(Source: ECI/ABP News/ABP Majha)
Sidhu Moose Wala Murder: ਪੰਜਾਬ ਦੇ ਪੰਜ ਖਤਰਨਾਕ ਗੈਂਗਸਟਰ ਜੋ ਖੁਦ ਤਾਂ ਮਾਰੇ ਜਾ ਚੁੱਕੇ, ਪਰ ਗਰੋਹ ਤੇ ਦਹਿਸ਼ਤ ਹਾਲੇ ਵੀ ਜਿਉਂਦੇ
Five Punjab Gangsters: ਕੁਝ ਅਜਿਹੇ ਗਰੋਹ ਹਨ ਜਿਨ੍ਹਾਂ ਦੇ ਆਗੂ ਮਰੇ ਨੂੰ ਕਈ ਸਾਲ ਹੋ ਗਏ ਹਨ ਪਰ ਇਨ੍ਹਾਂ ਦੇ ਗੈਂਗ ਅਜੇ ਵੀ ਚੱਲ ਰਹੇ ਹਨ ਅਤੇ ਲੋਕਾਂ ਵਿਚ ਇਨ੍ਹਾਂ ਦਾ ਡਰ ਬਣਿਆ ਹੋਇਆ ਹੈ।
Five Punjab Gangsters : ਪੰਜਾਬ ਵਿੱਚ ਗੈਂਗਸਟਰਾਂ ਦਾ ਡਰ ਅਜਿਹਾ ਬਣਿਆ ਹੋਇਆ ਹੈ ਕਿ ਮਰਨ ਤੋਂ ਬਾਅਦ ਵੀ ਉਨ੍ਹਾਂ ਦੇ ਨਾਮ ਅਤੇ ਗੈਂਗ ਜਿਉਂਦੇ ਹਨ। ਗੈਂਗ ਅਜੇ ਵੀ ਸਰਗਰਮ ਹਨ ਤੇ ਕਈ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਦੀ ਚਿੰਤਾ ਇਹ ਹੈ ਕਿ ਗਰੋਹ ਦੇ ਮੈਂਬਰ ਆਪਣੀ ਪੁਰਾਣੀ ਦੁਸ਼ਮਣੀ ਨੂੰ ਉਜਾਗਰ ਕਰਕੇ ਸਿਰਦਰਦੀ ਬਣ ਰਹੇ ਹਨ। ਕੁਝ ਅਜਿਹੇ ਗਰੋਹ ਹਨ ਜਿਨ੍ਹਾਂ ਦੇ ਆਗੂ ਮਰੇ ਨੂੰ ਕਈ ਸਾਲ ਹੋ ਗਏ ਹਨ ਪਰ ਇਨ੍ਹਾਂ ਦੇ ਗੈਂਗ ਅਜੇ ਵੀ ਚੱਲ ਰਹੇ ਹਨ ਤੇ ਲੋਕਾਂ ਵਿਚ ਇਨ੍ਹਾਂ ਦਾ ਡਰ ਬਣਿਆ ਹੋਇਆ ਹੈ।
ਸੁੱਕਾ ਕਾਹਲਵਾਂ ਗੈਂਗ
22 ਜਨਵਰੀ 2015 ਨੂੰ ਗੈਂਗਸਟਰ ਵਿਕਾਸ ਉਰਫ ਵਿੱਕੀ ਗੌਂਡਰ ਅਤੇ ਉਸਦੇ ਸਾਥੀਆਂ ਨੇ ਜਲੰਧਰ ਤੋਂ ਨਾਭਾ ਜੇਲ ਜਾ ਰਹੇ ਸੁੱਖਾ ਕਾਹਲਵਾਂ ਨੂੰ ਫਗਵਾੜਾ ਵਿੱਚ ਪੁਲਿਸ ਵੈਨ ਵਿੱਚ ਘੇਰ ਲਿਆ ਸੀ। ਉਨ੍ਹਾਂ ਆਟੋਮੈਟਿਕ ਹਥਿਆਰਾਂ ਨਾਲ 100 ਦੇ ਕਰੀਬ ਗੋਲੀਆਂ ਚਲਾ ਕੇ ਸੁੱਖੇ ਦੀ ਹੱਤਿਆ ਕਰ ਦਿੱਤੀ। ਹਮਲਾਵਰ ਉਸ ਦੀ ਮੌਤ 'ਤੇ ਇੰਨੇ ਖੁਸ਼ ਸਨ ਕਿ ਉਨ੍ਹਾਂ ਨੇ ਲਾਸ਼ ਕੋਲ ਭੰਗੜਾ ਪਾ ਕੇ ਜਸ਼ਨ ਮਨਾਇਆ। ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਸ਼ੂਟਰ' ਨੂੰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈਨ ਕਰਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਕਿਹਾ ਕਿ ਫਿਲਮ 'ਚ ਹਿੰਸਾ ਅਤੇ ਅਪਰਾਧ ਨੂੰ ਬੜ੍ਹਾਵਾ ਦਿੱਤਾ ਗਿਆ ਹੈ। ਸੁੱਖਾ ਕਾਹਲਵਾਂ ਦਾ ਨੈੱਟਵਰਕ ਅਜੇ ਵੀ ਕਾਇਮ ਹੈ ਅਤੇ ਇਸ ਦੇ ਪੁਰਾਣੇ ਸਾਥੀਆਂ ਨੇ ਹੀ ਸੁੱਖਾ ਕਾਹਲਵਾਂ ਦਾ ਨਾਂ ਰੌਸ਼ਨ ਕੀਤਾ ਹੈ।
