Sidhu Moosewala Murder: ਹਮਲੇ ਮਗਰੋਂ ਸ਼ੂਟਰਾਂ ਨੇ ਗੋਲਡੀ ਬਰਾੜ ਨੂੰ ਫੋਨ ਕਰ ਕਿਹਾ, ਕੰਮ ਹੋ ਗਿਆ....
ਫੜੇ ਗਏ ਮੁਲਜ਼ਮਾਂ ਦੇ ਨਾਂ ਪ੍ਰਿਅਵਰਤ ਉਰਫ ਫੌਜੀ, ਕਸ਼ਿਸ਼ ਉਰਫ ਕੁਲਦੀਪ ਅਤੇ ਕੇਸ਼ਵ ਕੁਮਾਰ ਹਨ। ਪੁਲਿਸ ਨੇ ਦੱਸਿਆ ਕਿ ਇਨ੍ਹਾਂ 'ਚੋਂ ਪ੍ਰਿਆਵਰਤ ਉਰਫ ਫੌਜੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਸੀ।
Sidhu Moosewala Murder Case: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ 2 ਸ਼ੂਟਰਾਂ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੇ ਨਾਂ ਪ੍ਰਿਅਵਰਤ ਉਰਫ ਫੌਜੀ, ਕਸ਼ਿਸ਼ ਉਰਫ ਕੁਲਦੀਪ ਅਤੇ ਕੇਸ਼ਵ ਕੁਮਾਰ ਹਨ। ਪੁਲਿਸ ਨੇ ਦੱਸਿਆ ਕਿ ਇਨ੍ਹਾਂ 'ਚੋਂ ਪ੍ਰਿਆਵਰਤ ਉਰਫ ਫੌਜੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਸੀ।
ਫੌਜੀ ਨੇ ਕਤਲ ਦੀ ਪੂਰੀ ਵਿਉਂਤਬੰਦੀ ਕੀਤੀ ਸੀ। ਇਹ ਸ਼ੂਟਰ ਪ੍ਰਿਅਵਰਤ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ ਅਤੇ ਕਤਲ ਤੋਂ ਪਹਿਲਾਂ ਫਤਿਹਗੜ੍ਹ ਦੇ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰੇ ਵਿੱਚ ਵੀ ਨਜ਼ਰ ਆ ਰਿਹਾ ਸੀ, ਉਹ ਮੂਸੇਵਾਲਾ ਦੀ ਹੱਤਿਆ ਕਰਨ ਵਾਲੀ ਘਟਨਾ ਵਿੱਚ ਸ਼ਾਮਲ ਦੂਜਾ ਸ਼ੂਟਰ ਸੀ। ਤੀਜਾ ਵਿਅਕਤੀ, ਜਿਸ ਦਾ ਨਾਂ ਕੇਸ਼ਵ ਕੁਮਾਰ ਸੀ, ਨੇ ਕਤਲ ਤੋਂ ਬਾਅਦ ਇਨ੍ਹਾਂ ਦੋਵਾਂ ਸ਼ੂਟਰਾਂ ਨੂੰ ਆਲਟੋ ਕਾਰ 'ਚ ਭੱਜਣ 'ਚ ਮਦਦ ਕੀਤੀ ਸੀ।
