ਪਰਿਵਾਰ ਨਾਲ ਪਹੁੰਚੇ 'ਕੁਦਰਤ ਦੀ ਗੋਦ' 'ਚ ਸਿੱਧੂ, ਕੈਂਸਰ ਪੀੜਤ ਪਤਨੀ ਨੂੰ ਆਰਾਮ ਦੇਣ ਦੀ ਕੋਸ਼ਿਸ਼
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਰੋਡ ਰੇਜ ਕੇਸ ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਤੋਂ ਹੀ ਕੈਂਸਰ ਪੀੜਤ ਪਤਨੀ ਨਾਲ ਸਮਾਂ ਬਤੀਤ ਕਰ ਰਹੇ ਹਨ।
Sidhu Reached Palampur With Family: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਰੋਡ ਰੇਜ ਕੇਸ ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਤੋਂ ਹੀ ਕੈਂਸਰ ਪੀੜਤ ਪਤਨੀ ਨਾਲ ਸਮਾਂ ਬਤੀਤ ਕਰ ਰਹੇ ਹਨ। ਕੈਂਸਰ ਦੇ ਇਲਾਜ ਦੌਰਾਨ ਉਹਨਾਂ ਦੀ ਪਤਨੀ ਨੂੰ ਦਿਲਾਸਾ ਦੇਣ ਦੀ ਉਹਨਾਂ ਦੀ ਪੂਰੀ ਕੋਸ਼ਿਸ਼ ਹੈ। ਹਾਲ ਹੀ 'ਚ ਡਾਕਟਰ ਨਵਜੋਤ ਕੌਰ ਦਾ ਜਨਮ ਦਿਨ ਮਨਾਇਆ ਗਿਆ, ਜਿਸ 'ਚ ਨਵਜੋਤ ਸਿੰਘ ਸਿੱਧੂ ਖੁਦ ਆਪਣੀ ਪਤਨੀ ਨੂੰ ਚੀਅਰਅੱਪ ਕਰਦੇ ਨਜ਼ਰ ਆਏ।
ਹੁਣ ਉਹ ਹਿਮਾਚਲ ਦੇ ਪਾਲਮਪੁਰ ਪਹੁੰਚ ਗਏ ਹਨ। ਨਵਜੋਤ ਸਿੰਘ ਸਿੱਧੂ ਨੇ ਪਤਨੀ ਡਾ. ਨਵਜੋਤ ਕੌਰ ਅਤੇ ਦੋਸਤਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ। ਨਵਜੋਤ ਸਿੱਧੂ ਲਿਖਦੇ ਹਨ- ਜੀਵਨ ਦੀ ਰੌਸ਼ਨੀ ਦੇਖਣ ਲਈ ਲੱਖਾਂ ਡਾਲਰ ਖਰਚ ਕਰਨੇ ਪੈਂਦੇ ਹਨ….. ਤਾਜ਼ੀ ਹਵਾ, ਸਾਫ਼ ਝਰਨੇ ਦਾ ਪਾਣੀ, ਜ਼ਹਿਰਾਂ ਤੋਂ ਮੁਕਤ ਸਬਜ਼ੀਆਂ…. ਪਾਲਮਪੁਰ ਦੇ ਚਾਹ ਦੇ ਬਾਗਾਂ ਵਿੱਚ... ਅਨੰਦਮਈ!!
It is worth millions of dollars to look at the brighter side of life…….. fresh air , clean spring water, vegetables bereft of toxins……. at the tea gardens of Palampur.……. blissful !! pic.twitter.com/h1vUHqxssc
— Navjot Singh Sidhu (@sherryontopp) June 16, 2023
ਇਸ ਦੇ ਨਾਲ ਹੀ ਡਾਕਟਰ ਨਵਜੋਤ ਕੌਰ ਨੇ ਵੀ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਕੇ ਨਵਜੋਤ ਸਿੱਧੂ ਦਾ ਧੰਨਵਾਦ ਕੀਤਾ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਡਾਕਟਰ ਨਵਜੋਤ ਕੌਰ ਨੇ ਕਿਹਾ-ਜਦੋਂ ਤੁਹਾਡਾ ਪਤੀ ਅਤੇ ਪਰਿਵਾਰ ਤੁਹਾਨੂੰ ਠੀਕ ਕਰਨ 'ਤੇ ਤੁਲੇ ਹੋਏ ਹਨ...
