Stubble Burning: ਪੰਜਾਬ 'ਚ ਸਿਰਫ 6 ਥਾਵਾਂ 'ਤੇ ਸਾੜੀ ਗਈ ਪਰਾਲੀ, ਤਿੰਨ ਸ਼ਹਿਰਾਂ ਦੀ ਹਵਾ ਬੇਹੱਦ ਖਰਾਬ, 27 ਕਿਸਾਨਾਂ ਖ਼ਿਲਾਫ਼ ਕੇਸ ਦਰਜ
Stubble Burnt At Six Places In Punjab : ਪੰਜਾਬ 'ਚ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ਪਰਾਲੀ ਸਾੜਨ ਦੇ ਦੋ, ਸੰਗਰੂਰ ਤੇ ਗੁਰਦਾਸਪੁਰ ਵਿੱਚ ਇੱਕ-ਇੱਕ ਅਤੇ ਫਾਜ਼ਿਲਕਾ ਵਿੱਚ ਦੋ ਮਾਮਲੇ ਸਾਹਮਣੇ ਆਏ ਹਨ।
Stubble Burning In Punjab : ਪੰਜਾਬ 'ਚ ਸ਼ੁੱਕਰਵਾਰ ਨੂੰ ਸਿਰਫ 6 ਥਾਵਾਂ 'ਤੇ ਪਰਾਲੀ ਸਾੜੀ ਗਈ। ਮੀਂਹ ਕਾਰਨ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵੱਡੀ ਕਮੀ ਆਈ ਹੈ। ਇਸ ਦੇ ਬਾਵਜੂਦ ਬਠਿੰਡਾ, ਪਟਿਆਲਾ ਅਤੇ ਮੰਡੀ ਗੋਬਿੰਦਗੜ੍ਹ ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਬਹੁਤ ਮਾੜੀ ਸ਼੍ਰੇਣੀ ਵਿੱਚ ਰਿਹਾ, ਜਦੋਂ ਕਿ ਚਾਰ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਖੰਨਾ ਅਤੇ ਲੁਧਿਆਣਾ ਦਾ ਏਕਿਊਆਈ ਮਾੜੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ।
Punjab News: ਆਜ਼ਾਦੀ ਦੀ ਲੜਾਈ ਵਿੱਚ ਕੁਰਬਾਨੀਆਂ ਦੇਣ ਵਾਲੇ ਗੁੰਮਨਾਮ ਸ਼ਹੀਦਾਂ ਨੂੰ ਮਿਲੇਗੀ ਪਛਾਣ, ਸੀਐਮ ਮਾਨ ਨੇ ਜਨਤਾ ਤੋਂ ਮੰਗੀ ਮਦਦ
ਬੀਤੇ ਸਾਲਾਂ ਵਿੱਚ ਪਰਾਲੀ ਸਾੜਨ ਦੇ ਇੰਨੇ ਸੀ ਮਾਮਲੇ
ਪੰਜਾਬ ਵਿੱਚ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ਪਰਾਲੀ ਸਾੜਨ ਦੇ ਦੋ, ਸੰਗਰੂਰ ਅਤੇ ਗੁਰਦਾਸਪੁਰ ਵਿੱਚ ਇੱਕ-ਇੱਕ ਅਤੇ ਫਾਜ਼ਿਲਕਾ ਵਿੱਚ ਦੋ ਮਾਮਲੇ ਸਾਹਮਣੇ ਆਏ ਹਨ। ਜਦਕਿ ਇਸੇ ਦਿਨ 10 ਨਵੰਬਰ ਨੂੰ ਸਾਲ 2021 ਵਿੱਚ ਪਰਾਲੀ ਸਾੜਨ ਦੇ 4008 ਅਤੇ ਸਾਲ 2022 ਵਿੱਚ 1893 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਛੇ ਨਵੇਂ ਮਾਮਲਿਆਂ ਨਾਲ ਪਰਾਲੀ ਸਾੜਨ ਦੇ ਕੁੱਲ ਕੇਸ ਵਧ ਕੇ 23626 ਹੋ ਗਏ ਹਨ। ਇਸ ਦੇ ਨਾਲ ਹੀ ਸਾਲ 2021 ਵਿੱਚ ਕੁੱਲ ਕੇਸਾਂ ਦੀ ਗਿਣਤੀ 51417 ਸੀ ਅਤੇ ਸਾਲ 2022 ਵਿੱਚ ਇਹ 36761 ਸੀ। ਸ਼ੁੱਕਰਵਾਰ ਨੂੰ ਬਠਿੰਡਾ ਦਾ AQI ਸਭ ਤੋਂ ਵੱਧ 383, ਮੰਡੀ ਗੋਬਿੰਦਗੜ੍ਹ 305, ਪਟਿਆਲਾ 306, ਖੰਨਾ 256, ਅੰਮ੍ਰਿਤਸਰ 212, ਜਲੰਧਰ 221 ਅਤੇ ਲੁਧਿਆਣਾ ਦਾ 267 ਦਰਜ ਕੀਤਾ ਗਿਆ।
27 ਕਿਸਾਨਾਂ ਖਿਲਾਫ਼ ਮਾਮਲਾ ਦਰਜ
ਪਰਾਲੀ ਸਾੜਨ ਦੇ ਦੋਸ਼ 'ਚ ਵੱਖ-ਵੱਖ ਜ਼ਿਲ੍ਹਿਆਂ 'ਚ 27 ਕਿਸਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਫ਼ਿਰੋਜ਼ਪੁਰ ਵਿੱਚ 10 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਦੌਰਾਨ ਥਾਣਾ ਸਦਰ, ਵੈਰੋਕੇ ਅਤੇ ਅਮੀਰਖਾਸ ਦੀ ਪੁਲਿਸ ਨੇ ਛੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕਪੂਰਥਲਾ ਦੇ ਛੇ ਥਾਣਿਆਂ ਵਿੱਚ 10 ਕਿਸਾਨਾਂ ਖ਼ਿਲਾਫ਼ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਥਾਣਾ ਧਾਰੀਵਾਲ ਦੀ ਪੁਲਿਸ ਨੇ ਇਕ ਕਿਸਾਨ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।