Attack on Sukhbir Badal: ਜਦੋਂ ਤਕੜੇ ਲਿਖਾਰੀ ਬੁੱਢੀ ਉਮਰੇ ਹਥਿਆਰ ਚੁੱਕ ਲੈਣ ਤਾਂ ਹਕੂਮਤ ਨੂੰ ਸਮਝਣਾ ਚਾਹੀਦਾ ਕਿ....., ਸੁਖਬੀਰ ਹਮਲੇ 'ਤੇ ਮਾਨ ਦਾ ਵੱਡਾ ਬਿਆਨ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਲਿਖਿਆ ਗਿਆ ਹੈ ਕਿ ਜਦ ਤਕੜੇ ਲਿਖਾਰੀ ਬੁੱਢੀ ਉਮਰੇ ਹਥਿਆਰ ਚੁੱਕ ਲੈਣ ਤਾਂ ਹਕੂਮਤ ਅਤੇ ਦੁਨੀਆ ਨੂੰ ਸਮਝ ਲੈਣਾ ਚਾਹੀਦਾ ਹੈ ਸਿੱਖ ਹੁਣ ਉੱਠਣ ਲੱਗ ਗਏ ਹਨ ਅਤੇ ਜਬਰ ਨਹੀਂ ਸਹਿਣਾ ਚਾਹੁੰਦੇ।
Punjab News: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ (Sukhbir Badal) 'ਤੇ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗੇਟ 'ਤੇ ਫਾਇਰਿੰਗ ਕੀਤੀ ਗਈ ਪਰ ਨਿਸ਼ਾਨਾ ਖੁੰਝ ਗਿਆ ਤੇ ਗੋਲੀ ਕੰਧ 'ਚ ਜਾ ਲੱਗੀ, ਜਿਸ ਕਾਰਨ ਉਹ ਵਾਲ-ਵਾਲ ਬਚ ਗਏ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਮਲਾਵਰ ਹੱਥ ਵਿੱਚ ਪਿਸਤੌਲ ਲੈ ਕੇ ਸੁਖਬੀਰ ਬਾਦਲ ਵੱਲ ਵਧਿਆ ਤੇ ਉਥੇ ਖੜ੍ਹੇ ਸੁਰੱਖਿਆ ਕਰਮਚਾਰੀਆਂ ਨੇ ਉਸ ਵਿਅਕਤੀ ਨੂੰ ਫੜ ਕੇ ਪਿਸਤੌਲ ਖੋਹ ਲਿਆ। ਹਮਲਾਵਰ ਦੀ ਸ਼ਨਾਖਤ ਨਾਰਾਇਣ ਸਿੰਘ ਚੌੜਾ (Narayan Singh Chaura) ਵਜੋਂ ਹੋਈ ਹੈ?
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਲਿਖਿਆ ਗਿਆ ਹੈ ਕਿ ਜਦ ਤਕੜੇ ਲਿਖਾਰੀ ਬੁੱਢੀ ਉਮਰੇ ਹਥਿਆਰ ਚੁੱਕ ਲੈਣ ਤਾਂ ਹਕੂਮਤ ਅਤੇ ਦੁਨੀਆ ਨੂੰ ਸਮਝ ਲੈਣਾ ਚਾਹੀਦਾ ਹੈ ਸਿੱਖ ਹੁਣ ਉੱਠਣ ਲੱਗ ਗਏ ਹਨ ਅਤੇ ਜਬਰ ਨਹੀਂ ਸਹਿਣਾ ਚਾਹੁੰਦੇ।
ਜਦ ਤਕੜੇ ਲਿਖਾਰੀ ਬੁੱਢੀ ਉਮਰੇ ਹਥਿਆਰ ਚੁੱਕ ਲੈਣ ਤਾਂ ਹਕੂਮਤ ਅਤੇ ਦੁਨੀਆ ਨੂੰ ਸਮਝ ਲੈਣਾ ਚਾਹੀਦਾ ਹੈ ਸਿੱਖ ਹੁਣ ਉੱਠਣ ਲੱਗ ਗਏ ਹਨ ਅਤੇ ਜਬਰ ਨਹੀਂ ਸਹਿਣਾ ਚਾਹੁੰਦੇ। @SimranjitSADA pic.twitter.com/GijEApbF5Z
— Shiromani Akali Dal (Amritsar) (@SAD_Amritsar) December 4, 2024
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੀਡਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਲੋਕ ਆਪਣੇ ਹੱਥ ਵਿੱਚ ਕਾਨੂੰਨ ਨੂੰ ਲੈਣਾ ਚਾਹੁੰਦੇ ਹਨ ਤੇ ਜੋ ਚੌੜਾ ਹੈ ਉਹ ਬੜਾ ਚੰਗਾ ਲਿਖਾਰੀ ਹੈ ਤੇ ਹੁਣ ਉਹ ਬੁੱਢੀ ਉਮਰੇ ਹਥਿਆਰ ਚੁੱਕ ਰਿਹਾ ਹੈ ਤਾਂ ਹਕੂਮਤ ਤੇ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਿੱਖ ਹੁਣ ਖੜ੍ਹੇ ਹੋ ਗਏ ਤੇ ਉਹ ਹੁਣ ਜਬਰ ਨਹੀਂ ਸਹਿਣਗੇ।
ਹਮਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਕੀ ਕਿਹਾ ?
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ (Daljit Singh Cheema) ਨੇ ਕਿਹਾ ਕਿ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ 'ਤੇ ਸੇਵਕ ਵਾਂਗ ਸੇਵਾ ਕਰ ਰਹੇ ਸਨ। ਇਸ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ ਹਾਂ ਕਿ ਉਨ੍ਹਾਂ ਨੇ ਆਪਣੇ ਸੇਵਕ ਦੇ ਸਿਰ 'ਤੇ ਹੱਥ ਰੱਖਿਆ ਤੇ ਉਹ ਬਚ ਗਏ। ਅਸੀਂ ਪਾਰਟੀ ਦੀ ਤਰਫੋਂ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ।
ਚੀਮਾ ਨੇ ਕਿਹਾ ਕਿ ਸਾਡੀ ਪਾਰਟੀ ਨੇ ਪੰਜਾਬ ਵਿੱਚ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕਰਨਾ ਚਾਹੁੰਦਾ ਹਾਂ ਕਿ ਕੀ ਦਰਬਾਰ ਸਾਹਿਬ ਦੇ ਬਾਹਰ ਅਜਿਹੇ ਸੇਵਾਦਾਰ 'ਤੇ ਹਮਲਾ ਕਰਨਾ ਗਲਤ ਨਹੀਂ ਹੈ। ਸੀਐਮ ਮਾਨ ਨੂੰ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਹਮਲਾਵਰ ਨੂੰ ਮੌਕੇ 'ਤੇ ਹੀ ਫੜ ਲਿਆ ਗਿਆ। ਚੀਮਾ ਨੇ ਕਿਹਾ ਕਿ ਮੈਂ ਸੁਰੱਖਿਆ ਕਰਮਚਾਰੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਦਲੇਰੀ ਨਾਲ ਉਨ੍ਹਾਂ ਨੂੰ ਬਚਾ ਲਿਆ।