ਪੜਚੋਲ ਕਰੋ

ਪੰਜਾਬੀ-ਚੰਡੀਗੜ੍ਹ 'ਚ ਹਨੇਰੀ ਤੂਫਾਨ ਮਚਾਈ ਤਬਾਹੀ, ਰੁੱਖ ਡਿੱਗੇ, ਕਈ ਥਾਂ ਬੱਤੀ ਗੁੱਲ

ਸ਼ਨੀਵਾਰ ਦੇਰ ਰਾਤ ਤੇਜ਼ ਹਵਾਵਾਂ ਅਤੇ ਤੂਫਾਨ ਨੇ ਸੂਬੇ ਵਿੱਚ ਭਾਰੀ ਤਬਾਹੀ ਮਚਾਈ। ਹਨੇਰੀ ਝਖੜ ਨਾਲ ਭਾਰੀ ਬਾਰਸ਼ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਿਜਲੀ ਦੇ ਖੰਭਿਆਂ ਅਤੇ ਦਰੱਖਤਾਂ ਨੂੰ ਪੁੱਟ ਸੁੱਟਿਆ ਜਿਸ ਕਾਰਨ ਕਈ ਥਾਂ ਬਿਜਲੀ ਗੁੱਲ ਰਹੀ।

ਚੰਡੀਗੜ੍ਹ: ਸ਼ਨੀਵਾਰ ਦੇਰ ਰਾਤ ਤੇਜ਼ ਹਵਾਵਾਂ ਅਤੇ ਤੂਫਾਨ ਨੇ ਸੂਬੇ ਵਿੱਚ ਭਾਰੀ ਤਬਾਹੀ ਮਚਾਈ। ਹਨੇਰੀ ਝਖੜ ਨਾਲ ਭਾਰੀ ਬਾਰਸ਼ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਿਜਲੀ ਦੇ ਖੰਭਿਆਂ ਅਤੇ ਦਰੱਖਤਾਂ ਨੂੰ ਪੁੱਟ ਸੁੱਟਿਆ ਜਿਸ ਕਾਰਨ ਕਈ ਥਾਂ ਬਿਜਲੀ ਗੁੱਲ ਰਹੀ।ਕੁਝ ਜ਼ਿਲ੍ਹਿਆਂ ਵਿੱਚ, ਸਮੱਗਰੀ ਦੀ ਘਾਟ ਕਾਰਨ ਸਪਲਾਈ ਬਹਾਲ ਕੀਤੀ ਜਾਣੀ ਅਜੇ ਵੀ ਬਾਕੀ ਹੈ।

ਮੁਹਾਲੀ, ਪਟਿਆਲਾ, ਸੰਗਰੂਰ, ਬਠਿੰਡਾ ਜਿਹੇ ਜ਼ਿਲ੍ਹਿਆਂ ਅਤੇ ਫਤਿਹਗੜ ਸਾਹਿਬ ਦੇ ਕੁਝ ਹਿੱਸਿਆਂ ਵਿੱਚ ਤੂਫਾਨ ਦੇ ਬਾਅਦ ਬਿਜਲੀ ਸਪਲਾਈ ਪ੍ਰਭਾਵਤ ਹੋਈ।

ਮੋਰਿੰਡਾ, ਚਮਕੌਰ ਸਾਹਿਬ ਅਤੇ ਆਸ ਪਾਸ ਦੇ ਸੈਂਕੜੇ ਪਿੰਡਾਂ ਵਿੱਚ ਤੂਫਾਨ ਨਾਲ ਖੰਭੇ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ ਰਹੀ।ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਾਮ ਤੱਕ ਮੋਰਿੰਡਾ ਅਤੇ ਚਮਕੌਰ ਸਾਹਿਬ ਕਸਬਿਆਂ ਵਿੱਚ ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕਰਨਗੇ।ਸਾਰੇ ਪ੍ਰਭਾਵਤ ਇਲਾਕਿਆਂ ਦੀ ਸਪਲਾਈ ਬਹਾਲ ਕਰਨ ਵਿਚ ਘੱਟੋ-ਘੱਟ 24 ਘੰਟੇ ਲੱਗਣਗੇ।

ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?

