ਖਾਸ ਡਿਜ਼ਾਇਨ ਕੀਤੇ ਇਹ ਅੰਡੇ ਸਿਹਤ ਲਈ ਹੋਣਗੇ ਗੁਣਕਾਰੀ, ਪੋਲਟਰੀ ਫਾਰਮ ਵਾਲਿਆਂ ਦੇ ਹੋਣਗੇ ਵਾਰੇ-ਨਿਆਰੇ
ਇਹ ਅੰਡਾ ਮੋਟਾਪੇ ਨੂੰ ਦੂਰ ਰੱਖੇਗਾ, ਚਮੜੀ ਲਈ ਲਾਹੇਵੰਦ ਹੈ। ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦਾ ਦਾਅਵਾ ਹੈ ਕਿ ਉੱਤਰ ਭਾਰਤ ਵਿੱਚ ਪਹਿਲੀ ਵਾਰ ਇਸ ਦਾ ਸਫ਼ਲਤਾ ਨਾਲ ਪ੍ਰਯੋਗ ਹੋਇਆ ਹੈ।
ਲੁਧਿਆਣਾ: ਭਾਰਤੀ ਵਿਗਿਆਨੀ ਨੇ ਇੱਕ ਸਪੈਸ਼ਲ ਕੁਆਲਿਟੀ ਦਾ ਫੂਡ ਡਿਜ਼ਾਈਨ ਕੀਤਾ ਹੈ। ਇਸ ਤਹਿਤ ਤਿਆਰ ਅੰਡਾ ਸਿਹਤ ਲਈ ਤਾਂ ਲਾਭਕਾਰੀ ਹੈ ਹੀ ਨਾਲ ਹੀ ਪੋਲਟਰੀ ਫਾਰਮ ਵੀ ਦੁੱਗਣੀ ਕਮਾਈ ਕਰ ਸਕਦੇ ਹਨ। ਇਸ ਦੀ ਖਾਸੀਅਤ ਇਹ ਹੈ ਕਿ ਇਸ ਦੇ ਮੁਕਾਬਲੇ ਹਾਨੀਕਾਰਕ ਸੈਚੂਰੇਟਿਡ ਫੈਟ ਤੇ ਕੈਲਸਟ੍ਰੋਲ ਦੀ ਮਾਤਰਾ ਘੱਟ ਹੈ। ਇਸ ਤੋਂ ਇਲਾਵਾ ਓਮੇਗਾ ਥ੍ਰੀ ਫੈਟੀ ਐਸਿਡ ਲੋੜੀਂਦੀ ਮਾਤਰਾ ਵਿੱਚ ਹੈ ਜੋ ਦਿਲ ਤੇ ਦਿਮਾਗ ਵਾਸਤੇ ਫਾਇਦੇਮੰਦ ਹੈ।
ਇਹ ਅੰਡਾ ਜਿਹੜਾ ਮੋਟਾਪੇ ਨੂੰ ਦੂਰ ਰੱਖੇਗਾ, ਚਮੜੀ ਲਈ ਲਾਹੇਵੰਦ ਹੈ। ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦਾ ਦਾਅਵਾ ਹੈ ਕਿ ਉੱਤਰ ਭਾਰਤ ਵਿੱਚ ਪਹਿਲੀ ਵਾਰ ਇਸ ਦਾ ਸਫ਼ਲਤਾ ਨਾਲ ਪ੍ਰਯੋਗ ਹੋਇਆ ਹੈ।
ਯੂਨੀਵਰਸਿਟੀ ਦਾ ਦਾਅਵਾ ਹੈ ਕਿ ਇਹ ਅੰਡਾ ਤਿਆਰ ਕਰਕੇ ਉਨ੍ਹਾਂ ਨੇ ਪੋਲਟਰੀ ਫਾਰਮ ਦੇ ਖੇਤਰ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਓਮੇਗਾ ਥ੍ਰੀ ਫੈਟੀ ਐਸਿਡ ਜੋ ਦਿਲ ਤੇ ਦਿਮਾਗ ਲਈ ਲਾਭਦਾਇਕ ਮੰਨਿਆ ਜਾਂਦਾ ਹੈ, ਇਸ ਵਿੱਚ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਲਈ ਇਸ ਨੂੰ ਬਾਜ਼ਾਰ ਵਿੱਚ ਉੱਚੇ ਭਾਅ 'ਤੇ ਵੇਚਿਆ ਜਾ ਸਕਦਾ ਹੈ।
ਯੂਨੀਵਰਸਿਟੀ ਦੇ ਪਸ਼ੂ ਆਹਾਰ ਵਿਭਾਗ ਦੇ ਪ੍ਰਮੁੱਖ ਡਾਕਟਰ ਏਪੀਐਸ ਸਿੰਘ ਨੇ ਨੇ ਦੱਸਿਆ ਕਿ ਅੰਡਾ ਤਿਆਰ ਕਰਨ ਲਈ ਵਿਸ਼ੇਸ਼ ਫੂਡ ਵਿਕਸਿਤ ਕਰਕੇ ਵਿਗਿਆਨਕਾਂ ਦੀ ਟੀਮ ਜੁਟੀ ਹੋਈ ਸੀ ਜਿਸ ਨੂੰ ਸਫ਼ਲਤਾ ਮਿਲੀ ਹੈ। ਇਸ ਅੰਡੇ ਦਾ ਫੈਟ 1.5 ਗ੍ਰਾਮ ਹੈ ਜਦਕਿ ਆਮ ਤੌਰ 'ਤੇ ਆਂਡਿਆਂ ਦਾ 2.2 ਗ੍ਰਾਮ ਹੁੰਦਾ ਹੈ।
ਡਿਜ਼ਾਇਨ ਕੀਤੇ ਇਹ ਅੰਡੇ ਸਿਹਤ ਲਈ ਬਹੁਤ ਵਧੀਆ ਹਨ। ਇਨ੍ਹਾਂ ਦਾ ਇਸਤੇਮਾਲ ਕਰਕੇ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।
Places to Travel: ਪੰਜਾਬ 'ਚ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਸਥਾਨ ਜ਼ਰੂਰ ਵੇਖੋ
ਪੰਜਾਬ ਦੇ ਅੰਗ-ਸੰਗ: ਪੰਜਾਬੀ ਜ਼ਿੰਦਗੀ 'ਚੋਂ ਮਨਫੀ ਹੋ ਰਹੀਆਂ ਲੋਕ-ਬੋਲੀਆਂ ਨਾਲ ਜ਼ਿੰਦਗੀ ਦੇ ਰੰਗ ਹੋ ਰਹੇ ਫਿੱਕੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