Punjab News: ਅੰਮ੍ਰਿਤਪਾਲ ਦੀ ਪਾਰਟੀ ਦੇ ਹੋਂਦ 'ਚ ਆਉਣ ਤੋਂ ਪਹਿਲਾਂ ਸਿਮਰਨਜੀਤ ਮਾਨ ਦੀ ਚਿਤਾਵਨੀ, ਅਸੀਂ ਮਿਸ਼ਨ ਖਾਲਿਸਤਾਨ ਤੋਂ ਕਦੇ ਥਿੜਕੇ ਨਹੀਂ ਪਰ ਜੇ ਕੋਈ ਭਰਾਮਾਰੂ ਜੰਗ....
ਮਾਨ ਨੇ ਕਿਹਾ ਕਿ ਕਦੀ ਵੀ ਭਰਾਮਾਰੂ ਜੰਗ ਨੂੰ ਪ੍ਰਫੁੱਲਿਤ ਹੋਣ ਨਹੀ ਦਿੱਤਾ ਅਤੇ ਨਾ ਹੀ ਅਸੀਂ ਅਜਿਹੀਆ ਹਕੂਮਤੀ ਸਾਜਿਸਾਂ ਨੂੰ ਸਫਲ ਹੋਣ ਦਿੱਤਾ ਹੈ ਪਰ ਜੇ ਆਉਣ ਵਾਲੇ ਸਮੇ ਵਿੱਚ ਖ਼ਾਲਸਾ ਪੰਥ ਵਿਚੋ ਕੋਈ ਧਿਰ ਜਾਂ ਆਗੂ ਖਾਲਸਾ ਪੰਥ ਵਿਚ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਲਈ ਕਿਸੇ ਤਰ੍ਹਾਂ ਦਾ ਅਮਲ ਕਰੇਗਾ
Punjab News: ਨੈਸ਼ਨਲ ਸਕਿਓਰਿਟੀ ਐਕਟ (NSA) ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਾਲਿਸਤਾਨ ਸਮਰਥਕ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਆਪਣੀ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ ਇਸ ਨੂੰ ਲੈ ਕੇ ਮਾਘੀ ਦੇ ਮੇਲੇ ਉੱਤੇ ਵੱਡਾ ਪੰਥਕ ਇਕੱਠ ਵੀ ਸੱਦਿਆ ਗਿਆ ਹੈ। ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਆਗੂ ਦੇ ਸਿਮਰਨਜੀਤ ਸਿੰਘ ਮਾਨ ਵੱਲੋਂ ਟਿੱਪਣੀ ਕੀਤੀ ਗਈ ਹੈ।
ਸਿਮਰਨਜੀਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਬੇਸ਼ੱਕ ਅਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਪਾਰਟੀ ਦੇ ਨਾਮ ਹੇਠ 40 ਸਾਲ ਦੇ ਲੰਮੇ ਸਮੇ ਤੋ ਨਿਰੰਤਰ ਅਡੋਲ ਹਕੂਮਤੀ ਜ਼ਬਰ, ਬੇਇਨਸਾਫ਼ੀਆਂ, ਤਸੱਦਦ ਦਾ ਸਾਹਮਣਾ ਕਰਦੇ ਹੋਏ ਨਿਸ਼ਾਨੇ ਦੀ ਪ੍ਰਾਪਤੀ ਲਈ ਜੂਝਦੇ ਆ ਰਹੇ ਹਾਂ, ਪਰ ਅਸੀ ਆਪਣੀ ਜੰਗ ਦੀ ਸੇਧਤ ਹਮੇਸ਼ਾਂ ਜਾਬਰ ਹਿੰਦੂਤਵ ਇੰਡੀਆ ਸਟੇਟ ਅਤੇ ਉਨ੍ਹਾਂ ਦੇ ਮੁਤੱਸਵੀ ਖਾਲਸਾ ਪੰਥ ਵਿਰੋਧੀ ਆਗੂਆਂ ਵਿਰੁੱਧ ਰੱਖੀ ਹੈ।
