(Source: ECI/ABP News/ABP Majha)
ਸਿੱਧੂ ਮੂਸੇਵਾਲਾ 'ਤੇ ਹਮਲੇ ਮਗਰੋਂ ਏਐਨ-94 ਅਸਾਲਟ ਦੇ ਚਰਚੇ, ਇੰਨਾ ਖਤਰਨਾਕ ਹਥਿਆਰ ਕਿ ਬਰਸਟ ਮੋਡ 'ਚ 1800 ਗੋਲੀਆਂ ਚਲਾਈਆਂ ਜਾ ਸਕਦੀਆਂ
Sidhu Moosewala: AN-94 ਅਸਾਲਟ ਰਾਈਫਲ ਦਾ ਪੂਰਾ ਨਾਂ ਐਵਟੋਮੈਟ ਨਿਕੋਨੋਵ ਹੈ। ਮੁੱਖ ਡਿਜ਼ਾਈਨਰ ਗੇਨਾਡੀ ਨਿਕੋਨੋਵ ਨੇ 1980 ਵਿੱਚ ਇਸ 'ਤੇ ਕੰਮ ਸ਼ੁਰੂ ਕੀਤਾ ਸੀ ਅਤੇ 1994 ਵਿੱਚ ਪੂਰਾ ਹੋਇਆ ਸੀ।
Sidhu Moosewala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਉਸ ਦੀ ਗੱਡੀ 'ਤੇ 30 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਘਟਨਾ ਵਿੱਚ ਖ਼ਤਰਨਾਕ ਏਕੇ-47 ਰਾਈਫਲ ਦੀ ਵਰਤੋਂ ਕੀਤੀ ਗਈ ਸੀ ਪਰ ਅਜਿਹਾ ਨਹੀਂ ਹੈ। ਇਹ ਗੱਲ ਸਾਹਮਣੇ ਆ ਰਹੀ ਹੈ ਕਿ ਮੂਸੇਵਾਲਾ ਦੇ ਕਤਲ ਵਿੱਚ ਏਐਨ-94 ਅਸਾਲਟ ਰਾਈਫਲ ਦੀ ਵਰਤੋਂ ਕੀਤੀ ਗਈ ਸੀ। ਇਹ ਅਜਿਹਾ ਘਾਤਕ ਹਥਿਆਰ ਹੈ ਜਿਸ ਦੀ ਵਰਤੋਂ ਰੂਸੀ ਫੌਜ ਕਰਦੀ ਹੈ।
ਜਿਸ ਤਰ੍ਹਾਂ ਸਿੱਧੂ ਮੂਸੇਵਾਲਾ 'ਤੇ ਗੋਲੀਆਂ ਚਲਾਈਆਂ ਗਈਆਂ, ਉਸ ਲਈ ਆਟੋਮੈਟਿਕ ਅਸਾਲਟ ਰਾਈਫਲ ਦੀ ਲੋੜ ਹੈ। ਇਹ ਲੋੜ ਰੂਸੀ ਬਣੀ ਏਐਨ-94 ਅਸਾਲਟ ਰਾਈਫਲ ਨੇ ਪੂਰੀ ਕੀਤੀ। ਜਿਸ ਨੇ ਮੂਸੇਵਾਲਾ ਨੂੰ ਆਪਣੀ ਥਾਂ ਤੋਂ ਹਿੱਲਣ ਦਾ ਮੌਕਾ ਵੀ ਨਹੀਂ ਦਿੱਤਾ। ਇਹ ਹਥਿਆਰ ਕਿੰਨਾ ਮਾਰੂ ਹੈ, ਇਸ ਦਾ ਅੰਦਾਜ਼ਾ ਮੂਸੇਵਾਲਾ ਦੀ ਥਾਰ ਦੀ ਹਾਲਤ ਦੇਖ ਕੇ ਹੀ ਲਗਾਇਆ ਜਾ ਸਕਦਾ ਹੈ। ਰੂਸ ਤੋਂ ਇਲਾਵਾ ਕੁਝ ਹੀ ਦੇਸ਼ ਅਜਿਹੇ ਹਨ ਜਿਨ੍ਹਾਂ ਕੋਲ AN-94 ਅਸਾਲਟ ਰਾਈਫਲਾਂ ਹਨ।
ਜਾਣੋ AN-94 ਅਸਾਲਟ ਰਾਈਫਲ ਬਾਰੇ ਵਧੋਰੇ
