ਪੜਚੋਲ ਕਰੋ
Advertisement
ਸਿਮਰਜੀਤ ਬੈਂਸ ਤੇ ਬਲਾਤਕਾਰ ਦੇ ਇਲਜ਼ਾਮ, ਪੀੜਤ ਨੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿੱਖ ਮੰਗਿਆ ਇਨਸਾਫ
ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਤੇ ਬਲਾਤਕਾਰ ਦੇ ਗੰਭੀਰ ਇਲਜ਼ਾਮ ਲੱਗੇ ਹਨ। ਲੁਧਿਆਣਾ ਦੀ ਹੀ ਇੱਕ ਮਹਿਲਾ ਨੇ ਬੈਂਸ ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਹਨ।
ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਤੇ ਬਲਾਤਕਾਰ ਦੇ ਗੰਭੀਰ ਇਲਜ਼ਾਮ ਲੱਗੇ ਹਨ। ਲੁਧਿਆਣਾ ਦੀ ਹੀ ਇੱਕ ਮਹਿਲਾ ਨੇ ਬੈਂਸ ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਹਨ।ਬੈਂਸ ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਦੀਵਾਲੀਆ ਨਿਕਲ ਗਿਆ ਸੀ ਤੇ ਲੋਨ ਤੇ ਲਏ ਘਰ ਨੂੰ ਬਚਾਉਣ ਲਈ ਉਸ ਕੋਲ ਪੈਸੇ ਨਹੀਂ ਸੀ। ਇਸ ਦੌਰਾਨ ਉਸਨੇ ਬੈਂਸ ਤੋਂ ਮਦਦ ਮੰਗਣ ਬਾਰੇ ਸੋਚਿਆ।ਪਰ ਮਹਿਲਾ ਨੇ ਦੋਸ਼ ਲਾਏ ਕਿ ਸਿਮਰਜੀਤ ਬੈਂਸ ਨੇ ਉਸ ਨਾਲ ਪਾਰਟੀ ਦਫ਼ਤਰ ਵਿੱਚ ਹੀ ਕਈ ਵਾਰ ਬਲਾਤਕਾਰ ਕੀਤਾ।
ਪੀੜਤ ਮਹਿਲਾ ਨੇ ਹੁਣ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਚਿੱਠੀ ਲਿਖ ਕੇ ਬੈਂਸ ਖਿਲਾਫ ਕਾਰਵਾਈ ਅਤੇ ਇਨਸਾਫ ਦੀ ਮੰਗ ਕੀਤੀ ਹੈ।ਮਹਿਲਾਂ ਨੇ ਕਿਹਾ ਕਿ ਉਹ ਪਤੀ ਦੀ ਮੌਤ ਤੋਂ ਬਾਅਦ ਘਰ ਦੀਆਂ ਕਿਸ਼ਤਾਂ ਨਹੀਂ ਦੇ ਸਕੀ।ਬੈਂਕ ਵਾਲੇ ਘਰ ਖਾਲੀ ਕਰਨ ਲਈ ਆਖਦੇ ਸੀ। ਪੀੜਤ ਨੇ ਕਿਹਾ, "26 ਅਪ੍ਰੈਲ 2019 ਨੂੰ ਮੈਂ ਬੈਂਸ ਦੀ ਸਪੀਚ ਸੁਣੀ, ਸਮੱਸਿਆ ਦੱਸੀ ਜਿਸ ਮਗਰੋਂ ਬੈਂਸ ਨੇ ਮੁਸ਼ਕਲ ਸੁਣ ਮੈਨੂੰ ਦਫ਼ਤਰ ਆਉਣ ਲਈ ਕਿਹਾ।"
ਪੀੜਤ ਮਹਿਲਾ ਨੇ ਅੱਗੇ ਕਿਹਾ, "ਬੈਂਸ ਦੇ ਕਹਿਣ 'ਤੇ ਮੈਂ ਘਰ ਇੱਕ ਤੀਜੇ ਸ਼ਖਸ ਦੇ ਹਵਾਲੇ ਕਰ ਦਿੱਤਾ।ਤੀਜੇ ਸ਼ਖਸ ਨੇ ਰਹਿਣ ਲਈ ਮਕਾਨ ਕਿਰਾਏ 'ਤੇ ਲੈ ਦਿੱਤਾ। ਇਸ ਮਗਰੋਂ ਲੌਕਡਾਊਨ ਦਾ ਬਹਾਨਾ ਬਣਾ ਤੀਜੇ ਸ਼ਖਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਬੈਂਸ ਨੂੰ ਸ਼ਿਕਾਇਤ ਕੀਤੀ ਤਾਂ ਉਸ ਨੇ ਦਫ਼ਤਰ ਬੁਲਾਇਆ। ਫੇਰ ਦਫਤਰ ਦੇ ਪਿੱਛੇ ਬਣੇ ਕੈਬਿਨ 'ਚ ਜ਼ਬਰਦਸਤੀ ਰੇਪ ਕੀਤਾ।ਬੈਂਸ ਨੇ ਕਿਹਾ ਜੇ ਮੇਰੀ ਗੱਲ ਮੰਨਦੀ ਰਹੇਗੀ ਤਾਂ ਪੈਸੇ ਦਵਾ ਦਿਆਂਗਾ।ਬੈਂਸ ਨੇ ਮਦਦ ਦਾ ਭਰੋਸਾ ਦੇ 10-12 ਵਾਰ ਰੇਪ ਕੀਤਾ।"
ਇਸ ਸਬੰਧੀ ਰਾਕੇਸ਼ ਅਗਰਵਾਲ, ਪੁਲਿਸ ਕਮਿਸ਼ਨਰ, ਲੁਧਿਆਣਾ ਨੇ ਕਿਹਾ, "ਬੈਂਸ ਇਲਜ਼ਮਾਂ ਨੂੰ ਤਾਂ ਇਨਕਾਰ ਕਰ ਰਹੇ ਹਨ। ਪਰ ਅਸਲ ਸੱਚਾਈ ਤਾਂ ਜਾਂਚ ਤੋਂ ਹੀ ਸਾਹਮਣੇ ਆਏਗੀ।"
ਉਧਰ ਸਿਮਰਜੀਤ ਬੈਂਸ ਨੇ ਇਹ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਇਨ੍ਹਾਂ ਨੂੰ ਬੇਬੁਨਿਆਦ ਦੱਸਿਆ।ਉਨ੍ਹਾਂ ਕਿਹਾ ਕਿ "ਲੋਕ ਇਨਸਾਫ ਪਾਰਟੀ ਦੀ ਚੜਤ ਤੋਂ ਲੋਕ ਘਬਰਾਏ ਹਨ।ਮੇਰੇ ਕਿਰਦਾਰ ਬਾਰੇ ਪੰਜਾਬ ਜਾਣਦਾ ਹੈ।ਮੇਰੇ ਖਿਲਾਫ ਘਟੀਆ ਕਿਸਮ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ।"
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement