ਸੁਰੇਸ਼ ਰੈਨਾ ਦੇ ਫੁਫੜ ਤੇ ਭਰਾ ਦੇ ਕਤਲ ਕੇਸ 'ਚ SIT ਦਾ ਗਠਨ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸੁਰੇਸ਼ ਰੈਨਾ ਦੇ ਚਾਚੇ ਤੇ ਉਸ ਦੇ ਚਚੇਰੇ ਭਰਾ ਦੀ ਹੱਤਿਆ ਦੇ ਮਾਮਲੇ 'ਚ ਜਾਂਚ ਲਈ SIT ਦਾ ਗਠਨ ਕੀਤਾ ਗਿਆ ਹੈ। ਪਠਾਨਕੋਟ ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਕਾਬੂ ਕੀਤੇ ਜਾਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਐਸਪੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਸੁਰੇਸ਼ ਰੈਨਾ ਦੇ ਫੁਫੜ ਤੇ ਚਚੇਰੇ ਭਰਾ ਦੇ ਕਤਲ ਮਾਮਲੇ 'ਚ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ। ਇਸ ਮਾਮਲੇ ਦੀ ਜਾਂਚ ਲਈ SIT ਵੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਖ-ਵੱਖ ਥਾਂਵਾਂ ਤੇ ਛਾਪੇਮਾਰੀ ਕਰ ਰਹੀ ਹੈ।Condole the brutal attack on kin of @ImRaina in Pathankot. Have ordered SIT probe into the case and have asked @DGPPunjabPolice to identify & arrest the culprits at the earliest. Beta, my DC & SSP have met the family and we will make sure that the guilty are brought to justice.
— Capt.Amarinder Singh (@capt_amarinder) September 1, 2020
ਅੱਜ ਹੀ ਸੁਰੇਸ਼ ਰੈਨਾ ਨੇ ਆਪਣੇ ਪਰਿਵਾਰ ਨਾਲ ਹੋਏ ਹਾਦਸੇ ਤੇ ਬਿਆਨ ਦਿੱਤਾ ਸੀ। ਪਿਛਲੇ ਹਫ਼ਤੇ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਤੇ ਪਠਾਨਕੋਟ 'ਚ ਹਮਲਾ ਹੋਇਆ ਸੀ। ਉਨ੍ਹਾਂ ਦੇ ਚਾਚੇ ਦੀ ਪਠਾਨਕੋਟ ਹੱਤਿਆ ਕਰ ਦਿੱਤੀ ਗਈ। ਰੈਨਾ ਦਾ ਕਜ਼ਨ ਭਰਾ ਅਤੇ ਭੂਆ ਤੇ ਵੀ ਹਮਲਾ ਹੋਇਆ ਸੀ। ਤਿੰਨ ਦਿਨ ਤੱਕ ਮੌਤ ਨਾਲ ਜੰਗ ਲੜ੍ਹ ਉਸ ਦੇ ਕਜ਼ਨ ਨੇ ਵੀ ਦਮ ਤੋੜ ਦਿੱਤਾ। ਰੈਨਾ ਦੀ ਭੂਆ ਦੀ ਹਾਲਾਤ ਵੀ ਗੰਭੀਰ ਦੱਸੀ ਜਾ ਰਹੀ ਹੈ। ਰੈਨਾ ਨੇ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀਆਂ ਨੂੰ ਤੇ ਸਖ਼ਤ ਕਰਵਾਈ ਕਰਨ ਦੀ ਮੰਗ ਕੀਤੀ ਸੀ।Special Investigation Team (SIT) is probing the case. We are conducting raids at different locations: Prabhjot Singh Virk, SP Pathankot on the killing of cricketer Suresh Raina's uncle and cousin. #Punjab pic.twitter.com/Mhjw0ocP1u
— ANI (@ANI) September 1, 2020
What happened to my family is Punjab was beyond horrible. My uncle was slaughtered to death, my bua & both my cousins had sever injuries. Unfortunately my cousin also passed away last night after battling for life for days. My bua is still very very critical & is on life support.
— Suresh Raina???????? (@ImRaina) September 1, 2020
ਇਸ ਮਾਮਲੇ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮਜੀਤ ਮਜੀਠੀਆ ਨੇ ਕੈਪਟਨ ਸਰਕਾਰ ਨੂੰ ਘੇਰਿਆ ਹੈ।ਅਕਾਲੀ ਲੀਡਰ ਨੇ ਇਸ ਮਾਮਲੇ ਨੂੰ ਰੇਤ ਮਾਫੀਆ ਨਾਲ ਜੋੜ ਰੈਨਾ ਦੇ ਟਵੀਟ ਨੂੰ ਰੀਟਵੀਟ ਕੀਤਾ ਸੀ।Till date we don’t know what exactly had happened that night & who did this. I request @PunjabPoliceInd to look into this matter. We at least deserve to know who did this heinous act to them. Those criminals should not be spared to commit more crimes. @capt_amarinder @CMOPb
— Suresh Raina???????? (@ImRaina) September 1, 2020
ਇਹ ਵੀ ਪੜ੍ਹੋ: Farmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨThe open license given to liquor & sand mafia as well as unscrupulous elements is responsible for slaughter of cricketer @ImRaina's kin in Pathankot. Even as our condolences are with the Raina family, we urge CM to end politician-police nexus which is encouraging lumpen elements. pic.twitter.com/HjAQlkmTMS
— Bikram Majithia (@bsmajithia) September 1, 2020