(Source: ECI/ABP News/ABP Majha)
ਗਿੱਪੀ ਗਰੇਵਾਲ ਦੀ ਰਿਹਾਇਸ਼ 'ਤੇ ਹਮਲੇ ਮਗਰੋਂ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ...ਮੇਰਾ ਪੁੱਤ ਤਾਂ 5 ਸਾਲ ਹਿੱਕ ਦੇ ਦਮ 'ਤੇ ਕੱਟ ਗਿਆ, ਤੁਸੀਂ 6 ਮਹੀਨੇ ਨਹੀਂ ਕੱਟਣੇ...
Sidhu Moose Wala: ਵੱਡੀ ਗਿਣਤੀ ਵਿੱਚ ਪੁੱਜੇ ਸਿੱਧੂ ਦੇ ਚਾਹੁਣ ਵਾਲਿਆ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ਫਾਇਰਿੰਗ ਹੋਣ 'ਤੇ ਲਾਰੈਂਸ ਬਿਸ਼ਨੋਈ ਵੱਲੋਂ ਜਿੰਮੇਵਾਰੀ ਲੈਣ 'ਤੇ ਸਰਕਾਰ ਉਪਰ ਤਿੱਖਾ ਸ਼ਬਦੀ ਹਮਲਾ ਕੀਤਾ।
Sidhu Moosewala death: ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਕੈਨੇਡਾ ਸਥਿਤ ਰਿਹਾਇਸ਼ 'ਤੇ ਹਮਲੇ ਦੀਆਂ ਖਬਰਾਂ ਮਗਰੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੱਡੀ ਗੱਲ ਕਈ ਹੈ। ਉਨ੍ਹਾਂ ਕਿਹਾ ਹੈ ਕਿ ਜੋ ਹਾਲਤ ਅੱਜ ਪੰਜਾਬੀ ਇੰਡਸਟਰੀ ਤੇ ਗਾਇਕਾਂ ਦੀ ਹੈ, ਇਸ ਬਾਰੇ ਅਸੀਂ 5 ਸਾਲ ਪਹਿਲਾਂ ਹੀ ਬੁਹਤ ਰੌਲਾ ਪਾਇਆ ਸੀ ਕਿ ਇੱਕ ਦਿਨ ਸਭ ਦੀ ਵਾਰੀ ਆਵੇਗੀ ਪਰ ਕੋਈ ਨਹੀਂ ਸੀ ਬੋਲਿਆ।
ਬਲਕੌਰ ਸਿੰਘ ਨੇ ਅੱਜ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੂੰ ਸੰਬੋਧਨ ਕੀਤਾ। ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਹਰ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪੁੰਹਚਦੇ ਹਨ। ਅੱਜ ਫਿਰ ਵੱਡੀ ਗਿਣਤੀ ਵਿੱਚ ਪੁੱਜੇ ਸਿੱਧੂ ਦੇ ਚਾਹੁਣ ਵਾਲਿਆ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ਫਾਇਰਿੰਗ ਹੋਣ 'ਤੇ ਲਾਰੈਂਸ ਬਿਸ਼ਨੋਈ ਵੱਲੋਂ ਜਿੰਮੇਵਾਰੀ ਲੈਣ 'ਤੇ ਸਰਕਾਰ ਉਪਰ ਤਿੱਖਾ ਸ਼ਬਦੀ ਹਮਲਾ ਕੀਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ 5 ਸਾਲ ਪਹਿਲਾਂ ਹੀ ਪੰਜਾਬੀ ਇੰਡਸਟਰੀ ਨੂੰ ਇਸ ਬਾਰੇ ਜਾਣੂ ਕਰਵਾਇਆ ਸੀ ਪਰ ਕੋਈ ਨਹੀਂ ਸੀ ਬੋਲਿਆ। ਉਨ੍ਹਾਂ ਨੇ ਕਿਹਾ ਸੀ ਕਿ ਇੱਕ ਦਿਨ ਸਭ ਦੀ ਵਾਰੀ ਆਵੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕ ਇਨ੍ਹਾਂ ਨੂੰ ਪੈਸੇ ਦੇ ਰਹੇ ਹਨ ਤੇ ਕੁਝ ਇਨ੍ਹਾਂ ਨਾਲ ਮਿਲੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰਾ ਪੁੱਤ ਤਾਂ 5 ਸਾਲ ਆਪਣੀ ਹਿੱਕ ਦੇ ਦਮ 'ਤੇ ਕੱਟ ਗਿਆ ਪਰ ਤੁਸੀਂ 6 ਮਹੀਨੇ ਨਹੀਂ ਕੱਟਣੇ। ਉਨ੍ਹਾਂ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਕਿੱਥੇ ਹੈ ਹਰਾ ਪੈਨ। ਇਹ ਦੇਸ਼ ਦੇ ਨੌਜਵਾਨ ਹਨ, ਦੇਸ਼ ਦਾ ਭਵਿੱਖ ਹਨ। ਇਨ੍ਹਾਂ ਨੂੰ ਵਧੀਆ ਮਾਹੌਲ ਦਿਓ, ਨਹੀਂ ਤਾਂ ਨੌਜਵਾਨ ਦੇਸ਼ ਛੱਡ ਬਾਹਰ ਨੂੰ ਭੱਜਣਗੇ।
ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਤੇ ਗੈਂਗਸਟਰਾਂ ਖਿਲਾਫ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਲਈ ਤੇ ਅਜਿਹਾ ਦੁਬਾਰਾ ਕਿਸੇ ਨਾਲ ਨਾ ਹੋਵੇ, ਇਸ ਲਈ ਲੜ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਕਿਸੇ ਪਾਰਟੀ ਦਾ ਵਿਰੋਧ ਨਹੀਂ ਕਰਦੇ ਪਰ ਚੋਣਾਂ ਸਮੇਂ ਅਜਿਹੇ ਲੋਕਾਂ ਦੀ ਚੋਣ ਕਰਨ ਹੈ ਜੋ ਗੈਂਗਸਟਰ ਨਾਲ ਨਾ ਰਲੇ ਤੇ ਤੁਹਾਡੇ ਉਜਵਲ ਭਵਿੱਖ ਲਈ ਆਵਾਜ਼ ਉਠਾ ਸਕੇ।