ਪੜਚੋਲ ਕਰੋ

Stubble Burning: ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ, 

Stubble Burning Cases In Punjab: 8 ਨਵੰਬਰ, 2023 ਤੋਂ ਹੁਣ ਤੱਕ ਪੁਲਿਸ ਟੀਮਾਂ ਨੇ 1084 ਐਫਆਈਆਰ ਦਰਜ ਕੀਤੀਆਂ ਹਨ, ਜਦੋਂ ਕਿ 7990 ਮਾਮਲਿਆਂ ਵਿੱਚ 1.87 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਇਸ ਸਮੇਂ ਦੌਰਾਨ 340 ਕਿਸਾਨਾਂ ਦੇ

ਚੰਡੀਗੜ੍ਹ - ਪੰਜਾਬ ਪੁਲਿਸ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਕੀਤੇ ਜਾ ਰਹੇ  ਨਿਰੰਤਰ ਤੇ ਅਣਥੱਕ ਯਤਨਾਂ ਸਦਕਾ, ਪੰਜਾਬ ਵਿੱਚ ਖੇਤਾਂ ਨੂੰ ਅੱਗ ਲਗਾਉਣ ਦੇ ਸਿਰਫ 634 ਮਾਮਲਿਆਂ ਦੇ ਨਾਲ ਇੱਕ ਹੋਰ ਗਿਰਾਵਟ ਦਰਜ ਕੀਤੀ ਗਈ, ਜੋ ਕਿ ਸੋਮਵਾਰ ਨੂੰ ਰਾਜ ਵਿੱਚ ਦੀਵਾਲੀ ਤੋਂ ਬਾਅਦ ਸਭ ਤੋਂ ਘੱਟ ਬਣਦੀ ਹੈ। ਇਹ ਜਾਣਕਾਰੀ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ, ਜੋ   ਪਰਾਲੀ ਸਾੜਨ ਨੂੰ ਰੋਕਣ ਸਬੰਧੀ ਨੋਡਲ ਅਫ਼ਸਰ ਵੀ ਹਨ , ਨੇ ਦਿੱਤੀ।

ਉਨ੍ਹਾਂ ਕਿਹਾ, “ਇਹ ਲਗਾਤਾਰ ਤੀਜੇ ਦਿਨ ਹੈ ਜਦੋਂ ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਘੱਟੋ-ਘੱਟ 28.8 ਫੀਸਦੀ ਦੀ ਮਹੱਤਵਪੂਰਨ ਗਿਰਾਵਟ ਦਰਜ ਕੀਤੀ ਗਈ ਹੈ।” ਉਨ੍ਹਾਂ ਕਿਹਾ ਕਿ ਐਤਵਾਰ ਅਤੇ ਸ਼ਨੀਵਾਰ ਨੂੰ ਸੂਬੇ ਵਿੱਚ ਕ੍ਰਮਵਾਰ 740 ਅਤੇ 637 ਖੇਤਾਂ ਵਿੱਚ ਅੱਗ ਲਗਾਉਣ ਦੇ ਕੇਸ ਸਾਹਮਣੇ ਆਏ।

ਜ਼ਿਕਰਯੋਗ ਹੈ ਕਿ, ਪਰਾਲੀ ਸਾੜਨ ’ਤੇ ਪੂਰਨ ਰੋਕ ਨੂੰ ਯਕੀਨੀ ਬਣਾਉਣ ਲਈ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਡੀਜੀਪੀ ਗੌਰਵ ਯਾਦਵ ਨੇ ਪਰਾਲੀ ਸਾੜਨ ਵਿਰੁੱਧ ਕਾਰਵਾਈ ਦੀ ਨਿਗਰਾਨੀ ਕਰਨ ਲਈ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੂੰ ਪੁਲਿਸ ਨੋਡਲ ਅਫ਼ਸਰ ਨਿਯੁਕਤ ਕੀਤਾ ਸੀ। ਡੀਜੀਪੀ ਪੰਜਾਬ ਵੱਲੋਂ ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਸਮੀਖਿਆ ਕਰਨ ਲਈ ਸਾਰੇ ਸੀਨੀਅਰ ਅਧਿਕਾਰੀਆਂ, ਰੇਂਜ ਅਫ਼ਸਰਾਂ, ਸੀਪੀਜ਼/ਐਸਐਸਪੀਜ਼ ਅਤੇ ਸਟੇਸ਼ਨ ਹਾਊਸ ਅਫ਼ਸਰਾਂ (ਐਸਐਚਓਜ਼) ਨਾਲ ਰੋਜ਼ਾਨਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਜ਼ਿਲਿ੍ਹਆਂ , ਜਿੱਥੇ ਪਰਾਲੀ ਸਾੜਨ ਦੇ ਮਾਮਲੇ ਬਹੁਤ ਜ਼ਿਆਦਾ ਹਨ , ਦੇ ਐਸਐਸਪੀਜ਼ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ। 

ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀਤੀ ਗਈ ਕਾਰਵਾਈ ਬਾਰੇ ਵੇਰਵੇ ਸਾਂਝੇ ਕਰਦਿਆਂ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ 8 ਨਵੰਬਰ, 2023 ਤੋਂ ਹੁਣ ਤੱਕ ਪੁਲਿਸ ਟੀਮਾਂ ਨੇ 1084 ਐਫਆਈਆਰ ਦਰਜ ਕੀਤੀਆਂ ਹਨ, ਜਦੋਂ ਕਿ 7990 ਮਾਮਲਿਆਂ ਵਿੱਚ 1.87 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਇਸ ਸਮੇਂ ਦੌਰਾਨ 340 ਕਿਸਾਨਾਂ ਦੇ ਮਾਲ ਰਿਕਾਰਡ ਵਿੱਚ  ਲਾਲ ਇੰਦਰਾਜ (ਰੈੱਡ ਐਂਟਰੀਜ਼) ਵੀ ਕੀਤੀਆਂ ਗਈਆਂ ਹਨ। 

ਪੁਲਿਸ ਅਤੇ ਸਿਵਲ ਅਧਿਕਾਰੀਆਂ ਦੇ 1085 ਉਡਣ ਦਸਤੇ ਪਰਾਲੀ ਸਾੜਨ ’ਤੇ ਨਜ਼ਰ ਰੱਖ ਰਹੇ ਹਨ, ਜਦਕਿ ਸੀ.ਪੀ./ਐਸ.ਐਸ.ਪੀਜ਼ ਵੱਲੋਂ ਜ਼ਿਲ੍ਹਾ ਪੱਧਰ ’ਤੇ ਕਿਸਾਨ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਡੀ.ਐਸ.ਪੀਜ਼ ਬਲਾਕ ਪੱਧਰ ’ਤੇ ਕਿਸਾਨ ਆਗੂਆਂ ਨਾਲ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ। 8 ਨਵੰਬਰ ਤੋਂ ਹੁਣ ਤੱਕ ਘੱਟੋ-ਘੱਟ 2587 ਅਜਿਹੀਆਂ ਮੀਟਿੰਗਾਂ ਹੋ ਚੁੱਕੀਆਂ ਹਨ।

ਜ਼ਿਕਰਯੋਗ ਹੈ ਕਿ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਖੁਦ ਘੱਟੋ-ਘੱਟ ਤਿੰਨ ਪੁਲਿਸ ਜ਼ਿਲਿ੍ਹਆਂ- ਹੁਸ਼ਿਆਰਪੁਰ, ਐਸ.ਬੀ.ਐਸ. ਨਗਰ ਅਤੇ ਜਗਰਾਓਂ ਦਾ ਨਿੱਜੀ ਤੌਰ ’ਤੇ ਦੌਰਾ ਕਰਕੇ ਫੀਲਡ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਪਰਾਲੀ ਸਾੜਨ ਦੀ ਜ਼ਮੀਨੀ ਪੱਧਰ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਅੱਗ ਲਾਉਣ ਦੇ ਮਾਮਲਿਆਂ ਵਿੱਚ ਇਹ ਮਹੱਤਵਪੂਰਨ ਗਿਰਾਵਟ ਸੂਬੇ ਵਿੱਚ ਪਰਾਲੀ ਸਾੜਨ ਦੇ ਖਤਰੇ ਨੂੰ ਰੋਕਣ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਪੁਲਿਸ ਮੁਲਾਜ਼ਮਾਂ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਅਣਥੱਕ ਯਤਨਾਂ ਦਾ ਨਤੀਜਾ ਹੈ।

