Punjab Politics: ਕਿਸਾਨ ਕਰ ਦੇਣ ਆਮ ਆਦਮੀ ਪਾਰਟੀ ਦਾ ਬਾਈਕਾਟ, ਬਾਦਲ ਨੇ ਸਮਝਾਇਆ ਆਪ ਨੇ ਕਿਵੇਂ ਲੁੱਟਿਆ ਪੰਜਾਬ ?
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਗੰਵਤ ਮਾਨ ਤੇ ਕਾਂਗਰਸੀ ਦਿੱਲੀ ਦੀ ਇੱਕੋ ਸਟੇਜ ਉੱਤੇ ਬੈਠੇ ਹਨ ਤੇ ਪੰਜਾਬ ਵਿੱਚ ਵੀ ਇਹ ਰਲੇ ਹੋਏ ਹਨ। ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਇੱਕ ਹਨ। ਪਹਿਲਾਂ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਤੇ ਹੁਣ ਆਮ ਆਦਮੀ ਪਾਰਟੀ ਲੁੱਟ ਰਹੀ ਹੈ।
Punjab Politics: ਲੋਕ ਸਭਾ ਚੋਣਾਂ ਤੋਂ ਪਹਿਲਾ ਆਪਣੀ ਸਿਆਸੀ ਸਾਖ ਲੱਭਣ ਲਈ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕੱਢ ਰਹੀ ਹੈ, ਇਸ ਮੌਕੇ ਸੁਖਬੀਰ ਬਾਦਲ ਨੇ ਸੰਗਰੂਰ ਵਿੱਚ ਮੀਡੀਆ ਦੇ ਮੁਖਾਬਤ ਹੁੰਦਿਆਂ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧੇ ਹਨ।
ਕਿਸਾਨਾਂ ਨੂੰ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ ਦਾ ਬਾਈਕਾਟ
ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੋਟਾਂ ਤੋਂ ਪਹਿਲਾਂ ਹੋਰ ਕੁਝ ਕਹਿੰਦੀ ਸੀ ਪਰ ਹੁਣ ਕੁਝ ਹੋਰ ਕਰ ਰਹੀ ਹੈ। ਆਪ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ 22 ਫ਼ਸਲਾਂ ਉੱਤੇ ਘੱਟੋ ਘੱਟ ਸਮਰਥਣ ਮੁੱਲ ਦਿਆਂਗੇ। ਸੁਖਬੀਰ ਬਾਦਲ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦਾ ਬਾਈਕਾਟ ਹੋਣਾ ਚਾਹੀਦਾ ਹੈ। ਬਾਦਲ ਨੇ ਕਿਹਾ ਕਿ ਆਪ ਐਮਐਸਪੀ ਦੇਣ ਦਾ ਵਾਅਦਾ ਕਰਕੇ ਮੁੱਕਰ ਗਈ ਹੈ ਤੇ ਮੰਡੀਆਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਜੇ ਪੰਜਾਬ ਦਾ ਕੋਈ ਨੁਕਸਾਨ ਕਰੇਗੀ ਤਾਂ ਸਭ ਤੋਂ ਵੱਧ ਆਮ ਆਦਮੀ ਪਾਰਟੀ ਕਰੇਗੀ।
ਪੰਜਾਬ ਦੇ ਹਰ ਵਰਗ, ਖ਼ਾਸ ਤੌਰ 'ਤੇ ਅੰਨਦਾਤੇ ਨਾਲ, ਧੋਖਾ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਮੁਕੰਮਲ ਬਾਈਕਾਟ ਕਰਨ ਲਈ ਮੈਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ।
— Sukhbir Singh Badal (@officeofssbadal) March 31, 2024
Media Interaction at Sangrur pic.twitter.com/EkXetIDvrh
ਪੰਜਾਬ ਨੂੰ ਦਿੱਲੀ ਵਾਲਿਆਂ ਨੇ ਬਣਾਇਆ ਪੈਸੇ ਇਕੱਠੇ ਕਰਨ ਦਾ ਜ਼ਰੀਆ
ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖ਼ਾਲਸਾ ਪੰਥ ਤੇ ਪੰਜਾਬੀਆਂ ਦੀ ਪਾਰਟੀ ਹੈ, ਪੰਜਾਬ ਨੂੰ ਸਮਝਦੀ ਹੈ ਤੇ ਪੰਜਾਬ ਦੀਆਂ ਮੁਸ਼ਕਿਲਾਂ ਨੂੰ ਜਾਣਦੀ ਹੈ, ਪੰਜਾਬ ਦੀਆਂ ਕੀ ਲੋੜਾਂ ਹਨ ਉਨ੍ਹਾਂ ਲਈ ਲੜਦੀ ਰਹੀ ਹੈ ਤੇ ਅੱਗੇ ਵੀ ਲੜਦੀ ਰਹੇਗੀ।
ਜੋ ਦਿੱਲੀ ਦੀਆਂ ਪਾਰਟੀਆਂ ਹਨ ਉਨ੍ਹਾਂ ਦਾ ਪੰਜਾਬ ਨਾਲ ਕੋਈ ਲਗਾਅ ਨਹੀਂ ਹੈ। ਜਿਵੇਂ ਦਿੱਲੀ ਦੇ ਲੀਡਰ ਕਹਿੰਦੇ ਹਨ ਪੰਜਾਬ ਵਾਲੇ ਉਸੇ ਤਰ੍ਹਾਂ ਹੀ ਕਰਦੇ ਹਨ। ਦਿੱਲੀ ਤੋਂ ਆਦੇਸ਼ ਆਇਆ ਕਿ ਮੰਡੀਆਂ ਨੂੰ ਪ੍ਰਾਈਵੇਟ ਕਰ ਦਿਓ ਤਾਂ ਭਗਵੰਤ ਮਾਨ ਨੇ ਕਰ ਦਿੱਤੀਆਂ। ਉਨ੍ਹਾਂ ਨੇ ਪੰਜਾਬ ਨੂੰ ਪੈਸੇ ਇਕੱਠੇ ਕਰਨ ਦਾ ਜ਼ਰੀਆ ਬਣਾਇਆ ਹੈ।
ਪਹਿਲਾਂ ਕਾਂਗਰਸ ਨੇ ਲੁੱਟਿਆ ਤੇ ਹੁਣ...
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਗੰਵਤ ਮਾਨ ਤੇ ਕਾਂਗਰਸੀ ਦਿੱਲੀ ਦੀ ਇੱਕੋ ਸਟੇਜ ਉੱਤੇ ਬੈਠੇ ਹਨ ਤੇ ਪੰਜਾਬ ਵਿੱਚ ਵੀ ਇਹ ਰਲੇ ਹੋਏ ਹਨ। ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਇੱਕ ਹਨ। ਪਹਿਲਾਂ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਤੇ ਹੁਣ ਆਮ ਆਦਮੀ ਪਾਰਟੀ ਲੁੱਟ ਰਹੀ ਹੈ।
ਪੰਜਾਬੀਆਂ ਨੂੰ ਸੁਖਬੀਰ ਬਾਦਲ ਦੀ ਅਪੀਲ
ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਬਚਾ ਲਓ, ਅਕਾਲੀ ਦਲ ਨੂੰ ਤਕੜਾ ਕਰੋ ਪੰਜਾਬ ਤਾਂਹੀ ਬਚੇਗਾ ਨਹੀਂ ਤਾਂ ਦਿੱਲੀ ਵਾਲਿਆਂ ਨੇ ਪੰਜਾਬ ਨੂੰ ਤਬਾਹ ਕਰ ਦੇਣਾ ਹੈ।