਹਿਣ ਲਈ ਮਜਬੂਰ ਹਨ।

ਟੁੱਟੀਆਂ ਸੜਕਾਂ ਕਾਰਨ ਸੰਪਰਕ ਕੱਟਿਆ 
ਹੁਸੈਨੀਵਾਲਾ ਸਰਹੱਦ ਨਾਲ ਲੱਗਦੇ 17 ਪਿੰਡਾਂ ਵਿੱਚ ਪਾਣੀ ਘੱਟ ਗਿਆ ਹੈ। ਹੁਣ ਲੋਕਾਂ ਨੂੰ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ 'ਤੇ ਸੜਕਾਂ ਟੁੱਟ ਗਈਆਂ ਹਨ, ਕਈ ਪਿੰਡ ਇੱਕ ਦੂਜੇ ਤੋਂ ਕੱਟ ਗਏ ਹਨ। ਲੋਕਾਂ ਦੇ ਘਰ ਦੋ ਤੋਂ ਤਿੰਨ ਫੁੱਟ ਚਿੱਕੜ ਨਾਲ ਭਰ ਗਏ ਹਨ। ਅਜਿਹੀ ਸਥਿਤੀ ਵਿੱਚ ਲੋਕ ਘਰਾਂ ਦੀਆਂ ਛੱਤਾਂ 'ਤੇ ਤਰਪਾਲਾਂ ਪਾ ਕੇ ਰਹਿਣ ਲਈ ਮਜਬੂਰ ਹਨ। ਕਈ ਲੋਕਾਂ ਦੇ ਘਰ ਢਹਿ ਗਏ ਹਨ। ਉਹ ਪਿੰਡ ਵਿੱਚ ਸੁਰੱਖਿਅਤ ਥਾਵਾਂ 'ਤੇ ਤੰਬੂਆਂ ਵਿੱਚ ਰਹਿ ਰਹੇ ਹਨ। ਪਾਣੀ ਵਿੱਚ ਡੁੱਬੀ ਝੋਨੇ ਦੀ ਫਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ। ਬੀਐਸਐਫ ਦੇ ਬੰਕਰ ਪਾਣੀ ਵਿੱਚ ਤਬਾਹ ਹੋ ਗਏ ਹਨ।

ਟੁੱਟੀਆਂ ਸੜਕਾਂ, ਜਾਨਵਰ ਬਿਮਾਰ 

ਅੰਮ੍ਰਿਤਸਰ ਦੇ ਸਰਹੱਦੀ ਸੈਕਟਰ ਅਜਨਾਲਾ ਦਾ ਇਤਿਹਾਸਕ ਪਿੰਡ ਚਮਿਆਰੀ, ਕਦੇ ਆਜ਼ਾਦੀ ਘੁਲਾਟੀਆਂ ਦੀ ਬਹਾਦਰੀ ਤੇ ਲੋਕਾਂ ਦੇ ਸੰਘਰਸ਼ਾਂ ਵਿੱਚ ਆਪਣੀ ਮੋਹਰੀ ਭੂਮਿਕਾ ਲਈ ਜਾਣਿਆ ਜਾਂਦਾ ਸੀ। ਅੱਜ ਇਹ ਆਪਣੀ ਹੋਂਦ ਲਈ ਲੜ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਰਾਵੀ ਦਰਿਆ ਦੇ ਭਿਆਨਕ ਰੂਪ ਤੇ ਮੋਹਲੇਧਾਰ ਬਾਰਸ਼ ਨੇ ਇਸ ਪਿੰਡ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਰਾਵੀ ਦਾ ਪਾਣੀ ਹੁਣ ਘੱਟ ਗਿਆ ਹੈ ਪਰ ਇਹ ਆਪਣੇ ਪਿੱਛੇ ਤਬਾਹੀ ਦੇ ਡੂੰਘੇ ਨਿਸ਼ਾਨ ਛੱਡ ਗਿਆ ਹੈ। ਇਸ ਕਾਰਨ ਇੱਥੋਂ ਦੇ ਲੋਕ ਭਵਿੱਖ ਬਾਰੇ ਇੱਕ ਅਣਕਹੇ ਡਰ ਤੇ ਚਿੰਤਾ ਵਿੱਚ ਜੀ ਰਹੇ ਹਨ।