ਉਨ੍ਹਾਂ ਇੱਕ ਵਾਰ ਫਿਰ ਕਿਸਾਨਾਂ ਨੂੰ ਸਹਿਯੋਗ ਦੇਣ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਤੀਲੀ ਨਾ ਲਗਾਉਣ ਦੀ ਅਪੀਲ ਕੀਤੀ, ਜੋ ਕਿ ਵਾਤਾਵਰਨ ਦੇ ਨਾਲ-ਨਾਲ ਬੱਚਿਆਂ/ਬਜ਼ੁਰਗਾਂ ਦੀ ਸਿਹਤ ਲਈ ਵੀ ਖ਼ਤਰਨਾਕ ਹੈ।

ਦੱਸਣਯੋਗ ਹੈ ਪੁਲਿਸ ਸਟੇਸ਼ਨ ਦੇ ਖੇਤਰ ਅਤੇ ਆਕਾਰ ਦੇ ਅਧਾਰ ’ਤੇ, ਕਾਫ਼ੀ ਗਿਣਤੀ ਵਿੱਚ ਵਾਧੂ ਗਸ਼ਤ ਪਾਰਟੀਆਂ ਪਹਿਲਾਂ ਹੀ ਸਰਗਰਮ ਹਨ, ਜਦਕਿ, ਉੱਡਣ ਦਸਤੇ ਵੀ ਪਰਾਲੀ ਸਾੜਨ ’ਤੇ ਬਾਜ਼ ਅੱਖ ਰੱਖ ਰਹੇ ਹਨ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Canada Study Visa: ਕੈਨੇਡਾ ਸਰਕਾਰ ਵੱਲੋਂ ਹੋਰ ਸਖਤੀ! ਹੁਣ ਆਸਾਨ ਨਹੀਂ ਹੋਵੇਗਾ ਕਾਲਜ ਬਦਲਣਾ, ਅਜਿਹਾ ਕਰਨ ’ਤੇ Deport ਦਾ ਖਤਰਾ !
Canada Study Visa: ਕੈਨੇਡਾ ਸਰਕਾਰ ਵੱਲੋਂ ਹੋਰ ਸਖਤੀ! ਹੁਣ ਆਸਾਨ ਨਹੀਂ ਹੋਵੇਗਾ ਕਾਲਜ ਬਦਲਣਾ, ਅਜਿਹਾ ਕਰਨ ’ਤੇ Deport ਦਾ ਖਤਰਾ !
Vitamin B-12 Foods: ਆਂਡੇ ਨਾਲ ਖਾਓ ਇਹ ਚੀਜ਼ਾਂ, ਸਰੀਰ 'ਚ ਵਿਟਾਮਿਨ ਬੀ-12 ਦੀ ਕਮੀ ਕੁੱਝ ਹੀ ਦਿਨਾਂ ‘ਚ ਹੋ ਜਾਏਗੀ ਦੂਰ
Vitamin B-12 Foods: ਆਂਡੇ ਨਾਲ ਖਾਓ ਇਹ ਚੀਜ਼ਾਂ, ਸਰੀਰ 'ਚ ਵਿਟਾਮਿਨ ਬੀ-12 ਦੀ ਕਮੀ ਕੁੱਝ ਹੀ ਦਿਨਾਂ ‘ਚ ਹੋ ਜਾਏਗੀ ਦੂਰ
ਪੈਸਾ ਹੀ ਪੈਸਾ! ਪੋਸਟ ਆਫਿਸ ਦੀ ਇਹ ਸਕੀਮ ਸਾਰੀ ਉਮਰ ਦੇਏਗੀ ਲਾਭ! ਹਰ ਮਹੀਨੇ ਮਿਲਣਗੇ 20500 ਰੁਪਏ, ਜਾਣੋ ਪੂਰੀ ਡਿਟੇਲ
ਪੈਸਾ ਹੀ ਪੈਸਾ! ਪੋਸਟ ਆਫਿਸ ਦੀ ਇਹ ਸਕੀਮ ਸਾਰੀ ਉਮਰ ਦੇਏਗੀ ਲਾਭ! ਹਰ ਮਹੀਨੇ ਮਿਲਣਗੇ 20500 ਰੁਪਏ, ਜਾਣੋ ਪੂਰੀ ਡਿਟੇਲ
Punjab News: ਪੰਚਾਇਤੀ ਚੋਣਾਂ ਮੌਕੇ 15 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ SDO ਤੇ ਖੇਤੀਬਾੜੀ ਸਬ-ਇੰਸਪੈਕਟਰ ਖਿਲਾਫ ਮੁਕੱਦਮਾ ਦਰਜ
Punjab News: ਪੰਚਾਇਤੀ ਚੋਣਾਂ ਮੌਕੇ 15 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ SDO ਤੇ ਖੇਤੀਬਾੜੀ ਸਬ-ਇੰਸਪੈਕਟਰ ਖਿਲਾਫ ਮੁਕੱਦਮਾ ਦਰਜ
Advertisement
ABP Premium

