ਪੜਚੋਲ ਕਰੋ
(Source: ECI/ABP News)
ਸਰਹੱਦ 'ਤੇ ਡ੍ਰੋਨ ਦੀ ਆਵਾਜ਼ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਸਰਚ ਆਪਰੇਸ਼ਨ ਚਲਾਇਆ
ਸਰਹੱਦੀ ਕਸਬਾ ਡੇਰਾ ਬਾਬਾ ਨਾਨਕ 'ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬੀਤੀ ਦੇਰ ਰਾਤ ਡ੍ਰੋਨ ਵਰਗੀ ਕੋਈ ਚੀਜ਼ ਵੇਖੇ ਜਾਣ ਮਗਰੋਂ ਐਸਐਸਪੀ ਬਟਾਲਾ ਤੇ ਬਟਾਲਾ ਪੁਲਿਸ ਨੇ ਕੰਡਿਆਲੀ ਤਾਰ ਦੇ ਨੇੜਲੇ ਇਲਾਕੀਆਂ ਵਿੱਚ ਸਰਚ ਆਪਰੇਸ਼ਨ ਕੀਤਾ।
![ਸਰਹੱਦ 'ਤੇ ਡ੍ਰੋਨ ਦੀ ਆਵਾਜ਼ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਸਰਚ ਆਪਰੇਸ਼ਨ ਚਲਾਇਆ Sound of drone at the border frightened the police, search operation Launched ਸਰਹੱਦ 'ਤੇ ਡ੍ਰੋਨ ਦੀ ਆਵਾਜ਼ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਸਰਚ ਆਪਰੇਸ਼ਨ ਚਲਾਇਆ](https://static.abplive.com/wp-content/uploads/sites/5/2018/02/26091724/060-ARGO-ARGOPRO-6884-Argo-Pro-A_E-Blog-Post-Drones-1200x675-v1-1024x576.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਗੁਰਦਾਸਪੁਰ: ਸਰਹੱਦੀ ਕਸਬਾ ਡੇਰਾ ਬਾਬਾ ਨਾਨਕ 'ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬੀਤੀ ਦੇਰ ਰਾਤ ਡ੍ਰੋਨ ਵਰਗੀ ਕੋਈ ਚੀਜ਼ ਵੇਖੇ ਜਾਣ ਮਗਰੋਂ ਐਸਐਸਪੀ ਬਟਾਲਾ ਤੇ ਬਟਾਲਾ ਪੁਲਿਸ ਨੇ ਕੰਡਿਆਲੀ ਤਾਰ ਦੇ ਨੇੜਲੇ ਇਲਾਕੀਆਂ ਵਿੱਚ ਸਰਚ ਆਪਰੇਸ਼ਨ ਕੀਤਾ।
ਐਸਐਸਪੀ ਬਟਾਲਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਕੋਈ ਡ੍ਰੋਨ ਵਰਗੀ ਚੀਜ਼ ਦੀ ਅਵਾਜ਼ ਸੁਣੀ ਗਈ ਹੈ ਜੋ ਸ਼ਾਇਦ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰ ਭਾਰਤ ਵੱਲ ਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਤੋਂ ਬਾਅਦ ਬੀਐਸਏਫ ਜਵਾਨਾਂ ਨੇ ਫਾਇਰਿੰਗ ਵੀ ਕੀਤੀ।
ਹਾਸਲ ਜਾਣਕਾਰੀ ਅਨੁਸਾਰ ਇਸ ਘਟਨਾ ਦੇ ਬਾਅਦ ਉਹ ਚੀਜ਼ ਵਾਪਸ ਪਰਤ ਗਈ ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਸਰਹੱਦ ਦੇ ਨੇੜਲੇ ਇਲਾਕੇ 'ਚ ਸਰਚ ਆਪਰੇਸ਼ਨ ਕੀਤਾ ਗਿਆ। ਫਿਲਹਾਲ ਹਾਲੇ ਤੱਕ ਕੁਝ ਵੀ ਨਹੀਂ ਮਿਲਿਆ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਪੂਰੇ ਇਲਾਕੇ 'ਚ ਸੁਰੱਖਿਆ ਹੋਰ ਮਜ਼ਬੂਤ ਕਰ ਦਿੱਤੀ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)