(Source: ECI | ABP NEWS)
ਸਿੱਧੂ ਮੂਸੇਵਾਲਾ ਕੇਸ ਦੀ ਸੁਣਵਾਈ ਮੁੜ ਟਲੀ, ਹੁਣ 23 ਮਈ ਨੂੰ ਹੋਵੇਗੀ ਗਵਾਹੀ, ਜਾਣੋ ਇਸ ਵਾਰ ਕੀ ਬਣੀ ਵਜ੍ਹਾ ?
ਤੀਜਾ ਗਵਾਹ ਸੁਖਪਾਲ ਸਿੰਘ ਵੀ ਅਦਾਲਤ ਵਿੱਚ ਨਹੀਂ ਪਹੁੰਚਿਆ। ਅਦਾਲਤ ਨੇ ਹੁਣ ਤਿੰਨੋਂ ਗਵਾਹਾਂ ਨੂੰ 23 ਮਈ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ, 29 ਮਈ, 2022 ਨੂੰ ਘਟਨਾ ਸਮੇਂ ਮੂਸੇਵਾਲਾ ਨਾਲ ਕਾਰ ਵਿੱਚ ਮੌਜੂਦ ਉਸਦੇ ਦੋ ਦੋਸਤਾਂ ਨੇ ਗਵਾਹੀ ਦਿੱਤੀ ਹੈ।
Sidhu Moose Wala: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗਵਾਹੀ ਅੱਜ ( 2 ਮਈ ਦਿਨ ਸ਼ੁੱਕਰਵਾਰ ) ਨੂੰ ਮਾਨਸਾ ਅਦਾਲਤ ਵਿੱਚ ਮੁਲਤਵੀ ਕਰ ਦਿੱਤੀ ਗਈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Balkaur Singh) ਤੇ ਸਿਟੀ ਵਨ ਪੁਲਿਸ ਸਟੇਸ਼ਨ ਦੇ ਤਤਕਾਲੀ ਇੰਚਾਰਜ ਅੰਗਰੇਜ਼ ਸਿੰਘ ਨੇ ਪੇਸ਼ ਹੋਣਾ ਸੀ। ਦੋਵੇਂ ਸਿਹਤ ਠੀਕ ਨਾ ਹੋਣ ਕਾਰਨ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ।
ਜਾਣਕਾਰੀ ਅਨੁਸਾਰ ਤੀਜਾ ਗਵਾਹ ਸੁਖਪਾਲ ਸਿੰਘ ਵੀ ਅਦਾਲਤ ਵਿੱਚ ਨਹੀਂ ਪਹੁੰਚਿਆ। ਅਦਾਲਤ ਨੇ ਹੁਣ ਤਿੰਨੋਂ ਗਵਾਹਾਂ ਨੂੰ 23 ਮਈ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ, 29 ਮਈ, 2022 ਨੂੰ ਘਟਨਾ ਸਮੇਂ ਮੂਸੇਵਾਲਾ ਨਾਲ ਕਾਰ ਵਿੱਚ ਮੌਜੂਦ ਉਸਦੇ ਦੋ ਦੋਸਤਾਂ ਨੇ ਗਵਾਹੀ ਦਿੱਤੀ ਹੈ।
ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਅਦਾਲਤ ਵਿੱਚ ਗੋਲੀ ਚਲਾਉਣ ਵਾਲਿਆਂ ਦੀ ਪਛਾਣ ਕਰ ਲਈ ਹੈ। ਉਨ੍ਹਾਂ ਨੇ ਕਤਲ ਵਿੱਚ ਵਰਤੇ ਗਏ ਵਾਹਨਾਂ ਅਤੇ ਹਥਿਆਰਾਂ ਦੀ ਵੀ ਪਛਾਣ ਕਰ ਲਈ ਹੈ। ਹੁਣ ਬਲਕੌਰ ਸਿੰਘ, ਅੰਗਰੇਜ਼ ਸਿੰਘ ਤੇ ਸੁਖਪਾਲ ਸਿੰਘ ਦੀ ਗਵਾਹੀ 23 ਮਈ ਨੂੰ ਹੋਵੇਗੀ। ਅਦਾਲਤ ਨੇ ਇਸ ਲਈ ਸੰਮਨ ਜਾਰੀ ਕੀਤੇ ਹਨ।




