ਚੰਡੀਗੜ੍ਹ ਵਿੱਚ ਵੀ ਰਾਤ ਨੂੰ ਆਏ ਤੂਫਾਨ ਕਾਰਨ ਸ਼ਹਿਰ ਨੂੰ ਬਹੁਤ ਨੁਕਸਾਨ ਹੋਇਆ ਹੈ। ਥਾਂ ਥਾਂ ਰੁੱਖ ਪੁੱਟੇ ਗਏ ਹਨ।ਕਈ ਥਾਵਾਂ 'ਤੇ ਵਾਹਨਾਂ ਦੇ ਉਪਰ ਦਰੱਖਤ ਡਿੱਗਣ ਕਾਰਨ ਵਾਹਨ ਨੁਕਸਾਨੇ ਗਏ ਹਨ।ਇਸਦੇ ਨਾਲ ਹੀ, ਬਿਜਲੀ ਖਰਾਬ ਹੋਣ ਕਾਰਨ ਕੁਝ ਖੇਤਰਾਂ ਵਿੱਚ ਅਜੇ ਵੀ ਬੱਤੀ ਗੁੱਲ ਹੈ।ਹਾਲਾਂਕਿ ਐਤਵਾਰ ਸਵੇਰੇ ਸ਼ਹਿਰ ਵਿੱਚ ਮੌਸਮ ਸਾਫ਼ ਹੈ ਅਤੇ ਧੁੱਪ ਲੱਗੀ ਹੋਈ ਹੈ।

ਚੰਡੀਗੜ੍ਹ ਵਿੱਚ ਸ਼ਨੀਵਾਰ ਰਾਤ ਦੇ ਤਕਰੀਬਨ 11 ਵਜੇ ਮੌਸਮ ਬਦਲ ਗਿਆ ਸੀ ਅਤੇ ਤੇਜ਼ ਹਵਾਵਾਂ ਸ਼ੁਰੂ ਹੋਈਆਂ ਸਨ। ਇਸ ਤੋਂ ਬਾਅਦ ਤੂਫਾਨ ਨੇ ਸ਼ਹਿਰ ਵਿਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ। ਹਵਾਵਾਂ 68.44 ਕਿਮੀ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲ ਰਹੀਆਂ ਸੀ।ਇਸ ਤੋਂ ਬਾਅਦ ਭਾਰੀ ਬਾਰਸ਼ ਵੀ ਸ਼ੁਰੂ ਹੋ ਗਈ।

ਮੌਸਮ ਵਿਭਾਗ ਦੇ ਅਨੁਸਾਰ ਚੰਡੀਗੜ੍ਹ ਵਿੱਚ ਦੇਰ ਰਾਤ 12 ਵਜੇ ਤੱਕ 31 ਮਿਲੀਮੀਟਰ ਬਾਰਸ਼ ਹੋਈ। ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਤੂਫਾਨ ਨੇ ਲੋਕਾਂ ਦੀਆਂ ਮੁਸੀਬਤਾਂ ਨੂੰ ਹੋਰ ਵਧਾ ਦਿੱਤਾ ਹੈ।

ਸੈਕਟਰ -37 ਵਿਚ ਵਾਹਨਾਂ 'ਤੇ ਦਰੱਖਤ ਡਿੱਗਣ ਨਾਲ ਬਹੁਤ ਨੁਕਸਾਨ ਹੋਇਆ ਹੈ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।ਮੌਸਮ ਵਿਭਾਗ ਦੇ ਅਨੁਸਾਰ ਐਤਵਾਰ ਅਤੇ ਸੋਮਵਾਰ ਨੂੰ ਵੀ ਮੌਸਮ ਖਰਾਬ ਹੋਣ ਦੀ ਪੇਸ਼ਨਗੋਈ ਕੀਤੀ ਹੈ। ਸ਼ਹਿਰ ਵਿਚ ਘੁੰਮ ਰਹੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਅਗਲੇ 24 ਤੋਂ 48 ਘੰਟਿਆਂ ਦੌਰਾਨ ਰੁਕ-ਰੁਕ ਕੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:ਖੁਸ਼ਖ਼ਬਰੀ! ਹੁਣ ਭਾਰਤੀ ਨੌਜਵਾਨ ਅਸਾਨੀ ਨਾਲ ਜਾ ਸਕਣਗੇ ਬ੍ਰਿਟੇਨ, ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ

Ravneet Bittu: ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੱਕ 'ਚ ਡਟੇ ਰਵਨੀਤ ਬਿੱਟੂ, ਬੋਲੇ...ਕਿਸਾਨਾਂ ਦੀ ਜੇਬ 'ਚ ਕੁਝ ਪਾਉਣਾ ਪਵੇਗਾ

Gold Rate: ਸੋਨਾ ਹੋ ਰਿਹਾ ਸਸਤਾ ਅਤੇ ਚਾਂਦੀ ਵੀ 2300 ਰੁਪਏ ਆਈ ਹੇਠਾਂ, ਜਾਣੋ ਸੋਨਾ-ਚਾਂਦੀ ਦੇ ਲੇਟੇਸਟ ਰੇਟ

ਪਹਿਲਾਂ ਟੇਪ ਨਾਲ ਬੰਨ੍ਹਿਆ ਫਿਰ ਬੈਟ ਨਾਲ ਕੁੱਟ ਕੇ ਤੋੜੀਆਂ 25 ਹੱਡੀਆਂ, ਪਿਓ ਨੇ ਆਪਣੀ ਧੀ ਦਾ ਬੇਰਹਿਮੀ ਨਾਲ ਕੀਤਾ ਕ*ਤ*ਲ

ABP Premium

ਵੀਡੀਓਜ਼

Mohali Murder | ਮੋਹਾਲੀ 'ਚ 17 ਸਾਲਾਂ ਨੌਜਵਾਨ ਦਾ ਬੇਰਹਿਮੀ ਨਾਲ ਕ+ਤਲ! |Crime Newsਕੀ ਰਾਜ ਬੱਬਰ ਤੋਂ ਪੈਂਦੀ ਸੀ ਆਰੀਆ ਬੱਬਰ ਨੂੰ ਕੁੱਟਗ੍ਰੇਟ ਖਲੀ ਨੂੰ ਆਇਆ ਗੁੱਸਾ , ਕੁੱਟਿਆ ਡਾਇਰੈਕਟਰ , ਵੱਡਾ ਪੰਗਾਦਿਲਜੀਤ ਦਿਲਜੀਤ ਨੇ ਮੰਚ 'ਤੇ ਆਹ ਕੀ ਕਹਿ ਦਿੱਤਾ , ਮੈਂ ਹਾਂ Illuminati

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
Ravneet Bittu: ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੱਕ 'ਚ ਡਟੇ ਰਵਨੀਤ ਬਿੱਟੂ, ਬੋਲੇ...ਕਿਸਾਨਾਂ ਦੀ ਜੇਬ 'ਚ ਕੁਝ ਪਾਉਣਾ ਪਵੇਗਾ
Ravneet Bittu: ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੱਕ 'ਚ ਡਟੇ ਰਵਨੀਤ ਬਿੱਟੂ, ਬੋਲੇ...ਕਿਸਾਨਾਂ ਦੀ ਜੇਬ 'ਚ ਕੁਝ ਪਾਉਣਾ ਪਵੇਗਾ
Gold Rate: ਸੋਨਾ ਹੋ ਰਿਹਾ ਸਸਤਾ ਅਤੇ ਚਾਂਦੀ ਵੀ 2300 ਰੁਪਏ ਆਈ ਹੇਠਾਂ, ਜਾਣੋ ਸੋਨਾ-ਚਾਂਦੀ ਦੇ ਲੇਟੇਸਟ ਰੇਟ
Gold Rate: ਸੋਨਾ ਹੋ ਰਿਹਾ ਸਸਤਾ ਅਤੇ ਚਾਂਦੀ ਵੀ 2300 ਰੁਪਏ ਆਈ ਹੇਠਾਂ, ਜਾਣੋ ਸੋਨਾ-ਚਾਂਦੀ ਦੇ ਲੇਟੇਸਟ ਰੇਟ
ਪਹਿਲਾਂ ਟੇਪ ਨਾਲ ਬੰਨ੍ਹਿਆ ਫਿਰ ਬੈਟ ਨਾਲ ਕੁੱਟ ਕੇ ਤੋੜੀਆਂ 25 ਹੱਡੀਆਂ, ਪਿਓ ਨੇ ਆਪਣੀ ਧੀ ਦਾ ਬੇਰਹਿਮੀ ਨਾਲ ਕੀਤਾ ਕ*ਤ*ਲ
ਪਹਿਲਾਂ ਟੇਪ ਨਾਲ ਬੰਨ੍ਹਿਆ ਫਿਰ ਬੈਟ ਨਾਲ ਕੁੱਟ ਕੇ ਤੋੜੀਆਂ 25 ਹੱਡੀਆਂ, ਪਿਓ ਨੇ ਆਪਣੀ ਧੀ ਦਾ ਬੇਰਹਿਮੀ ਨਾਲ ਕੀਤਾ ਕ*ਤ*ਲ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਅੱਜ, ਦਰਬਾਰ ਸਾਹਿਬ ਸਜਾਏ ਗਏ ਜਲੋ, ਰਾਤ ਨੂੰ ਹੋਵੇਗੀ ਆਤਿਸ਼ਬਾਜ਼ੀ

Guru Nanak Jayanti 2024: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਜਾਣੋ ਇਸ ਦਿਨ ਦਾ ਮਹੱਤਵ ਅਤੇ ਉਦੇਸ਼

ਗਲੇ 'ਚ ਖਰਾਸ਼ ਹੋਣ 'ਤੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...

ਚੰਡੀਗੜ੍ਹ 'ਚ ਹਰਿਆਣਾ ਵਿਧਾਨਸਭਾ ਨੂੰ ਥਾਂ ਦੇਣ ਦਾ ਮਾਮਲਾ ਭੱਖਿਆ, ਅੱਜ ਗਵਰਨਰ ਨੂੰ ਮਿਲਣਗੇ AAP ਆਗੂ, ਬਾਜਵਾ ਨੇ PM ਨੂੰ ਲਿਖਿਆ ਪੱਤਰ

Embed widget