Sri muktsar sahib news : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਟਰੱਕ 'ਚੋਂ 204 ਕਿਲੋ ਪੋਸਤ ਸਮੇਤ 1 ਵਿਅਕਤੀ ਕੀਤਾ ਕਾਬੂ
Sri muktsar sahib : ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਹੋਇਆਂ ਇੱਕ ਟਰੱਕ ਵਿੱਚੋਂ 204 ਕਿਲੋਗ੍ਰਾਮ ਪੋਸਤ ਸਮੇਤ 01 ਵਿਅਕਤੀ ਨੂੰ ਕਾਬੂ ਕੀਤਾ ਹੈ।
Sri muktsar sahib : ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਹੋਇਆਂ ਇੱਕ ਟਰੱਕ ਵਿੱਚੋਂ 204 ਕਿਲੋਗ੍ਰਾਮ ਪੋਸਤ ਸਮੇਤ 01 ਵਿਅਕਤੀ ਨੂੰ ਕਾਬੂ ਕੀਤਾ ਹੈ।
ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਇਸ ਤਹਿਤ ਸੀ.ਆਈ.ਏ. ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਸਾਥੀਆਂ ਸਮੇਤ ਕਰਮਚਾਰੀਆਂ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ/ਵਹੀਕਲਾਂ ਦੇ ਸਬੰਧ ਵਿੱਚ ਪਿੰਡ ਚੱਕ ਕਾਲਾ ਸਿੰਘ ਵਾਲਾ ਤੋ ਪਿੰਡ ਰੋੜਾਂਵਾਲਾ ਨੂੰ ਜਾਂਦੀ ਸੜਕ ਪਰ ਪੁੱਲ ਸੂਆ ਤੇ ਨਾਕਾਬੰਦੀ ਕੀਤੀ ਹੋਈ ਸੀ।
ਇਸ ਨਾਕਾਬੰਦੀ ਦੌਰਾਨ ਪਿੰਡ ਚੱਕ ਕਾਲਾ ਸਿੰਘ ਵਾਲਾ ਸਾਈਡ ਤੋ ਇੱਕ ਟਰੱਕ ਨੰਬਰੀ RJ-07-GB 0182 ਆਇਆ ਜਿਸਨੂੰ ਨਾਕਾ ਪਰ ਰੋਕਿਆ ਗਿਆ ਤਾਂ ਟਰੱਕ ਡਰਾਇਵਰ ਬਾਰੀ ਖੋਲ ਕੇ ਭੱਜਣ ਲੱਗਿਆ।
ਇਹ ਵੀ ਪੜ੍ਹੋ: Crime News: 60 ਸਾਲਾਂ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਨਵੇਂ ਬਣ ਰਹੇ ਹੋਟਲ ‘ਤੇ ਰਾਤ ਵੇਲੇ ਦਿੰਦਾ ਸੀ ਪਹਿਰਾ
ਪੁਲਿਸ ਪਾਰਟੀ ਵੱਲੋਂ ਟਰੱਕ ਡਰਾਇਵਰ B{z ਕਾਬੂ ਕੀਤਾ ਗਿਆ ਅਤੇ ਟਰੱਕ ਵਿੱਚ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਪੈਣ ਤੇ ਮੌਕਾ ਪਰ ਸ੍ਰੀ ਸੰਜੀਵ ਗੋਇਲ ਪੀ.ਪੀ.ਐਸ,ਉੱਪ ਕਪਤਾਨ ਪੁਲਿਸ (ਐਨ.ਡੀ.ਪੀ.ਐਸ),ਸ਼੍ਰੀ ਮੁਕਤਸਰ ਸਾਹਿਬ ਨੂੰ ਬਲਿਾ ਕੇ ਉਹਨਾ ਦੀ ਹਾਜਰੀ ਵਿੱਚ ਉਕਤ ਟਰੱਕ ਵਿੱਚੋ 12 ਗੱਟੇ ਡੋਡੇ ਪੋਸਤ, ਜਿਸ ਦਾ ਕੁੱਲ ਵਜ਼ਨ 02 ਕੁਇੰਟਲ 04 ਕਿਲੋ ਗ੍ਰਾਮ ਡੋਡੇ ਪੋਸਤ ਬ੍ਰਾਮਦ ਕੀਤੇ ਗਏ।
ਦੋਸ਼ੀ ਦੀ ਪਹਿਚਾਣ ਬੁੱਧ ਰਾਜ ਪੁੱਤਰ ਜੀਵਨ ਰਾਮ ਵਾਸੀ ਸੱਜਨਾਉਣ ਕੀ ਢਾਣੀ, ਘਟਿਆਲੀ ਜ਼ਿਲ੍ਹਾ ਫਲੌਦੀ ਰਾਜਸਥਾਨ ਵਜ਼ੋ ਹੋਈ। ਇਸ ਸਬੰਧੀ ਮੁਕੱਦਮਾ ਨੰਬਰ 210 ਮਿਤੀ 28.12.2023 ਅ/ਧ 15-ਸੀ,61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦਰਜ ਕੀਤਾ। ਇਸ ਦੌਰਾਨ ਤਫਤੀਸ਼ ਦੋਸ਼ੀ ਦਾ ਰੀਮਾਂਡ ਹਾਸਿਲ ਕਰਕੇ ਉਸ ਪਾਸੋ ਸਖਤੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।
ਇਹ ਵੀ ਪੜ੍ਹੋ: Bollworm Attack on Crop: ਕਣਕ ਨੂੰ ਗੁਲਾਬੀ ਸੁੰਡੀ ਲੱਗਣ ਦਾ ਕਾਰਨ ਆਇਆ ਸਾਹਮਣੇ, ਖੇਤੀਬਾੜੀ ਮਾਹਰਾਂ ਦੇ ਖੁਲਾਸੇ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।