ਮਾਨ ਨੇ ਕਿਹਾ ਕਿ ਕਦੀ ਵੀ ਭਰਾਮਾਰੂ ਜੰਗ ਨੂੰ ਪ੍ਰਫੁੱਲਿਤ ਹੋਣ ਨਹੀ ਦਿੱਤਾ ਅਤੇ ਨਾ ਹੀ ਅਸੀਂ ਅਜਿਹੀਆ ਹਕੂਮਤੀ ਸਾਜਿਸਾਂ ਨੂੰ ਸਫਲ ਹੋਣ ਦਿੱਤਾ ਹੈ ਪਰ ਜੇ ਆਉਣ ਵਾਲੇ ਸਮੇ ਵਿੱਚ ਖ਼ਾਲਸਾ ਪੰਥ ਵਿਚੋ ਕੋਈ ਧਿਰ ਜਾਂ ਆਗੂ ਖਾਲਸਾ ਪੰਥ ਵਿਚ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਲਈ ਕਿਸੇ ਤਰ੍ਹਾਂ ਦਾ ਅਮਲ ਕਰੇਗਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਾਂ ਉਸ ਵਿਰੁੱਧ ਹਰ ਬਾ-ਦਲੀਲ ਢੰਗ ਨਾਲ ਖਾਲਸਾ ਪੰਥ ਵਿਚ ਆਪਣੀ ਗੱਲ ਨੂੰ ਰੱਖਦਾ ਵੀ ਰਹੇਗਾ ਅਤੇ ਖਾਲਸਾ ਪੰਥ ਨੇ ਵੀ ਅੱਜ ਤੱਕ ਕਦੀ ਵੀ ਅਜਿਹੀਆ ਤਾਕਤਾਂ ਜਾਂ ਆਗੂਆਂ ਦੀ ਅਗਵਾਈ ਨੂੰ ਪ੍ਰਵਾਨ ਹੀ ਨਹੀ ਕੀਤਾ ਜੋ ਖਾਲਸਾ ਪੰਥ ਦੇ ਚੱਲ ਰਹੇ ਆਜਾਦੀ ਦੇ ਸੰਘਰਸ ਵਿਚ ਕਿਸੇ ਤਰ੍ਹਾਂ ਦਾ ਭੰਬਲਭੂਸਾ ਪਾਉਣ ਦੇ ਅਮਲ ਕਰਨ ਅਤੇ ਕੌਮੀ ਸੋਚ ਵਿਚ ਵੰਡੀਆ ਪਾਉਣ ਦੇ ਅਮਲ ਕਰਨ।
ਬੇਸ਼ੱਕ ਅਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਪਾਰਟੀ ਦੇ ਨਾਮ ਹੇਠ 40 ਸਾਲ ਦੇ ਲੰਮੇ ਸਮੇ ਤੋ ਨਿਰੰਤਰ ਅਡੋਲ ਹਕੂਮਤੀ ਜ਼ਬਰ, ਬੇਇਨਸਾਫ਼ੀਆਂ, ਤਸੱਦਦ ਦਾ ਸਾਹਮਣਾ ਕਰਦੇ ਹੋਏ ਨਿਸ਼ਾਨੇ ਦੀ ਪ੍ਰਾਪਤੀ ਲਈ ਜੂਝਦੇ ਆ ਰਹੇ ਹਾਂ, ਪਰ ਅਸੀ ਆਪਣੀ ਜੰਗ ਦੀ ਸੇਧਤ ਹਮੇਸ਼ਾਂ ਜਾਬਰ ਹਿੰਦੂਤਵ ਇੰਡੀਆ ਸਟੇਟ ਅਤੇ ਉਨ੍ਹਾਂ ਦੇ ਮੁਤੱਸਵੀ ਖਾਲਸਾ ਪੰਥ… pic.twitter.com/vE7C9t6Ft4
— Simranjit Singh Mann (@SimranjitSADA) January 8, 2025
ਮਾਨ ਨੇ ਕਿਹਾ ਕਿ ਸਾਡਾ ਕਿਸੇ ਵੀ ਪੰਥਕ ਵਿਚਾਰਾਂ ਵਾਲੇ ਆਗੂ ਜਾਂ ਪਾਰਟੀ ਨਾਲ ਕੋਈ ਰਤੀਭਰ ਵੀ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਨਹੀ। ਲੇਕਿਨ ਅਸੀ ਕਦੀ ਵੀ ਆਪਣੇ ਕੌਮੀ ਮਿਸਨ ਖ਼ਾਲਿਸਤਾਨ ਤੋ ਨਾ ਕਦੀ ਥਿੜਕੇ ਹਾਂ ਅਤੇ ਨਾ ਹੀ ਅਜਿਹੀ ਕਿਸੇ ਧਿਰ ਨੂੰ ਇਸ ਕੌਮੀ ਨਿਸ਼ਾਨੇ ਤੋ ਥਿੜਕਣ ਦੇਵਾਂਗੇ ਕਿਉਂਕਿ ਇਸ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਬੀਤੇ ਸਮੇ ਵਿਚ ਕੌਮ ਬਹੁਤ ਹੀ ਮੁਸਕਿਲਾਂ ਦੀ ਘੜੀ ਵਿਚ ਗੁਜਰੀ ਹੈ ਤੇ ਬਹੁਤ ਵੱਡਾ ਜਾਨੀ-ਮਾਲੀ, ਧਰਮੀ, ਕੌਮੀ ਨੁਕਸਾਨ ਹੋਇਆ ਹੈ ਅਤੇ ਸਾਡੇ ਉਤੇ ਹਕੂਮਤੀ ਸਾਜਿਸਾਂ ਰਾਹੀ ਅਮਲ ਕਰਦੇ ਹੋਏ ਸਾਡੀ ਸਿੱਖ ਨੌਜਵਾਨੀ ਦਾ ਵੱਡਾ ਘਾਣ ਹੋਇਆ ਹੈ ।