When your husband and family are bent upon healing ❤️🩹 you #Palampur # Dak Bungalow #State guest. pic.twitter.com/cs1q6oOy7n
— DR NAVJOT SIDHU (@DrDrnavjotsidhu) June 17, 2023
ਕੈਂਸਰ ਦੇ ਦੂਜੇ ਪੜਾਅ ਦਾ ਚੱਲ ਰਿਹਾ ਇਲਾਜ
ਰੋਡ ਰੇਜ ਕੇਸ 'ਚ ਸਜ਼ਾ ਭੁਗਤਣ ਸਮੇਂ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਤਨੀ ਦੇ ਕੈਂਸਰ ਬਾਰੇ ਪਤਾ ਲੱਗਾ। ਜਦੋਂ ਡਾਕਟਰ ਨਵਜੋਤ ਕੌਰ ਨੂੰ ਕੈਂਸਰ ਦਾ ਪਤਾ ਲੱਗਿਆ ਤਾਂ ਇਹ ਦੂਜੀ ਸਟੇਜ ਵਿੱਚ ਸੀ। ਸਿੱਧੂ ਦੀ ਰਿਹਾਈ ਤੋਂ ਇੱਕ ਹਫ਼ਤਾ ਪਹਿਲਾਂ ਡਾਕਟਰ ਨਵਜੋਤ ਕੌਰ ਨੇ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਆਪਰੇਸ਼ਨ ਕਰਵਾਇਆ ਸੀ। ਫਿਰ ਉਸ ਨੇ ਵੀ ਪੋਸਟ ਪਾ ਕੇ ਲਿਖਿਆ ਕਿ ਉਹ ਸਿੱਧੂ ਦੀ ਰਿਹਾਈ ਦਾ ਇੰਤਜ਼ਾਰ ਨਹੀਂ ਕਰ ਸਕਦੀ।
ਕੀਮੋਥੈਰੇਪੀ ਦੇ ਦਰਦ ਨੂੰ ਘਟਾਉਣ ਦੀ ਕਰ ਰਹੇ ਨੇ ਕੋਸ਼ਿਸ਼
ਨਵਜੋਤ ਕੌਰ ਇਸ ਸਮੇਂ ਕੀਮੋਥੈਰੇਪੀ ਦੇ ਦਰਦ ਤੋਂ ਪੀੜਤ ਹੈ। ਉਨ੍ਹਾਂ ਦੀ 2 ਵਾਰ ਕੀਮੋਥੈਰੇਪੀ ਹੋ ਚੁੱਕੀ ਹੈ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਵਾਰ ਉਨ੍ਹਾਂ ਦੇ ਨਾਲ ਸਨ। ਡਾ.ਨਵਜੋਤ ਕੌਰ ਦੇ ਵਾਲ ਝੜ ਗਏ ਹਨ ਅਤੇ ਇਲਾਜ ਦੇ ਇਸ ਪੜਾਅ 'ਤੇ ਉਨ੍ਹਾਂ ਨੂੰ ਆਪਣੇ ਦੋਸਤਾਂ ਤੇ ਪਰਿਵਾਰ ਦੀ ਸਭ ਤੋਂ ਵੱਧ ਲੋੜ ਹੈ।
ਨਵਜੋਤ ਸਿੱਧੂ ਇਸ ਦੁੱਖ ਦੀ ਘੜੀ ਵਿੱਚ ਆਪਣੀ ਪਤਨੀ ਨੂੰ ਨੈਤਿਕ ਸਮਰਥਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ 'ਚ ਪੂਰਾ ਪਰਿਵਾਰ ਰਿਸ਼ੀਕੇਸ਼ 'ਚ ਸੀ। ਡਾਕਟਰ ਨਵਜੋਤ ਕੌਰ ਨੇ ਦੁਸਹਿਰੇ 'ਤੇ ਗੰਗਾ 'ਚ ਇਸ਼ਨਾਨ ਕਰਨ ਦੀ ਇੱਛਾ ਪ੍ਰਗਟਾਈ ਸੀ। ਜਿਸ ਤੋਂ ਬਾਅਦ ਪੂਰਾ ਪਰਿਵਾਰ ਕੁਝ ਦਿਨ ਰਿਸ਼ੀਕੇਸ਼ 'ਚ ਰਿਹਾ।