(Source: ECI/ABP News/ABP Majha)
UPSC Civil Service Final Result 2021: UPSC ਸਿਵਲ ਸਰਵਿਸਿਜ਼ ਪ੍ਰੀਖਿਆ 2021 ਦੇ ਨਤੀਜਿਆਂ ਦਾ ਐਲਾਨ, ਸ਼ਰੂਤੀ ਸ਼ਰਮਾ ਨੇ ਕੀਤਾ ਟਾਪ
UPSC Civil Service Final Result 2021: UPSC ਸਿਵਲ ਸਰਵਿਸਿਜ਼ ਫਾਈਨਲ ਨਤੀਜਾ 2021 ਦਾ ਐਲਾਨ ਕਰ ਦਿੱਤਾ ਗਿਆ ਹੈ। ਸਿਵਲ ਸਰਵਿਸਿਜ਼ ਫਾਈਨਲ ਦੇ ਨਤੀਜੇ UPSC ਦੀ ਅਧਿਕਾਰਤ ਸਾਈਟ upsc.gov.in 'ਤੇ ਜਾ ਕੇ ਚੈੱਕ ਕੀਤੇ ਜਾ ਸਕਦੇ ਹਨ।
UPSC Civil Service Final Result 2021: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ UPSC ਸਿਵਲ ਸਰਵਿਸ ਫਾਈਨਲ ਨਤੀਜਾ 2021 ਦਾ ਐਲਾਨ ਹੋ ਗਿਆ ਹੈ। ਸਿਵਲ ਸੇਵਾਵਾਂ ਫਾਈਨਲ ਦੇ ਨਤੀਜਿਆਂ ਨੂੰ UPSC ਦੀ ਅਧਿਕਾਰਤ ਸਾਈਟ upsc.gov.in 'ਤੇ ਜਾ ਕੇ ਦੇਖਿਆ ਜਾ ਸਕਦਾ ਹੈ। ਸ਼ਰੂਤੀ ਸ਼ਰਮਾ ਇਸ ਵਾਰ ਦੀ ਟਾਪਰ ਰਹੀ। ਇਸ ਸਾਲ ਸਾਰੀਆਂ ਟਾਪ ਦੀਆਂ ਤਿੰਨ ਪੁਜ਼ੀਸ਼ਨਾਂ 'ਤੇ ਲੜਕੀਆਂ ਨੇ ਕਬਜ਼ਾ ਕੀਤਾ ਹੈ।
ਦੱਸ ਦਈਏ ਕਿ ਸ਼ਰੂਤੀ ਸੇਂਟ ਸਟੀਫਨ ਕਾਲਜ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥੀ ਹੈ ਅਤੇ ਜਾਮੀਆ ਮਿਲੀਆ ਇਸਲਾਮੀਆ ਰਿਹਾਇਸ਼ੀ ਕੋਚਿੰਗ ਅਕੈਡਮੀ ਵਿੱਚ UPSC ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ।
ਇਹ ਹਨ ਸਿਵਲ ਸੇਵਾਵਾਂ ਪ੍ਰੀਖਿਆ 2021 ਦੇ ਟਾਪਰ
ਪਹਿਲਾ ਸਥਾਨ - ਸ਼ਰੂਤੀ ਸ਼ਰਮਾ
ਦੂਜਾ ਸਥਾਨ- ਅੰਕਿਤਾ ਅਗਰਵਾਲ
ਤੀਜਾ ਸਥਾਨ - ਗਾਮਿਨੀ ਸਿੰਗਲਾ
4ਵਾਂ ਸਥਾਨ - ਐਸ਼ਵਰਿਆ ਵਰਮਾ
5ਵਾਂ ਸਥਾਨ - ਉਤਕਰਸ਼ ਦਿਵੇਦੀ
6ਵਾਂ ਸਥਾਨ - ਯਕਸ਼ ਚੌਧਰੀ
7ਵਾਂ ਸਥਾਨ - ਸਮਯਕ ਐਸ ਜੈਨ
8ਵਾਂ ਸਥਾਨ - ਇਸ਼ਿਤਾ ਰਾਠੀ
9ਵਾਂ ਸਥਾਨ - ਪ੍ਰੀਤਮ ਕੁਮਾਰ
10ਵਾਂ ਸਥਾਨ - ਹਰਕੀਰਤ ਸਿੰਘ ਰੰਧਾਵਾ
UPSC CSE ਦੀ ਮੁਢਲੀ ਪ੍ਰੀਖਿਆ 10 ਅਕਤੂਬਰ, 2021 ਨੂੰ ਕਰਵਾਈ ਗਈ ਸੀ, ਅਤੇ ਪ੍ਰੀਖਿਆ ਦੇ ਨਤੀਜੇ 29 ਅਕਤੂਬਰ ਨੂੰ ਜਾਰੀ ਕੀਤੇ ਗਏ ਸੀ। ਮੁੱਖ ਪ੍ਰੀਖਿਆ 7 ਤੋਂ 16 ਜਨਵਰੀ, 2022 ਤੱਕ ਆਯੋਜਿਤ ਕੀਤੀ ਗਈ ਸੀ, ਅਤੇ ਨਤੀਜੇ 17 ਮਾਰਚ, 2022 ਨੂੰ ਐਲਾਨ ਕੀਤੇ ਗਏ। ਇੰਟਰਵਿਊ ਪ੍ਰੀਖਿਆ ਦਾ ਆਖਰੀ ਦੌਰ ਸੀ ਜੋ 5 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ ਅਤੇ 26 ਮਈ ਨੂੰ ਸਮਾਪਤ ਹੋਇਆ ਸੀ।
ਜਾਣੋ ਕਿਵੇਂ ਡਾਊਨਲੋਡ ਕੀਤਾ ਜਾ ਸਕਦਾ ਰੀਜ਼ਲਟ
UPSC- upsc.gov.in ਦੀ ਅਧਿਕਾਰਤ ਵੈੱਬਸਾਈਟ 'ਤੇ ਲੌਗ ਇਨ ਕਰੋ।
ਹੋਮਪੇਜ 'ਤੇ 'UPSC ਸਿਵਲ ਸਰਵਿਸਿਜ਼ ਨਤੀਜਾ 2021 - ਫਾਈਨਲ ਨਤੀਜਾ' 'ਤੇ ਕਲਿੱਕ ਕਰੋ।
ਚੁਣੇ ਗਏ ਉਮੀਦਵਾਰਾਂ ਦੇ ਵੇਰਵਿਆਂ ਦੇ ਨਾਲ ਇੱਕ PDF ਫਾਈਲ ਪ੍ਰਦਰਸ਼ਿਤ ਕੀਤੀ ਜਾਵੇਗੀ।
ਇਸਨੂੰ ਡਾਉਨਲੋਡ ਕਰੋ ਅਤੇ ਭਵਿੱਖ ਦੇ ਸੰਦਰਭ ਲਈ ਇਸਦਾ ਪ੍ਰਿੰਟ ਆਊਟ ਲਓ।
ਇਹ ਵੀ ਪੜ੍ਹੋ: ਸੀਐਮ ਭਗਵੰਤ ਨਾਲ ਵਾਇਰਲ ਹੋ ਗਈ ਫਾਜ਼ਿਲਕਾ ਦੇ ਗੋਲਡੀ ਬਰਾੜ ਦੀ ਫੋਟੋ, ਹੁਣ ਸੋਸ਼ਲ ਮੀਡੀਆ 'ਤੇ ਦਿੱਤਾ ਸਪੱਸ਼ਟੀਕਰਨ
Education Loan Information:
Calculate Education Loan EMI