ਅਖੀਰ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਮੀਦ ਹੈ ਕਿ ਸਮੇ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਕੋਈ ਵੀ ਪੰਥਕ ਧਿਰ ਜਾਂ ਕੋਈ ਆਗੂ ਖ਼ਾਲਿਸਤਾਨ ਦੇ ਮਿਸਨ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਪਾਉਣ ਦੀ ਜਿਥੇ ਗੁਸਤਾਖੀ ਨਹੀ ਕਰੇਗਾ, ਉਥੇ ਆਪੋ ਆਪਣੀਆ ਪਾਰਟੀਆ ਜਾਂ ਮਕਸਦਾਂ ਲਈ ਜੂਝਦੇ ਹੋਏ ਕੌਮੀ ਮਿਸਨ ਖਾਲਿਸਤਾਨ ਦੀ ਪ੍ਰਾਪਤੀ ਲਈ ਜਿਥੇ ਵੀ ਇਕ ਦੂਸਰੇ ਦੇ ਸਹਿਯੋਗ ਦੀ ਲੋੜ ਹੋਵੇ, ਤਾਂ ਉਹ ਵਿਚਾਰਾਂ ਦੇ ਵਖਰੇਵਿਆ ਦੇ ਹੋਣ ਦੇ ਬਾਵਜੂਦ ਵੀ, ਜਿਵੇ ਪੁਰਾਤਨ ਸਾਡੀਆ ਮਿਸਲਾਂ ਬਾਹਰੀ ਹਮਲੇ ਸਮੇ ਇਕੱਤਰ ਹੋ ਕੇ ਜੂਝਦੀਆਂ ਵੀ ਸਨ ਅਤੇ ਦੁਸਮਣ ਤੇ ਫਤਿਹ ਵੀ ਪ੍ਰਾਪਤ ਕਰਦੀਆ ਸਨ ਉਸੇ ਤਰ੍ਹਾਂ ਦੇ ਅਮਲ ਕਰਕੇ ਖਾਲਿਸਤਾਨ ਨੂੰ ਕਾਇਮ ਕਰਨ ਵਿਚ ਸਹਿਯੋਗ ਕਰਨਗੇ ।
ਸਿਆਸੀ ਮਾਹਿਰਾਂ ਮੁਤਾਬਕ ਇਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਚਿੰਤਾ ਦਾ ਪਲ ਹੈ, ਜੋ ਆਪਣੇ ਆਪ ਨੂੰ ਪੰਥ ਦੀ ਹਮਾਇਤੀ ਪਾਰਟੀ ਕਹਾਉਂਦਾ ਹੈ। ਅਕਾਲੀ ਦਲ (ਬਾਦਲ) ਕੋਲ ਸਿਰਫ਼ ਇੱਕ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (Harsimrat kaur Badal) ਹੈ। ਜਦੋਂਕਿ ਨਵੀਂ ਐਲਾਨੀ ਪਾਰਟੀ ਵਿੱਚ ਦੋ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਹਨ। ਦੂਜੇ ਪਾਸੇ ਅਕਾਲੀ ਦਲ ਦਾ ਬਾਗੀ ਧੜਾ ਇੱਕ ਵਾਰ ਫਿਰ ਬਾਗੀ ਸੁਰ ਅਪਣਾ ਰਿਹਾ ਹੈ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਮੰਗ ਕਰ ਰਹੇ ਹਨ। ਜੇਕਰ ਅਜਿਹਾ ਨਾ ਹੋਇਆ ਤਾਂ ਬਾਗੀ ਧੜਾ ਵੀ ਵੱਖਰੀ ਪਾਰਟੀ ਬਣਾ ਸਕਦੇ ਹੈ।