ਵੀਡੀਓਜ਼

MP Amritpal Singh 'ਤੇ ਤੱਤੇ ਹੋਏ Bikram Singh Majithia | Abp SanjhaSikh | 30 ਲੱਖ ਸਿੱਖ ਬਣੇ ਈਸਾਈ! ਸੁੱਤੀ ਪਈ ਸਿੱਖ ਕੌਮ - BJP ਲੀਡਰ | Abp SanjhaCM  Maan ਨੇ ਰੱਜਕੇ ਕੀਤੀ ਰਾਜਪਾਲ ਦੀ ਕੀਤੀ ਤਾਰੀਫ਼ , ਕਿਹਾ- ਜਦੋਂ ਦਾ ਇਨ੍ਹਾਂ ਨੇ ਕੰਮ ਸਾਂਭਿਆ ਚੰਗੀ ਚੱਲ ਰਹੀ ਸਰਕਾਰSikh | ਬੇਅਦਬੀ! ਸ੍ਰੀ ਗੁਰੂ ਨਾਨਕ ਦੇਵ ਜੀ ਬਣਕੇ ਆਇਆ ਬੰਦਾ Punjab 'ਚ ਵੱਡਾ ਹੰਗਾਮਾ | ABP Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada Study Visa: ਕੈਨੇਡਾ ਸਰਕਾਰ ਵੱਲੋਂ ਹੋਰ ਸਖਤੀ! ਹੁਣ ਆਸਾਨ ਨਹੀਂ ਹੋਵੇਗਾ ਕਾਲਜ ਬਦਲਣਾ, ਅਜਿਹਾ ਕਰਨ ’ਤੇ Deport ਦਾ ਖਤਰਾ !
Canada Study Visa: ਕੈਨੇਡਾ ਸਰਕਾਰ ਵੱਲੋਂ ਹੋਰ ਸਖਤੀ! ਹੁਣ ਆਸਾਨ ਨਹੀਂ ਹੋਵੇਗਾ ਕਾਲਜ ਬਦਲਣਾ, ਅਜਿਹਾ ਕਰਨ ’ਤੇ Deport ਦਾ ਖਤਰਾ !
Vitamin B-12 Foods: ਆਂਡੇ ਨਾਲ ਖਾਓ ਇਹ ਚੀਜ਼ਾਂ, ਸਰੀਰ 'ਚ ਵਿਟਾਮਿਨ ਬੀ-12 ਦੀ ਕਮੀ ਕੁੱਝ ਹੀ ਦਿਨਾਂ ‘ਚ ਹੋ ਜਾਏਗੀ ਦੂਰ
Vitamin B-12 Foods: ਆਂਡੇ ਨਾਲ ਖਾਓ ਇਹ ਚੀਜ਼ਾਂ, ਸਰੀਰ 'ਚ ਵਿਟਾਮਿਨ ਬੀ-12 ਦੀ ਕਮੀ ਕੁੱਝ ਹੀ ਦਿਨਾਂ ‘ਚ ਹੋ ਜਾਏਗੀ ਦੂਰ
ਪੈਸਾ ਹੀ ਪੈਸਾ! ਪੋਸਟ ਆਫਿਸ ਦੀ ਇਹ ਸਕੀਮ ਸਾਰੀ ਉਮਰ ਦੇਏਗੀ ਲਾਭ! ਹਰ ਮਹੀਨੇ ਮਿਲਣਗੇ 20500 ਰੁਪਏ, ਜਾਣੋ ਪੂਰੀ ਡਿਟੇਲ
ਪੈਸਾ ਹੀ ਪੈਸਾ! ਪੋਸਟ ਆਫਿਸ ਦੀ ਇਹ ਸਕੀਮ ਸਾਰੀ ਉਮਰ ਦੇਏਗੀ ਲਾਭ! ਹਰ ਮਹੀਨੇ ਮਿਲਣਗੇ 20500 ਰੁਪਏ, ਜਾਣੋ ਪੂਰੀ ਡਿਟੇਲ
Punjab News: ਪੰਚਾਇਤੀ ਚੋਣਾਂ ਮੌਕੇ 15 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ SDO ਤੇ ਖੇਤੀਬਾੜੀ ਸਬ-ਇੰਸਪੈਕਟਰ ਖਿਲਾਫ ਮੁਕੱਦਮਾ ਦਰਜ
