Moosewala Case: ਪੁਲਿਸ ਦੀ ਜਾਂਚ 'ਚ ਤਿੰਨ ਹੋਰ ਵੱਡੇ ਖੁਲਾਸੇ, ਕਿੱਥੇ ਲਈ ਸਾਰਿਆਂ ਨੇ ਟ੍ਰੇਨਿੰਗ ? ਲੜਕੀਆਂ ਵੀ ਹੋਣੀਆਂ ਸੀ ਇਸ ਕਾਂਡ 'ਚ ਸ਼ਾਮਲ !
Sidhu Moosewala Murder Case: ਦੋ ਸਾਲਾਂ ਬਾਅਦ ਪੁਲਿਸ ਨੇ ਇਸ ਕਤਲ ਕਾਂਡ ਨਾਲ ਜੁੜੇ ਤਿੰਨ ਹੋਰ ਵੱਡੇ ਖੁਲਾਸੇ ਕੀਤੇ ਹਨ। ਇਸ ਕਾਂਡ 'ਚ ਲੜਕੀਆਂ ਨੇ ਅਹਿਮ ਭੂਮਿਕਾ ਨਿਭਾਉਣ ਸੀ ਪਰ ਐਨ ਮੌਕੇ ਸਭ ਕੁੱਝ ਕਿਉਂ ਬਦਲਣਾ ਪਿਆ ?
Sidhu Moosewala Murder Case Update: ਵਿਧਾਨ ਸਭਾ ਚੋਣਾਂ ਤੋਂ ਬਾਅਦ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਵਾਹਰਕੇ 'ਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਦੋ ਸਾਲਾਂ ਬਾਅਦ ਪੁਲਿਸ ਨੇ ਇਸ ਕਤਲ ਕਾਂਡ ਨਾਲ ਜੁੜੇ ਤਿੰਨ ਹੋਰ ਵੱਡੇ ਖੁਲਾਸੇ ਕੀਤੇ ਹਨ। ਇਸ ਕਾਂਡ 'ਚ ਲੜਕੀਆਂ ਨੇ ਅਹਿਮ ਭੂਮਿਕਾ ਨਿਭਾਉਣ ਸੀ ਪਰ ਐਨ ਮੌਕੇ ਸਭ ਕੁੱਝ ਕਿਉਂ ਬਦਲਣਾ ਪਿਆ ? ਇਹਨਾਂ ਸਾਰੇ ਖੁਲਾਸਿਆਂ ਬਾਰੇ ਹੁਣ ਤੁਹਾਨੂੰ ਦੱਸਦੇ ਹਾਂ।
ਕਤਲ ਤੋਂ ਪਹਿਲਾਂ ਫਾਇਰਿੰਗ ਦਾ ਅਭਿਆਸ
ਪੁਲਿਸ ਦੀ ਜਾਂਚ ਮੁਤਾਬਕ ਸਿੱਧੂ ਮੁਸੇਵਾਲਾ ਕਤਲ ਕਾਂਡ 'ਚ ਸ਼ਾਮਲ ਸ਼ੂਟਰਾਂ ਨੇ ਪਹਿਲਾਂ ਗੋਲੀਬਾਰੀ ਦਾ ਅਭਿਆਸ ਵੀ ਕੀਤਾ ਸੀ। ਇਹਨਾਂ ਗੈਂਗਸਟਰਾਂ ਨੇ AK-47 ਰਾਈਫਲ ਨਾਲ ਟ੍ਰੇਨਿੰਗ ਕੀਤੀ। ਕਿਉਂਕਿ AK-47 ਰਾਈਫਲ ਦੇ ਫਾਇਰ ਦੌਰਾਨ ਬੈਂਲਸ ਬਣਾ ਕੇ ਰੱਖਣਾ ਸਭ ਤੋਂ ਔਖਾ ਹੁੰਦਾ ਹੈ। ਇਸ ਲਈ ਇਹਨਾਂ ਸ਼ੂਟਰਾਂ ਨੇ ਇੱਕ ਸੁਨਸਾਨ ਜਗ੍ਹਾ 'ਤੇ ਜਾ ਕੇ AK-47 ਰਾਈਫਲ ਨਾਲ ਫਾਇੰਰਿੰਗ ਦਾ ਅਭਿਆਸ ਵੀ ਕੀਤਾ ਸੀ।