ਦਵਿੰਦਰ ਬੰਬੀਹਾ ਗੈਂਗ: ਛੇ ਸਾਲ ਬਾਅਦ ਵੀ ਨਾਮ ਤੇ ਖੌਫ ਜਿਉਂਦਾ
ਬੰਬੀਹਾ ਗੈਂਗ ਦੇ ਸਰਗਨਾ ਦਵਿੰਦਰ ਬੰਬੀਹਾ ਨੂੰ 9 ਸਤੰਬਰ 2016 ਨੂੰ ਬਠਿੰਡਾ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਇਸ ਤੋਂ ਬਾਅਦ ਗੈਂਗ ਦੀ ਕਾਰਵਾਈ ਸੁਖਪ੍ਰੀਤ ਬੁੱਢਾ ਦੇ ਹੱਥ ਆ ਗਈ। ਬੁੱਢਾ ਨੇ 17 ਜੂਨ 2018 ਨੂੰ ਬਠਿੰਡਾ ਦੇ ਇੱਕ ਵਪਾਰੀ ਦਾ ਕਤਲ ਕਰ ਦਿੱਤਾ ਸੀ ਕਿਉਂਕਿ ਉਸ ਨੇ ਦਵਿੰਦਰ ਬੰਬੀਹਾ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਸੀ। ਬੰਬੀਹਾ ਗਿਰੋਹ ਦੇ ਮੈਂਬਰਾਂ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਵਿੱਚ 40 ਤੋਂ ਵੱਧ ਕੇਸ ਦਰਜ ਹਨ। ਹਾਲ ਹੀ ਵਿੱਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਵਿੱਚ ਦਵਿੰਦਰ ਬੰਬੀਹਾ ਧੜੇ ਦਾ ਨਾਂ ਸਾਹਮਣੇ ਆਇਆ ਸੀ।
ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ
ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਜਨਵਰੀ 2015 ਵਿੱਚ ਫਗਵਾੜਾ ਵਿੱਚ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਏ ਸਨ। ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ 2018 ਵਿੱਚ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਸੀ। ਦੋਵਾਂ ਨੇ ਤਤਕਾਲੀ ਮੁੱਖ ਮੰਤਰੀ ਨੂੰ ਵੀ ਚੁਣੌਤੀ ਦਿੱਤੀ ਸੀ। ਗੌਂਡਰ ਅਤੇ ਪ੍ਰੇਮਾ ਦੇ ਨਾਲ ਉਸ ਦਾ ਸਾਥੀ ਸੁਖਪ੍ਰੀਤ ਬੁੱਢਾ ਵੀ ਮਾਰਿਆ ਗਿਆ ਸੀ।
ਬੇਸ਼ੱਕ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੀ ਮੌਤ ਨੂੰ ਚਾਰ ਸਾਲ ਬੀਤ ਚੁੱਕੇ ਹਨ ਪਰ ਇਨ੍ਹਾਂ ਦੇ ਸਾਥੀ ਅਜੇ ਵੀ ਸਰਗਰਮ ਹਨ। ਉਨ੍ਹਾਂ ਦਾ ਨਿਸ਼ਾਨਾ ਜੇਲ੍ਹ ਵਿੱਚ ਬੰਦ ਦਲਜੀਤ ਸਿੰਘ ਭਾਣਾ ਹੈ। ਲੌਟ ਦੇ ਪਿੰਡ ਸਰਾਭਾ ਬੋਦਲਾ ਦਾ ਰਹਿਣ ਵਾਲਾ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਸਪੋਰਟਸ ਕਾਲਜ ਵਿੱਚ ਪੜ੍ਹਦਾ ਸੀ ਅਤੇ ਉਸ ਦਾ ਨਾਂ ਨਾਮਵਰ ਖਿਡਾਰੀਆਂ ਵਿੱਚ ਸ਼ਾਮਲ ਸੀ। ਉਹ ਪਿੰਡ ਲਿੱਦੜ ਦੇ ਨਵਪ੍ਰੀਤ ਸਿੰਘ ਉਰਫ ਲਵਲੀ ਬਾਬਾ ਨਾਲ ਰਹਿੰਦਾ ਸੀ। ਇਸੇ ਦੌਰਾਨ ਵਿੱਕੀ ਗੌਂਡਰ ਦੀ ਮਿੱਠੂ ਬਸਤੀ ਵਿੱਚ ਰਹਿਣ ਵਾਲੀ ਪ੍ਰੇਮਾ ਲਾਹੌਰੀਆ ਨਾਲ ਦੋਸਤੀ ਹੋ ਗਈ। ਅੱਜ ਵੀ ਵਿੱਕੀ ਅਤੇ ਪ੍ਰੇਮਾ ਦੇ ਸਾਥੀ ਉਸ ਦੇ ਪੂਰੇ ਗਰੋਹ ਨੂੰ ਸਰਗਰਮੀ ਨਾਲ ਚਲਾ ਰਹੇ ਹਨ।
ਜੈਪਾਲ ਭੁੱਲਰ ਗੈਂਗ
ਗੈਂਗਸਟਰ ਜੈਪਾਲ ਭੁੱਲਰ ਨੂੰ ਜੂਨ 2021 ਵਿੱਚ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਪੰਜਾਬ ਪੁਲਿਸ ਦੀ ਇੱਕ ਟੀਮ ਦੁਆਰਾ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਸੀ। ਜਗਰਾਓਂ, ਲੁਧਿਆਣਾ ਵਿੱਚ ਦੋ ਏ.ਐਸ.ਆਈਜ਼ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਮੁਲਜ਼ਮਾਂ ਦੀ ਭਾਲ ਸੀ। ਜੈਪਾਲ ਦੀ ਮੌਤ ਨਾਲ ਪੰਜਾਬ ਵਿੱਚ ਅਪਰਾਧ ਦਾ ਇੱਕ ਅਧਿਆਏ ਖ਼ਤਮ ਹੋ ਗਿਆ।
ਗੈਂਗਸਟਰ ਜੈਪਾਲ ਭੁੱਲਰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਸ ਦਾ ਨਾਂ ਉਸ ਸਮੇਂ ਸੁਰਖੀਆਂ 'ਚ ਆਇਆ ਜਦੋਂ ਉਸ ਨੇ ਪਰਵਾਣੂ 'ਚ ਫਾਜ਼ਿਲਕਾ ਨਿਵਾਸੀ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜੈਪਾਲ ਭੁੱਲਰ ਦੀ ਮੌਤ ਨੂੰ ਇੱਕ ਸਾਲ ਹੋ ਗਿਆ ਹੈ, ਪਰ ਉਸ ਦੀ ਟੀਮ ਅਤੇ ਸਾਥੀ ਅਜੇ ਵੀ ਇਸ ਗਰੋਹ ਨੂੰ ਚਲਾ ਰਹੇ ਹਨ। ਹਾਲ ਹੀ 'ਚ ਮੋਹਾਲੀ ਜ਼ਿਲਾ ਪੁਲਿਸ ਨੇ ਪਿਛਲੇ ਸਾਲ ਕੋਲਕਾਤਾ 'ਚ ਇਕ ਮੁਕਾਬਲੇ 'ਚ ਮਾਰੇ ਗਏ ਬਦਨਾਮ ਗੈਂਗਸਟਰ ਜੈਪਾਲ ਭੁੱਲਰ ਦੇ ਸਾਥੀ ਹਰਬੀਰ ਸਿੰਘ ਸੋਹਲ ਵਾਸੀ ਅੰਮ੍ਰਿਤਸਰ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਸੀ। ਗੈਂਗਸਟਰ ਹੋਣ ਤੋਂ ਇਲਾਵਾ ਉਹ ਗਾਇਕ ਅਤੇ ਗੀਤਕਾਰ ਵੀ ਹੈ।