Punjab News: ਪੰਚਾਇਤੀ ਚੋਣਾਂ ਮੌਕੇ 15 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ SDO ਤੇ ਖੇਤੀਬਾੜੀ ਸਬ-ਇੰਸਪੈਕਟਰ ਖਿਲਾਫ ਮੁਕੱਦਮਾ ਦਰਜ
International Criminal Court ਵੱਲੋਂ ਵੱਡਾ ਐਕਸ਼ਨ! ਇਜ਼ਰਾਈਲ ਦੇ PM ਨੇਤਨਯਾਹੂ ਖਿਲਾਫ ਗ੍ਰਿਫਤਾਰੀ ਵਾਰੰਟ ਕੀਤਾ ਜਾਰੀ
International Criminal Court ਵੱਲੋਂ ਵੱਡਾ ਐਕਸ਼ਨ! ਇਜ਼ਰਾਈਲ ਦੇ PM ਨੇਤਨਯਾਹੂ ਖਿਲਾਫ ਗ੍ਰਿਫਤਾਰੀ ਵਾਰੰਟ ਕੀਤਾ ਜਾਰੀ
ਲੇਟ ਸੌਂਣਾ ਤੇ ਛੇਤੀ ਉੱਠਣਾ ਸਿਹਤ ਲਈ ਬਹੁਤ ਖ਼ਤਰਨਾਕ, ਸਰੀਰ ਨੂੰ ਘੇਰ ਲੈਂਦੀਆਂ ਨੇ ਭਿਆਨਕ ਬਿਮਾਰੀਆਂ, ਜਾਣੋ ਕਿਵੇਂ ਕਰੀਏ ਬਚਾਅ
ਲੇਟ ਸੌਂਣਾ ਤੇ ਛੇਤੀ ਉੱਠਣਾ ਸਿਹਤ ਲਈ ਬਹੁਤ ਖ਼ਤਰਨਾਕ, ਸਰੀਰ ਨੂੰ ਘੇਰ ਲੈਂਦੀਆਂ ਨੇ ਭਿਆਨਕ ਬਿਮਾਰੀਆਂ, ਜਾਣੋ ਕਿਵੇਂ ਕਰੀਏ ਬਚਾਅ
Patiala News: ਪਟਿਆਲਾ 'ਚ ਮੱਛੀ ਮੰਡੀ ਬਣਾਉਣ ਦੀ ਮੰਗ ਹੋਈ ਪੂਰੀ, ਹਰਚੰਦ ਬਰਸਟ ਨੇ ਦੱਸਿਆ ਮੱਛੀ ਵਿਕਰੇਤਾਵਾਂ ਲਈ ਆਮਦਨ ਦੇ ਨਵੇਂ ਮੌਕੇ ਹੋਣਗੇ ਪੈਦਾ
Patiala News: ਪਟਿਆਲਾ 'ਚ ਮੱਛੀ ਮੰਡੀ ਬਣਾਉਣ ਦੀ ਮੰਗ ਹੋਈ ਪੂਰੀ, ਹਰਚੰਦ ਬਰਸਟ ਨੇ ਦੱਸਿਆ ਮੱਛੀ ਵਿਕਰੇਤਾਵਾਂ ਲਈ ਆਮਦਨ ਦੇ ਨਵੇਂ ਮੌਕੇ ਹੋਣਗੇ ਪੈਦਾ
ਚੈਂਪੀਅਨ ਟਰਾਫੀ ਤੋਂ ਪਹਿਲਾਂ ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, ਸ਼ਰੇਆਮ ਗੋਲ਼ੀਆਂ ਨਾਲ ਭੁੰਨੇ ਲੋਕ, 38 ਦੀ ਮੌਤ
ਚੈਂਪੀਅਨ ਟਰਾਫੀ ਤੋਂ ਪਹਿਲਾਂ ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, ਸ਼ਰੇਆਮ ਗੋਲ਼ੀਆਂ ਨਾਲ ਭੁੰਨੇ ਲੋਕ, 38 ਦੀ ਮੌਤ
Embed widget