AN-94 ਅਸਾਲਟ ਰਾਈਫਲ ਦਾ ਪੂਰਾ ਨਾਂ ਐਵਟੋਮੈਟ ਨਿਕੋਨੋਵ ਹੈ। ਮੁੱਖ ਡਿਜ਼ਾਈਨਰ ਗੇਨਾਡੀ ਨਿਕੋਨੋਵ ਨੇ 1980 ਵਿੱਚ ਇਸ 'ਤੇ ਕੰਮ ਸ਼ੁਰੂ ਕੀਤਾ ਸੀ ਅਤੇ 1994 ਵਿੱਚ ਪੂਰਾ ਹੋਇਆ ਸੀ। AN-94 ਅਸਾਲਟ ਰਾਈਫਲ AK-47 ਦੇ ਬਦਲ ਵਜੋਂ ਤਿਆਰ ਕੀਤੀ ਗਈ ਸੀ। ਇਸ ਰਾਈਫਲ ਦੀ ਰੂਸੀ ਫੌਜ 1997 ਤੋਂ ਲਗਾਤਾਰ ਵਰਤੋਂ ਕਰ ਰਹੀ ਹੈ। ਇਸ ਤੋਂ ਇਲਾਵਾ ਕੁਝ ਹੀ ਦੇਸ਼ਾਂ ਕੋਲ ਇਹ ਹਥਿਆਰ ਹੈ।
ਦੱਸ ਦਈਏ ਕਿ ਇਹ ਹਥਿਆਰ ਇੰਨਾ ਖਤਰਨਾਕ ਹੈ ਕਿ ਬਰਸਟ ਮੋਡ 'ਚ ਇਸ ਤੋਂ 1800 ਗੋਲੀਆਂ ਚਲਾਈਆਂ ਜਾ ਸਕਦੀਆਂ ਹਨ। ਆਟੋਮੈਟਿਕ ਮੋਡ ਵਿੱਚ ਇਹ ਹਰ ਮਿੰਟ ਵਿੱਚ 600 ਰਾਊਂਡ ਗੋਲੀਆਂ ਚਲਾਉਂਦੀ ਹੈ। ਗੋਲੀਆਂ ਦੀ ਰਫ਼ਤਾਰ 900 ਮੀਟਰ ਪ੍ਰਤੀ ਸਕਿੰਟ ਹੈ।
AK-47 ਦੇ ਉਲਟ, ਇਹ ਹਥਿਆਰ ਨਾ ਤਾਂ ਚਲਾਉਣਾ ਆਸਾਨ ਹੈ ਅਤੇ ਨਾ ਹੀ ਇਸ ਦੀ ਮੁਰੰਮਤ ਕੀਤੀ ਜਾ ਸਕਦੀ ਹੈ। ਇਸ ਦੀ ਫਾਇਰਿੰਗ ਰੇਂਜ 700 ਮੀਟਰ ਅਤੇ ਵਜ਼ਨ 3.85 ਕਿਲੋਗ੍ਰਾਮ ਹੈ। ਇਸ ਰਾਈਫਲ ਦੀ ਲੰਬਾਈ 37.1 ਇੰਚ ਹੈ। ਇਸ ਦੀ ਬੈਰਲ ਲੰਬਾਈ 15.9 ਇੰਚ ਹੈ। ਇਸਦੀ ਖਾਸ ਗੱਲ ਦੋ ਸ਼ਾਟ ਬਰਸਟ ਆਪਸ਼ਨ ਹੈ। ਯਾਨੀ ਕਿ ਦੋ ਗੋਲੀਆਂ ਦੇ ਇੱਕ ਤੋਂ ਬਾਅਦ ਇੱਕ ਨਿਕਲਣ ਵਿੱਚ ਸਮੇਂ ਦਾ ਅੰਤਰ ਮਾਈਕ੍ਰੋ ਸੈਕਿੰਡ ਵਿੱਚ ਹੁੰਦਾ ਹੈ। ਇਹ ਵਿਸ਼ੇਸ਼ਤਾ ਦੁਸ਼ਮਣ ਨੂੰ ਹਿੱਲਣ ਦਾ ਮੌਕਾ ਨਹੀਂ ਦਿੰਦੀ ਅਤੇ ਦੁਸ਼ਮਣ ਨੂੰ ਇੱਕੋ ਸਮੇਂ ਦੋ ਗੋਲੀਆਂ ਲੱਗ ਜਾਂਦੀਆਂ ਹਨ।
ਇਹ ਵੀ ਪੜ੍ਹੋ: UPSC Civil Service Final Result 2021: UPSC ਸਿਵਲ ਸਰਵਿਸਿਜ਼ ਪ੍ਰੀਖਿਆ 2021 ਦੇ ਨਤੀਜਿਆਂ ਦਾ ਐਲਾਨ, ਸ਼ਰੂਤੀ ਸ਼ਰਮਾ ਨੇ ਕੀਤਾ ਟਾਪ