ਗ੍ਰਨੇਡ ਲਾਂਚਰ ਦਾ ਅਭਿਆਸ
ਸਿੱਧੂ ਮੂਸੇਵਾਲਾ ਕਤਲ ਲਈ ਇਸ ਪਲਾਨ ਵਿੱਚ ਗ੍ਰਨੇਡ ਲਾਂਚਰ ਨੂੰ ਵੀ ਥਾਂ ਦਿੱਤੀ ਗਈ ਸੀ। ਗ੍ਰਨੇਡ ਲਾਂਚਰ ਚਲਾਉਣ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਇਸ ਲਈ ਇਹਨਾਂ ਸ਼ੂਟਰਾਂ ਨੇ ਪਹਿਲਾਂ ਗ੍ਰਨੇਡ ਲਾਂਚਰ ਤਿਆਰ ਕਰਨਾਂ ਅਤੇ ਉਸ ਰਾਹੀਂ ਸ਼ੂਟ ਕਰਨ ਦਾ ਅਭਿਆਸ ਕੀਤਾ ਪਰ ਉਹ ਕਾਮਯਾਬ ਨਹੀਂ ਹੋ ਸਕੇ।
ਜਿਸ ਕਾਰਨ ਇਸ ਪਲਾਂਨ 'ਚੋਂ ਗ੍ਰਨੇਡ ਲਾਂਚਰ ਨੂੰ ਹਟਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਗ੍ਰਨੇਡ ਲਾਂਚਰ ਨਾਲ ਕੀਤੇ ਫਾਇਰ ਦੌਰਾਨ ਸਿੱਧੂ ਦੇ ਸੁਰੱਖਿਆ ਕਰਮਚਾਰੀਆਂ ਨੂੰ ਵੀ ਖ਼ਤਰਾ ਬਣ ਸਕਦਾ ਸੀ ਅਜਿਹੇ 'ਚ ਇਸ ਲਈ ਵੀ ਗ੍ਰਨੇਡ ਲਾਂਚਰ ਦਾ ਇਸਤੇਮਾਲ ਨਹੀਂ ਕੀਤਾ ਗਿਆ।
ਡੱਬਵਾਲੀ ਪਿੰਡ ਵਿੱਚ ਅਭਿਆਸ ਕੀਤਾ
ਇਸ ਕਤਲ ਕਾਂਡ ਦੇ ਇੱਕ ਮੁਲਜ਼ਮ ਕੇਸ਼ਵ ਪੁੱਤਰ ਲਾਲਚੰਦ ਵਾਸੀ ਆਵਾ ਬਸਤੀ ਬਠਿੰਡਾ ਨੇ ਪੁਲੀਸ ਪੁੱਛਗਿੱਛ ਦੌਰਾਨ ਦੱਸਿਆ ਕਿ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਪ੍ਰਿਆਵਰਤ ਫ਼ੌਜੀ, ਦੀਪਕ ਮੁੰਡੀ ਸਮੇਤ ਬਾਕੀ ਸਾਰੇ ਮੁਲਜ਼ਮਾਂ ਨੇ ਪਿਸਤੌਲ ਸਮੇਤ ਏ.ਕੇ. 47 ਡੱਬਵਾਲੀ ਦੇ ਪਿੰਡ ਸਕਤਾ ਖੇੜਾ ਦੇ ਖੇਤਾਂ 'ਚ ਸੁੰਨਸਾਨ ਜਗ੍ਹਾ 'ਤੇ ਚਲਾ ਕੇ ਦੇਖੀ ਸੀ। ਇਸ ਤੋਂ ਇਲਾਵਾ ਮੁਲਜ਼ਮ ਪ੍ਰਿਆਵਰਤ ਫੌਜੀ ਅਤੇ ਦੀਪਕ ਮੁੰਡੀ ਨੇ ਗ੍ਰੇਨੇਡ ਲਾਂਚਰ ਦੀ ਵਰਤੋਂ ਕਰਕੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ।
ਲੜਕੀਆਂ ਦਾ ਰੋਲ