ਜਿਵੇਂ ਹੀ ਕੋਈ ਪਿੰਡ ਵਿੱਚ ਦਾਖਲ ਹੁੰਦਾ ਹੈ, ਹੜ੍ਹ ਦੀ ਭਿਆਨਕਤਾ ਦਾ ਦ੍ਰਿਸ਼ ਸਾਫ਼ ਦਿਖਾਈ ਦਿੰਦਾ ਹੈ। ਉਹ ਸੜਕਾਂ ਜੋ ਕਦੇ ਪਿੰਡ ਨੂੰ ਮੁੱਖ ਸੜਕਾਂ ਨਾਲ ਜੋੜਦੀਆਂ ਸਨ, ਹੁਣ ਟੋਇਆਂ ਤੇ ਤਰੇੜਾਂ ਨਾਲ ਭਰੀਆਂ ਹੋਈਆਂ ਹਨ। ਉਨ੍ਹਾਂ ਦਾ ਵਜੂਦ ਲਗਪਗ ਖਤਮ ਹੋ ਗਿਆ ਹੈ। ਹੁਣ ਪਿੰਡ ਦੀਆਂ ਗਲੀਆਂ ਵਿੱਚ ਪਾਣੀ ਦੀ ਬਜਾਏ ਗੋਡਿਆਂ ਤੱਕ ਮਿੱਟੀ ਜਮ੍ਹਾਂ ਹੈ। ਇਸ ਕਾਰਨ ਬੱਚਿਆਂ ਤੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਚਾਰੇ ਪਾਸੇ ਫੈਲੀ ਗੰਦਗੀ ਤੇ ਸੜਨ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
Vlogger Bike Accident: ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
Vlogger Bike Accident: ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
Pension Hike: ਪੈਨਸ਼ਨਰਾਂ ਲਈ ਖੁਸ਼ਖਬਰੀ! ਹੁਣ 7,500 ਰੁਪਏ ਦਾ ਅਚਾਨਕ ਹੋਏਗਾ ਵਾਧਾ? ਸਰਕਾਰ ਵੱਲੋਂ...
Pension Hike: ਪੈਨਸ਼ਨਰਾਂ ਲਈ ਖੁਸ਼ਖਬਰੀ! ਹੁਣ 7,500 ਰੁਪਏ ਦਾ ਅਚਾਨਕ ਹੋਏਗਾ ਵਾਧਾ? ਸਰਕਾਰ ਵੱਲੋਂ...
20 ਹਾਰ ਤੋਂ ਬਾਅਦ ਬਦਲੀ ਕਿਸਮਤ, 2023 ਤੋਂ ਬਾਅਦ ਹੁਣ ਮਿਲੀ ਭਾਰਤ ਨੂੰ ਜਿੱਤ
20 ਹਾਰ ਤੋਂ ਬਾਅਦ ਬਦਲੀ ਕਿਸਮਤ, 2023 ਤੋਂ ਬਾਅਦ ਹੁਣ ਮਿਲੀ ਭਾਰਤ ਨੂੰ ਜਿੱਤ
Punjab News: ਪੰਜਾਬ ਦੀ ਸਿਆਸਤ 'ਚ ਭੱਖਿਆ ਵਿਵਾਦ, ਬਲਾਕ ਕਮੇਟੀ ਨਾਮਜ਼ਦਗੀਆਂ ਰੱਦ ਕਰਨ 'ਤੇ ਅਕਾਲੀ ਦਲ ਨੇ ਚੁੱਕੇ ਸਵਾਲ: ਕਈ ਜ਼ਿਲ੍ਹਿਆਂ 'ਚ ਉਮੀਦਵਾਰਾਂ ਵਿਚਾਲੇ ਮੱਚਿਆ ਹਾਹਾਕਾਰ...
ਪੰਜਾਬ ਦੀ ਸਿਆਸਤ 'ਚ ਭੱਖਿਆ ਵਿਵਾਦ, ਬਲਾਕ ਕਮੇਟੀ ਨਾਮਜ਼ਦਗੀਆਂ ਰੱਦ ਕਰਨ 'ਤੇ ਅਕਾਲੀ ਦਲ ਨੇ ਚੁੱਕੇ ਸਵਾਲ: ਕਈ ਜ਼ਿਲ੍ਹਿਆਂ 'ਚ ਉਮੀਦਵਾਰਾਂ ਵਿਚਾਲੇ ਮੱਚਿਆ ਹਾਹਾਕਾਰ...
ਜੀਰੋ ਬੈਲੇਂਸ ਅਕਾਊਂਟ ਵਾਲਿਆਂ ਲਈ RBI ਦਾ ਵੱਡਾ ਐਲਾਨ, ਜਾਣ ਲਓ ਨਵੇਂ ਨਿਯਮ
ਜੀਰੋ ਬੈਲੇਂਸ ਅਕਾਊਂਟ ਵਾਲਿਆਂ ਲਈ RBI ਦਾ ਵੱਡਾ ਐਲਾਨ, ਜਾਣ ਲਓ ਨਵੇਂ ਨਿਯਮ
Embed widget