ਕਤਲ ਵਿੱਚ ਦੋ ਮਾਡਿਊਲ ਸ਼ਾਮਲ ਸਨ, ਏਕੇ 47 ਦੀ ਵੀ ਵਰਤੋਂ ਕੀਤੀ ਗਈ ਸੀ। ਦਿੱਲੀ ਪੁਲਿਸ ਮੁਤਾਬਕ ਇਸ ਕਤਲ ਵਿੱਚ 6 ਨਿਸ਼ਾਨੇਬਾਜ਼ਾਂ ਦੀ ਪਛਾਣ ਹੋਈ ਹੈ। ਪਰ ਮੂਸੇਵਾਲਾ ਨੂੰ ਮਾਰਨ ਲਈ 2 ਮਾਡਿਊਲ ਵਰਤੇ ਗਏ ਸਨ। ਹਾਲਾਂਕਿ ਦੋਵੇਂ ਮਾਡਿਊਲ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਪਹਿਲੇ ਮਾਡਿਊਲ ਮੁਤਾਬਕ ਕਸ਼ਿਸ਼ ਬੋਲੈਰੋ ਚਲਾ ਰਿਹਾ ਸੀ, ਜਿਸ 'ਚ ਅੰਕਿਤ ਸਿਰਸਾ, ਦੀਪਕ ਮੁੰਡੀ ਅਤੇ ਪ੍ਰਿਆਵਰਤ ਬੈਠੇ ਸਨ। ਪ੍ਰਿਆਵਰਤ ਇਸ ਮਾਡਿਊਲ ਦੀ ਅਗਵਾਈ ਕਰ ਰਿਹਾ ਸੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਅਤੇ ਕਸ਼ਿਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਦੋਵੇਂ ਆਪਣੇ ਤੀਜੇ ਸਾਥੀ ਕੇਸ਼ਵ ਦੇ ਨਾਲ ਗੁਜਰਾਤ ਦੇ ਮੁੰਦਰਾ ਬੰਦਰਗਾਹ ਨੇੜੇ ਕਿਰਾਏ ਦੇ ਮਕਾਨ ਵਿੱਚ ਲੁਕੇ ਹੋਏ ਸੀ।
ਫੌਜੀ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੜ੍ਹੀ ਸਿਸਾਨਾ ਦਾ ਰਹਿਣ ਵਾਲਾ ਹੈ। ਉਹ ਪੂਰੇ ਕਤਲ ਮਾਡਿਊਲ ਦੀ ਅਗਵਾਈ ਕਰ ਰਿਹਾ ਸੀ। ਕੇਸ਼ਵ ਉਰਫ਼ ਕੁਲਦੀਪ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਬੇਰੀ ਦਾ ਰਹਿਣ ਵਾਲਾ ਹੈ। 2021 'ਚ ਝੱਜਰ 'ਚ ਉਸ 'ਤੇ ਕਤਲ ਦਾ ਮਾਮਲਾ ਦਰਜ ਹੈ। ਕਸ਼ਿਸ਼ ਬਠਿੰਡਾ ਦਾ ਰਹਿਣ ਵਾਲਾ ਹੈ।
ਦਿੱਲੀ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਮੂਸੇਵਾਲਾ ਦੇ ਕਤਲ ਵਿੱਚ ਕੁੱਲ 6 ਸ਼ਾਰਪ ਸ਼ੂਟਰ ਸ਼ਾਮਲ ਸਨ। ਜੋ ਕੋਰੋਲਾ ਅਤੇ ਬੋਲੈਰੋ ਵਿੱਚ ਸਵਾਰ ਹੋ ਕੇ ਆਏ ਸਨ। ਦਿੱਲੀ ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਸ਼ਾਰਪ ਸ਼ੂਟਰਾਂ ਨੇ ਮੂਸੇਵਾਲਾ 'ਤੇ ਗ੍ਰੇਨੇਡ ਹਮਲੇ ਦੀ ਯੋਜਨਾ ਵੀ ਬਣਾਈ ਸੀ ਜੇਕਰ ਹਥਿਆਰ ਫੇਲ ਹੋ ਜਾਂਦੇ ਜਾਂ ਮੌਕੇ 'ਤੇ ਕੋਈ ਖ਼ਤਰਾ ਹੁੰਦਾ ਤਾਂ ਉਹ ਗ੍ਰੇਨੇਡ ਨਾਲ ਹਮਲਾ ਕਰਦੇ।