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ ਪਹਿਲਾਂ ਪਲਾਨ ਵਿੱਚ ਪੁਲਿਸ ਕਰਮਚਾਰੀਆਂ ਅਤੇ ਲੜਕੀਆਂ ਦਾ ਰੋਲ ਰੱਖਿਆ ਗਿਆ ਸੀ। ਪਲਾਨ ਸੀ ਕਿ ਪੁਲਿਸ ਮੁਲਾਜ਼ਮ ਬਣ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇ। ਇਸ ਦੇ ਲਈ ਫੀਮੇਲ ਸ਼ੂਟਰਾਂ ਦੀ ਭਾਲ ਵੀ ਕੀਤੀ ਗਈ ਪਰ ਕੋਈ ਕੁੜੀ ਨਾ ਮਿਲਣ ਕਰਕੇ ਇਸ ਪਲਾਨ ਨੂੰ ਵੀ ਬਦਲਣਾ ਪਿਆ ਸੀ।
ਇਸ ਯੋਜਨਾ ਲਈ ਗੈਂਗਸਟਰਾਂ ਨੇ ਪੁਲਿਸ ਦੀ ਵਰਦੀ ਵੀ ਖਰੀਦੀ ਸੀ ਪਰ ਇਹ ਫਿੱਟ ਨਹੀਂ ਹੋਈ ਅਤੇ ਮੁਲਜ਼ਮਾਂ ਕੋਲ ਅੱਧੀ ਵਰਦੀ ਵੀ ਨਹੀਂ ਸੀ। ਸੂਤਰਾਂ ਨੇ ਦੱਸਿਆ ਕਿ ਇਸ ਯੋਜਨਾ ਨੂੰ ਨੇਪਰੇ ਚਾੜ੍ਹਨ ਲਈ ਜਦੋਂ ਇਕ ਨੌਜਵਾਨ ਵਰਦੀ ਪਾ ਕੇ ਪੁਲਿਸ ਦੀ ਪੱਗ ਬੰਨ੍ਹ ਰਿਹਾ ਸੀ ਤਾਂ ਉਸ ਨੇ ਗੈਂਗਸਟਰ ਗੋਲਡੀ ਬਰਾੜ ਨਾਲ ਗੱਲ ਕੀਤੀ ਸੀ। ਦੋਸ਼ੀ ਨੇ ਕਿਹਾ ਸੀ... ਉਸਤਾਦ ਜੀ, ਜਿਨ੍ਹਾਂ ਦੋ ਕੁੜੀਆਂ ਨੂੰ ਤੁਸੀਂ ਯੋਜਨਾ ਵਿਚ ਸ਼ਾਮਲ ਕਰਨ ਲਈ ਕਿਹਾ ਸੀ, ਉਹ ਇੱਥੇ ਨਹੀਂ ਹਨ।
ਸੂਤਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਕਤ ਯੋਜਨਾ ਵਿੱਚ ਦੋ ਲੜਕੀਆਂ ਨੂੰ ਸ਼ਾਮਲ ਕੀਤਾ ਸੀ, ਜਿਨ੍ਹਾਂ ਨੇ ਮੂਸੇਵਾਲਾ ਦੇ ਘਰ ਵਿੱਚ ਜਾਅਲੀ ਪੁਲਿਸ ਵਾਲਿਆਂ ਦੇ ਨਾਲ ਪੱਤਰਕਾਰ ਬਣ ਕੇ ਦਾਖਲ ਹੋ ਕੇ ਮੂਸੇਵਾਲਾ ਦਾ ਕਤਲ ਕਰਨਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੁਲੀਸ ਦੀ ਵਰਦੀ ਦਾ ਸਾਮਾਨ ਪੂਰਾ ਨਹੀਂ ਸੀ ਅਤੇ ਦੋਵੇਂ ਲੜਕੀਆਂ ਵੀ ਨਹੀਂ ਮਿਲੀਆਂ ਸਨ, ਇਸ ਲਈ ਗੋਲਡੀ ਬਰਾੜ ਵੱਲੋਂ ਇਹ ਯੋਜਨਾ ਰੱਦ ਕਰ ਦਿੱਤੀ ਗਈ ਸੀ।