ਪੜਚੋਲ ਕਰੋ

Moosewala Murder Case: ਲਾਰੈਂਸ ਬਿਸ਼ਨੋਈ ਦੇ ਭਾਣਜੇ ਖਿਲਾਫ਼ ਮਾਨਸਾ ਪੁਲਿਸ ਦੀ ਵੱਡੀ ਕਾਰਵਾਈ, ਹੁਣ ਵਧਣਗੀਆਂ ਮੁਸ਼ਕਲਾਂ

Sidhu Moosewala Murder Case: ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਠੀਕ ਪਹਿਲਾਂ ਸਚਿਨ ਬਿਸ਼ਨੋਈ ਨੂੰ ਫ਼ਰਜ਼ੀ ਪਾਸਪੋਰਟ 'ਤੇ ਵਿਦੇਸ਼ ਭੇਜ ਦਿੱਤਾ ਸੀ।ਹੱਤਿਆ ਨੂੰ ਅੰਜਾਮ ਦੇਣ ਲਈ ਸਚਿਨ ਨੇ ਕੈਨੇਡਾ ਵਿਚ ਬੈਠੇ ਗੈਂਗਸਟਰ

Sidhu Moosewala Murder Case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਮਾਨਸਾ ਅਦਾਲਤ ਵਿੱਚ ਇੱਕ ਹੋਰ ਚਲਾਨ ਪੇਸ਼ ਕਰ ਦਿੱਤਾ ਹੈ। ਇਹ ਚਾਰਜਸ਼ੀਟ ਕਤਲਕਾਂਡ ਮੁੱਖ ਸਾਜ਼ਿਸ਼ਘਾੜੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਥਾਪਨ ਖ਼ਿਲਾਫ਼ ਮਾਨਸਾ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਹੈ।

ਮਾਨਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ 28 ਦਸੰਬਰ ਨੂੰ ਸਚਿਨ ਨੂੰ ਪੇਸ਼ ਨਾ ਕਰਨ ਤੋਂ ਬਾਅਦ 10 ਜਨਵਰੀ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਸੀ। ਪਤਾ ਲੱਗਾ ਹੈ ਕਿ ਸਚਿਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਹਿਰਾਸਤ ਵਿਚ ਹੈ।


ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲੀਸ ਨੇ ਇਸ ਕਤਲ ਕੇਸ ਵਿੱਚ 29 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਨਦੀਪ ਸਿੰਘ ਅਤੇ ਮਨਮੋਹਨ ਸਿੰਘ ਦਾ ਗੋਇੰਦਵਾਲ ਜੇਲ੍ਹ ਵਿੱਚ ਕਤਲ ਹੋ ਚੁੱਕਾ ਹੈ।

ਦੋ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮੰਨੂ ਅਤੇ ਜਗਰੂਪ ਸਿੰਘ ਉਰਫ਼ ਰੂਪਾ ਨੂੰ ਪੁਲਿਸ ਨੇ ਅੰਮ੍ਰਿਤਸਰ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਗੋਲਡੀ ਬਰਾੜ, ਅਨਮੋਲ ਬਿਸ਼ਨੋਈ ਅਤੇ ਲਿਪਿਨ ਨਹਿਰਾ ਫਰਾਰ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਵਿਦੇਸ਼ 'ਚ ਲੁਕੇ ਹੋਏ ਹਨ। ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਵੀ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਦਿੱਤਾ ਹੈ।


ਸਚਿਨ ਬਿਸ਼ਨੋਈ ਤੋਂ ਹਾਲੇ ਤਕ ਦੀ ਪੁੱਛਗਿੱਛ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਹ ਗੈਂਗਸਟਰ ਵਿਕਰਮ ਬਰਾੜ ਦੇ ਨਾਲ ਰਹਿ ਰਿਹਾ ਸੀ। ਵਿਕਰਮ ਬਰਾੜ ਨੂੰ ਦਿੱਲੀ ਪੁਲਿਸ ਯੂਏਈ ਤੋਂ ਲਿਆਈ ਹੈ।  ਹਾਲੇ ਤਕ ਇਹ ਗੱਲ ਸਾਹਮਣੇ ਆਈ ਹੈ ਕਿ ਵਿਕਰਮ ਬਰਾੜ ਵੱਲੋਂ ਮੂਸੇਵਾਲਾ ਨੂੰ ਮਾਰਨ ਲਈ ਪੈਸੇ ਅਤੇ ਹਥਿਆਰਾਂ ਦਾ ਪ੍ਰਬੰਧ ਕੀਤਾ ਗਿਆ ਸੀ।

 ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਠੀਕ ਪਹਿਲਾਂ ਸਚਿਨ ਬਿਸ਼ਨੋਈ ਨੂੰ ਫ਼ਰਜ਼ੀ ਪਾਸਪੋਰਟ 'ਤੇ ਵਿਦੇਸ਼ ਭੇਜ ਦਿੱਤਾ ਸੀ।ਹੱਤਿਆ ਨੂੰ ਅੰਜਾਮ ਦੇਣ ਲਈ ਸਚਿਨ ਨੇ ਕੈਨੇਡਾ ਵਿਚ ਬੈਠੇ ਗੈਂਗਸਟਰ ਤੋਂ ਅੱਤਵਾਦੀ ਐਲਾਨੇ ਗਏ ਸਤਿੰਦਰਜੀਤ ਸਿੰਘ ਗੋਲਡੀ ਬਰਾੜ, ਤਿਹਾੜ ਜੇਲ੍ਹ ਵਿਚ ਬੰਦ ਕਾਲਾ ਜਨੌੜੀ ਅਤੇ ਲਾਰੈਂਸ ਨਾਲ ਮਿਲ ਕੇ ਹੱਤਿਆ ਦੀ ਸਾਜ਼ਿਸ਼ ਰਚੀ ਸੀ।

Sidhu Moosewala killing: Bishnoi-Moosewala tiff on phone led to singer's murder, says Sachin Thapan : The Tribune India

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Join Our Official Telegram Channel : - 
https://t.me/abpsanjhaofficial

ਟਾਪ ਹੈਡਲਾਈਨ

Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Punjab News: ਕਾਂਗਰਸ 'ਚ ਹਲਚਲ ਤੇਜ਼, ਰਾਹੁਲ ਗਾਂਧੀ ਅਗਲੇ ਮਹੀਨੇ ਪੰਜਾਬ ਆਉਣਗੇ, ਮਾਲਵਾ-ਮਾਝਾ ਅਤੇ ਦੋਆਬਾ ਦਾ ਕਰਨਗੇ ਦੌਰਾ; ਚੋਣਾਂ ਦੀ ਖਿੱਚੀ ਤਿਆਰੀ...
ਕਾਂਗਰਸ 'ਚ ਹਲਚਲ ਤੇਜ਼, ਰਾਹੁਲ ਗਾਂਧੀ ਅਗਲੇ ਮਹੀਨੇ ਪੰਜਾਬ ਆਉਣਗੇ, ਮਾਲਵਾ-ਮਾਝਾ ਅਤੇ ਦੋਆਬਾ ਦਾ ਕਰਨਗੇ ਦੌਰਾ; ਚੋਣਾਂ ਦੀ ਖਿੱਚੀ ਤਿਆਰੀ...
Punjab Police  ਦੇ 2 ਅਧਿਕਾਰੀ ਮੁਅੱਤਲ, ਡਿਊਟੀ 'ਚ ਲਾਪਰਵਾਹੀ ਪਈ ਭਾਰੀ
Punjab Police  ਦੇ 2 ਅਧਿਕਾਰੀ ਮੁਅੱਤਲ, ਡਿਊਟੀ 'ਚ ਲਾਪਰਵਾਹੀ ਪਈ ਭਾਰੀ
Punjab News: ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋਵੇਂ ਕਿਡਨੀਆਂ 'ਚ ਪੱਥਰੀ, ਬਠਿੰਡਾ ਹਸਪਤਾਲ 'ਚ ਹੋਈ ਜਾਂਚ; ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ...
ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋਵੇਂ ਕਿਡਨੀਆਂ 'ਚ ਪੱਥਰੀ, ਬਠਿੰਡਾ ਹਸਪਤਾਲ 'ਚ ਹੋਈ ਜਾਂਚ; ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ...

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
School Holiday: ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ
Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Embed widget