ਇਸ ਤੋਂ ਇਲਾਵਾ ਸ਼ਾਰਪ ਸ਼ੂਟਰਾਂ ਨੇ ਪੁਲਿਸ ਦੀ ਵਰਦੀ ਵੀ ਲਈ ਹੋਈ ਸੀ। ਹਾਲਾਂਕਿ, ਉਨ੍ਹਾਂ ਨੇ ਵਰਦੀ ਨਹੀਂ ਪਾਈ ਕਿਉਂਕਿ ਉਨ੍ਹਾਂ ਦੇ ਕੋਲ ਨਾਮ ਪਲੇਟ ਨਹੀਂ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਇਨ੍ਹਾਂ ਸ਼ਾਰਪ ਸ਼ੂਟਰਾਂ ਨੇ ਗੋਲਡੀ ਬਰਾੜ ਨੂੰ ਫੋਨ ਕਰਕੇ ਇਹ ਵੀ ਕਿਹਾ ਕਿ ਕੰਮ ਹੋ ਗਿਆ।
ਮੂਸੇਵਾਲਾ ਨੂੰ 2 ਮਾਡਿਊਲਾਂ ਰਾਹੀਂ ਮਾਰਿਆ ਗਿਆ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸਪੈਸ਼ਲ ਕਮਿਸ਼ਨਰ ਆਫ਼ ਪੁਲਿਸ ਐਚਜੀਐਸ ਧਾਲੀਵਾਲ ਨੇ ਦੱਸਿਆ ਕਿ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ 2 ਮਾਡਿਊਲ ਐਕਟਿਵ ਸਨ। ਦੋਵੇਂ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਕਸ਼ਿਸ਼ ਬੋਲੈਰੋ ਚਲਾ ਰਿਹਾ ਸੀ। ਉਸ ਟੀਮ ਦਾ ਮੁਖੀ ਪ੍ਰਿਅਵਰਤ ਫੌਜੀ ਸੀ। ਉਨ੍ਹਾਂ ਦੇ ਨਾਲ ਅੰਕਿਤ ਸੇਰਸਾ ਅਤੇ ਦੀਪਕ ਮੁੰਡੀ ਵੀ ਮੌਜੂਦ ਸਨ। ਕੋਰੋਲਾ ਕਾਰ ਜਗਰੂਪ ਰੂਪਾ ਚਲਾ ਰਿਹਾ ਸੀ। ਉਸ ਦੇ ਨਾਲ ਮਨਪ੍ਰੀਤ ਮੰਨੂ ਬੈਠਾ ਸੀ।
ਮੰਨੂ ਨੇ AK47 ਨਾਲ ਗੋਲੀ ਚਲਾਈ
ਪਹਿਲਾਂ ਮੋਗਾ ਦੇ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਨੇ ਮੂਸੇਵਾਲਾ 'ਤੇ AK47 ਨਾਲ ਫਾਇਰਿੰਗ ਕੀਤੀ। ਗੋਲੀ ਮੂਸੇਵਾਲਾ ਨੂੰ ਲੱਗੀ। ਮੂਸੇਵਾਲਾ ਦੀ ਥਾਰ ਉੱਥੇ ਹੀ ਰੁਕ ਗਈ। ਫਿਰ ਕੋਰੋਲਾ ਤੋਂ ਸ਼ੂਟਰ ਉਤਰੇ ਅਤੇ 4 ਸ਼ੂਟਰ ਬੋਲੈਰੋ ਤੋਂ ਵੀ ਉਤਰੇ। ਸਾਰੇ 6 ਸ਼ਾਰਪ ਸ਼ੂਟਰਾਂ ਨੇ ਫਾਇਰਿੰਗ ਕੀਤੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਹੁਣ ਮੂਸੇਵਾਲਾ ਬਚ ਨਹੀਂ ਸਕੇਗਾ ਤਾਂ ਉਹ ਸਾਰੇ ਉੱਥੋਂ ਭੱਜ ਗਏ।