ਸਿੱਧੂ ਦੇ ਸਲਾਹਕਾਰ ਮੁਸਤਫ਼ਾ ਬੋਲੇ ਹੁਣ 79/80 ਵਿਧਾਇਕਾਂ ਲਈ ਆਜ਼ਾਦ ਹੋਣ ਦਾ ਸਮਾਂ
ਕੈਪਟਨ ਦੇ ਅਸਤੀਫੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਧੜੇ ਵਿੱਚ ਖੁਸ਼ੀ ਦੀ ਲਹਿਰ ਹੈ।
ਚੰਡੀਗੜ੍ਹ: ਕੈਪਟਨ ਦੇ ਅਸਤੀਫੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਧੜੇ ਵਿੱਚ ਖੁਸ਼ੀ ਦੀ ਲਹਿਰ ਹੈ। ਸਿੱਧੂ ਦੇ ਸਲਾਹਕਾਰ ਤੇ ਸਾਬਕਾ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਨੇ ਟਵੀਟ ਕਰ ਕੇ ਕਿਹਾ ਹੈ ਕਿ ਅੱਜ ਕਾਂਗਰਸ ਦੇ 79/80 ਵਿਧਾਇਕਾਂ ਲਈ ਆਜ਼ਾਦ ਹੋਣ ਦਾ ਸਮਾਂ ਤੇ ਮੌਕਾ ਹੈ। ਮੌਕਾ ਦੇਣ ਲਈ ਕਾਂਗਰਸ ਲੀਡਰਸ਼ਿਪਦਾ ਸ਼ੁਕਰੀਆ।
ਅੱਜ ਕਾਂਗਰਸ ਦੇ 79/80 ਵਿਧਾਇਕਾਂ ਲਈ ਮੁਕਤ ਹੋਣ ਦਾ ਸਮਾਂ ਹੈ ਅਤੇ ਇਹ ਸਮਾਂ ਪਾਰਟੀ ਦੀ ਸ਼ਾਨ ਬਹਾਲ ਦਾ ਮੌਕਾ ਹੈ। ਇਹ ਮੌਕਾ ਦੇਣ ਲਈ ਪਾਰਟੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ। 2/N
— MOHD MUSTAFA, FORMER IPS (@MohdMustafaips) September 18, 2021
ਦੋ ਟਵੀਟ ਕਰਕੇ ਜਨਾਬ ਮੁਸਤਫ਼ਾ ਨੇ ਕਿਹਾ ਕਿ ਸਾਲ 2017 ਵਿਚ ਪੰਜਾਬ ਨੇ ਕਾਂਗਰਸ ਨੂੰ 80 ਵਿਧਾਇਕ ਦਿੱਤੇ ਸਨ ਪਰ ਕਾਂਗਰਸੀਆਂ ਨੂੰ ਹਾਲੇ ਤੱਕ ਕਾਂਗਰਸੀ ਮੁੱਖ ਮੰਤਰੀ ਨਹੀਂ ਮਿਲਿਆ। ਹੁਣ ਉਨ੍ਹਾਂ ਲਈ ਸਾਢੇ ਚਾਰ ਸਾਲ ਦੀ ਉਡੀਕ ਮੁੱਕ ਰਹੀ ਹੈ।
2017 ਵਿਚ ਪੰਜਾਬ ਨੇ 80 ਵਿਧਾਇਕ ਕਾਂਗਰਸ ਨੂੰ ਦਿੱਤੇ। ਅਫ਼ਸੋਸ ਦੀ ਗੱਲ ਹੈ ਕਿ ਵਿਵਾਦਪੂਰਨ ਢੰਗ ਨਾਲ ਕਾਂਗਰਸੀਆਂ ਨੂੰ ਅਜੇ ਤੱਕ ਕਾਂਗਰਸ ਦਾ ਮੁੱਖ ਮੰਤਰੀ ਨਹੀਂ ਮਿਲਿਆ। ਸਾਢੇ ਚਾਰ ਸਾਲਾਂ ਦੀ ਲੰਮੀ ਉਡੀਕ ਤੇ ਕਾਂਗਰਸ ਵਰਕਰਾਂ ਦੇ ਉਤਪੀੜਨ ਤੋਂ ਬਾਅਦ ਕਾਂਗਰਸ ਪਾਰਟੀ ਕੋਲ ਇਕ ਕਾਂਗਰਸੀ ਸੀ. ਐਮ ਦੀ ਚੋਣ ਕਰਨ ਦੀ ਲੋੜ ਹੈ। 1/N
— MOHD MUSTAFA, FORMER IPS (@MohdMustafaips) September 18, 2021
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :