ਪੜਚੋਲ ਕਰੋ

ਹੜ੍ਹ ਪੀੜਤਾਂ ਲਈ ਸੁਖਬੀਰ ਬਾਦਲ ਨੇ ਮੁਆਵਜ਼ੇ ਦੀ ਕੀਤੀ ਮੰਗ, ਸਰਕਾਰ ਨੂੰ ਕਿਹਾ 5-5 ਲੱਖ ਰੁਪਏ ਦਿਓ 

Sukhbir Badal : ਭਾਰੀ ਬਰਸਾਤ ਦੇ ਕਾਰਨ ਲੋਕਾਂ ਦੀ ਹੋਈ ਤਬਾਹੀ ’ਤੇ ਅਫਸੋਸ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਆਪ ਸਰਕਾਰ ਸੁੱਤੀ ਰਹਿ ਗਈ ਤੇ ਲੋਕਾਂ ਨੂੰ ਉਹਨਾਂ ਦੇ ਹਾਲ ’ਤੇ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਭਾਰੀ ਬਰਸਾਤਾਂ ਤੇ ਹੜ੍ਹਾਂ ਕਾਰਨ ਜਿਹਨਾਂ ਦੇ ਘਰ ਨੁਕਸਾਨੇ ਗਏ ਹਨ ਉਹਨਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਉਹਨਾਂ ਨੇ ਉਹਨਾਂ ਕਿਸਾਨਾਂ ਲਈ ਵੀ 25 ਹਜ਼ਾਰ ਰੁਪਏ ਪ੍ਰਤੀ ਏਕੜ ਐਡਵਾਂਸ ਮੁਆਵਜ਼ੇ ਦੀ ਮੰਗ ਕੀਤੀ ਜਿਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ। ਉਹਨਾਂ ਇਹ ਵੀ ਮੰਗ ਕੀਤੀ ਕਿ ਫਸਲਾਂ ਦੇ ਹੋਏ ਨੁਕਸਾਨ ਵਾਸਤੇ ਗਿਰਦਾਵਰੀ ਕਰਵਾਈ ਜਾਵੇ।

ਭਾਰੀ ਬਰਸਾਤ ਦੇ ਕਾਰਨ ਲੋਕਾਂ ਦੀ ਹੋਈ ਤਬਾਹੀ ’ਤੇ ਅਫਸੋਸ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਆਪ ਸਰਕਾਰ ਸੁੱਤੀ ਰਹਿ ਗਈ ਤੇ ਲੋਕਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁਹਾਲੀ, ਰੋਪੜ, ਆਨੰਦਪੁਰ ਸਾਹਿਬ, ਪ‌ਟਿਆਲਾ, ਸੰਗਰੂਰ, ਹੁਸ਼ਿਆਰਪੁਰ ਤੇ ਜਲੰਧਰ ਜ਼ਿਲ੍ਹਿਆਂ ਤੋਂ ਵੱਡੇ ਨੁਕਸਾਨ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਤੇ ਹਜ਼ਾਰਾਂ ਏਕੜ ਵਿਚ ਫਸਲ ਵੀ ਡੁੱਬ ਗਈ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਲਾਈ ਝੋਨੇ ਦੀ ਫਸਲ ਅਤੇ ਸਬਜ਼ੀਆਂ ਦੀ ਫਸਲ ਦਾ ਵੀ ਵੱਡਾ ਨੁਕਸਾਨ ਹੋਇਆਹੈ।  ਉਹਨਾਂ ਕਿਹਾ ਕਿ ਮੁਹਾਲੀ, ਰੋਪੜ ਤੇ ਆਨੰਦਪੁਰ ਸਾਹਿਬ ਵਿਚ ਘਰਾਂ ਵਿਚ ਪਾਣੀ ਵੜ੍ਹਨ ਕਾਰਨ ਸੈਂਕੜੇ ਲੋਕਾਂ ਨੂੰ ਰਾਤਾਂ ਸੜਕਾਂ ’ਤੇ ਗੁਜਾਰਨੀਆਂ ਪੈ ਰਹੀਆਂ ਹਨ।

ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੜ੍ਹਾਂ ਕਾਰਨ ਪ੍ਰਭਾਵਤ ਹੋਏ ਸੜਕਾਂ ’ਤੇ ਠਹਿਰੇ ਲੋਕਾਂ ਨੂੰ ਲੰਗਰ ਪ੍ਰਦਾਨ ਕਰ ਕੇ ਚੰਗਾ ਕਾਰਜ ਕੀਤਾ ਹੈ ਪਰ ਹਾਲੇ ਤੱਕ ਸਿਵਲ ਪ੍ਰਸ਼ਾਸਨ ਇਹਨਾਂ ਲੋਕਾਂ ਤੱਕ ਨਹੀਂ ਪਹੁੰਚ ਸਕਿਆ। ਬਾਦਲ ਨੇ ਕਿਹਾ ਕਿ ਆਪ ਸਰਕਾਰ ਨੂੰ ਤੁਰੰਤ ਕੇਂਦਰ ਸਰਕਾਰ ਕੋਲ ਪਹੁੰਚ ਕਰ ਕੇ ਇਹਨਾਂ ਹਾਲਾਤਾਂ ਨੂੰ ਕੁਦਰਤੀ ਆਫਤ ਐਲਾਨਣ ਦੀ ਮੰਗ ਕਰਨੀ ਚਾਹੀਦੀ ਹੈ ਜਿਸਦੀ ਬਦੌਲਤ ਕੌਮੀ ਆਫਤ ਪ੍ਰਬੰਧਨ ਫੰਡ ਵਿਚੋਂ ਇਹ ਫੰਡ ਹਾਸਲ ਕਰ ਸਕੇ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮੁਸੀਬਤਾਂ ਵਿਚ ਫਸੇ ਲੋਕਾਂ ਦੀ ਮਦਦ ਵਾਸਤੇ ਕੋਈ ਐਮਰਜੰਸੀ ਨੰਬਰ ਜਾਰੀ ਨਹੀਂ ਕੀਤੇ ਗਏ ਜੋ ਤੁਰੰਤ ਜਾਰੀ ਕੀਤੇ ਜਾਣੇ ਚਾਹੀਦੇ ਹਨ। ਉਹਨਾਂ ਇਹ ਵੀ ਮੰਗ ਕੀਤੀ ਕਿ ਹੜ੍ਹਾਂ ਨਾਲ ਪ੍ਰਭਾਵਤ ਪਿੰਡਾਂ ਵਿਚ ਦੁਧਾਰੂ ਪਸ਼ੂਆਂ ਵਾਸਤੇ ਚਾਰਾ ਭੇਜਣ ਦਾ ਪ੍ਰਬੰਧਨ ਕੀਤਾ ਜਾਵੇ ਅਤੇ ਨਾਲ ਹੀ ਬਿਮਾਰੀ ਦੇ ਪਸਾਰ ਨੂੰ ਰੋਕਣ ਵਾਸਤੇ ਮੈਡੀਕਲ ਟੀਮਾਂ ਲਗਾਈਆਂ ਜਾਣ।

ਅਕਾਲੀ ਦਲ ਦੇ ਪ੍ਰਧਾਨ ਨੇ ਸਰਕਾਰ ਵੱਲੋਂ ਢੁਕਵੀਂਆਂ ਡਰੇਨੇਜ ਸਹੂਲਤਾਂ ਦਾ ਪ੍ਰਬੰਧ ਕਰਨ ਵਿਚ ਨਾਕਾਮ ਰਹਿਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਕਾਰਨ ਮੁਸ਼ਕਿਲਾਂ ਵਿਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਇਸ ਤੋਂ ਹੀ ਪਤਾ ਚਲਦਾ ਹੈ ਕਿ ਕਿੰਨਾ ਵਿਆਪਕ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਉਹਨਾਂ ਨੇ ਪਾਣੀ ਦੀ ਨਿਕਾਸੀ ਦੇ ਨਾਲ ਨਾਲ ਫਲੱਡ ਕੰਟਰੋਲ ਰੂਮ ਸਥਾਪਿਤ ਕਰਨ ਦੀ ਵੀ ਮੰਗ ਕੀਤੀ ਤੇ ਹੈਲਪ ਲਾਈਨਾਂ ਸਥਾਪਿਤ ਕਰਨ ਦੀ ਵੀ ਮੰਗ ਕੀਤੀ ਤਾਂ ਜੋ ਲੋਕ ਤੁਰੰਤ ਐਮਰਜੰਸੀ ਦੇ ਹਾਲਾਤਾਂ ਵਿਚ ਅਧਿਕਾਰੀਆਂ ਨਾਲ ਸੰਪਰਕ ਕਰ ਸਕਣ।

 ਬਾਦਲ ਨੇ ਕਿਹਾ ਕਿ ਜਿਥੇ ਸ਼੍ਰੋਮਣੀ ਕਮੇਟੀ ਨੇ ਲੰਗਰ ਸੇਵਾ ਆਰੰਭ ਕੀਤੀ ਹੈ, ਉਥੇ ਹੀ ਯੂਥ ਅਕਾਲੀ ਦਲ ਨੂੰ ਮੁਸੀਬਤ ਮਾਰੇ ਲੋਕਾਂ ਦੀ ਤੁਰੰਤ ਮਦਦ ਕਰਨ ਵਾਸਤੇ ਆਖਿਆ ਗਿਆ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਕਜਰ ਪਹਿਲਾਂ ਹੀ ਹੜ੍ਹ ਮਾਰੇ ਇਲਾਕਿਆਂ ਵਿਚ ਹਨ ਤੇ ਉਹਨਾਂ ਅਕਾਲੀ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਤੁਰੰਤ ਮੁਸੀਬਤ ਮਾਰੇ ਲੋਕਾਂ ਦੀ ਮਦਦ ਵਾਸਤੇ ਨਿਤਰਣ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Gold Rate: ਸੋਨੇ ਦਾ ਡਿੱਗਿਆ ਭਾਅ, ਜਾਣੋ ਅੱਜ ਦੇ ਤਾਜ਼ਾ ਰੇਟ
Gold Rate: ਸੋਨੇ ਦਾ ਡਿੱਗਿਆ ਭਾਅ, ਜਾਣੋ ਅੱਜ ਦੇ ਤਾਜ਼ਾ ਰੇਟ
Jalandhar News: ਜਦੋਂ ਸੀਐਮ ਭਗਵੰਤ ਮਾਨ ਨੂੰ ਚੜ੍ਹਿਆ ਗੁੱਸਾ! ਪਹਿਲੀ ਵਾਰ ਹੋਏ ਇੰਨੇ ਤੱਤੇ...
Jalandhar News: ਜਦੋਂ ਸੀਐਮ ਭਗਵੰਤ ਮਾਨ ਨੂੰ ਚੜ੍ਹਿਆ ਗੁੱਸਾ! ਪਹਿਲੀ ਵਾਰ ਹੋਏ ਇੰਨੇ ਤੱਤੇ...
ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਦਾ ਹੋਇਆ ਤਬਾਦਲਾ? ਭਰਾ ਨੇ ਦੱਸੀ ਪੂਰੀ ਸੱਚਾਈ
ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਦਾ ਹੋਇਆ ਤਬਾਦਲਾ? ਭਰਾ ਨੇ ਦੱਸੀ ਪੂਰੀ ਸੱਚਾਈ
Advertisement
ABP Premium

ਵੀਡੀਓਜ਼

Partap Bajwa| ਮੁੱਖ ਮੰਤਰੀ ਦੇ ਪਰਿਵਾਰ 'ਤੇ ਲੱਗੇ ਇਲਜ਼ਾਮਾਂ ਦੀ ਬਾਜਵਾ ਨੇ ਮੰਗੀ ਜਾਂਚBhagwant Mann| 'ਜਦੋਂ ਰਿੰਕੂ ਨੂੰ ਟਿਕਟ ਦੇਣ ਲੱਗੇ ਸ਼ੀਤਲ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾਊਂ'Bhagwant Mann| ਸ਼ੀਤਲ ਵੱਲੋਂ ਲਾਏ ਇਲਜ਼ਾਮਾਂ 'ਤੇ ਭੜਕੇ CM, ਦਿੱਤੀ ਇਹ ਚਿਤਾਵਨੀAmritpal Singh| ਕਿਹੜੀਆਂ ਸ਼ਰਤਾਂ ਨਾਲ ਸਹੁੰ ਚੁੱਕਣ ਲਈ ਅੰਮ੍ਰਿਤਪਾਲ ਜੇਲ੍ਹ 'ਚੋਂ ਬਾਹਰ ਆਵੇਗਾ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Gold Rate: ਸੋਨੇ ਦਾ ਡਿੱਗਿਆ ਭਾਅ, ਜਾਣੋ ਅੱਜ ਦੇ ਤਾਜ਼ਾ ਰੇਟ
Gold Rate: ਸੋਨੇ ਦਾ ਡਿੱਗਿਆ ਭਾਅ, ਜਾਣੋ ਅੱਜ ਦੇ ਤਾਜ਼ਾ ਰੇਟ
Jalandhar News: ਜਦੋਂ ਸੀਐਮ ਭਗਵੰਤ ਮਾਨ ਨੂੰ ਚੜ੍ਹਿਆ ਗੁੱਸਾ! ਪਹਿਲੀ ਵਾਰ ਹੋਏ ਇੰਨੇ ਤੱਤੇ...
Jalandhar News: ਜਦੋਂ ਸੀਐਮ ਭਗਵੰਤ ਮਾਨ ਨੂੰ ਚੜ੍ਹਿਆ ਗੁੱਸਾ! ਪਹਿਲੀ ਵਾਰ ਹੋਏ ਇੰਨੇ ਤੱਤੇ...
ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਦਾ ਹੋਇਆ ਤਬਾਦਲਾ? ਭਰਾ ਨੇ ਦੱਸੀ ਪੂਰੀ ਸੱਚਾਈ
ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਦਾ ਹੋਇਆ ਤਬਾਦਲਾ? ਭਰਾ ਨੇ ਦੱਸੀ ਪੂਰੀ ਸੱਚਾਈ
Share Market Opening 4 July: ਬੈਂਕਿੰਗ-ਟੈਕ ਸ਼ੇਅਰਾਂ 'ਚ ਆਈ ਤੇਜ਼ੀ, ਗਲੋਬਲ ਸਪੋਰਟ ਨਾਲ 200 ਅੰਕ ਚੜ੍ਹ ਕੇ ਖੁੱਲ੍ਹਿਆ ਸੈਂਸੈਕਸ
Share Market Opening 4 July: ਬੈਂਕਿੰਗ-ਟੈਕ ਸ਼ੇਅਰਾਂ 'ਚ ਆਈ ