ਪੜਚੋਲ ਕਰੋ
Advertisement
ਸੇਮ ਨਾਲੇ 'ਚ ਨਹਾਉਣ ਗਏ ਦੋ ਬੱਚੇ ਪਾਣੀ 'ਚ ਰੁੜੇ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਮਦਰੱਸਾ ਦੇ ਤਿੰਨ ਬੱਚੇ ਸੇਮ ਨਾਲੇ ਵਿੱਚ ਨਹਾਉਣ ਲਈ ਗਏ ਪਰ ਉਨ੍ਹਾਂ ਵਿੱਚੋਂ ਦੋ ਬੱਚੇ ਪਾਣੀ ਦੇ ਤੇਜ਼ ਵਹਾਅ ਕਰਕੇ ਰੁੜ ਗਏ ਜਿਨ੍ਹਾਂ ਦੇ ਡੁੱਬਣ ਦੀ ਖ਼ਬਰ ਆ ਰਹੀ ਹੈ। ਤਿੰਨਾਂ ਵਿੱਚੋਂ ਇੱਕ ਬੱਚੇ ਨੂੰ ਬਚਾ ਲਿਆ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ: ਪਿੰਡ ਚੱਕ ਮਦਰੱਸਾ ਦੇ ਤਿੰਨ ਬੱਚੇ ਸੇਮ ਨਾਲੇ ਵਿੱਚ ਨਹਾਉਣ ਲਈ ਗਏ ਪਰ ਉਨ੍ਹਾਂ ਵਿੱਚੋਂ ਦੋ ਬੱਚੇ ਪਾਣੀ ਦੇ ਤੇਜ਼ ਵਹਾਅ ਕਰਕੇ ਰੁੜ ਗਏ ਜਿਨ੍ਹਾਂ ਦੇ ਡੁੱਬਣ ਦੀ ਖ਼ਬਰ ਆ ਰਹੀ ਹੈ। ਤਿੰਨਾਂ ਵਿੱਚੋਂ ਇੱਕ ਬੱਚੇ ਨੂੰ ਬਚਾ ਲਿਆ ਗਿਆ ਹੈ।
ਇਸ ਸਬੰਧੀ ਪਿੰਡ ਦੇ ਸਰਪੰਚ ਸੁਖਬੀਰ ਸਿੰਘ ਨੇ ਕਿਹਾ ਕਿ ਸਰਹੱਦ ਫੀਡਰ ਤੇ ਰਾਜਸਥਾਨ ਫੀਡਰ ਦੀ ਸਫ਼ਾਈ ਹੋਣ ਕਰਕੇ ਉਨ੍ਹਾਂ ਨੂੰ ਬੰਦ ਕੀਤਾ ਗਿਆ ਸੀ ਤੇ ਪਿੰਡ ਦੇ ਨਾਲ ਵਹਿੰਦੇ ਸੇਮ ਨਾਲੇ ਵਿੱਚ ਪਾਣੀ ਛੱਡਿਆ ਗਿਆ ਸੀ। ਬੱਚੇ ਨਾਲੇ ਵਿੱਚ ਨਹਾਉਣ ਗਏ ਪਰ ਤੇਜ਼ ਵਹਾਅ ਕਰਕੇ ਰੁੜ ਗਏ।
ਜਾਣਕਾਰੀ ਮਿਲਦਿਆਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਗੋਤਾਖੋਰਾਂ ਨੂੰ ਬੁਲਾ ਕੇ ਬੱਚਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਭੁਪਿੰਦਰ ਸਿੰਘ ਆਪਣੀ ਟੀਮ ਨੂੰ ਲੈ ਕੇ ਮੌਕੇ 'ਤੇ ਪਹੁੰਚੇ। ਉਨ੍ਹਾਂ ਭਰੋਸਾ ਜਤਾਇਆ ਕਿ ਜਲਦੀ ਬੱਚਿਆਂ ਨੂੰ ਲੱਭ ਕੇ ਨਾਲੇ ਵਿੱਚੋਂ ਕੱਢ ਲਿਆ ਜਾਏਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਮਨੋਰੰਜਨ
ਪੰਜਾਬ
ਦੇਸ਼
Advertisement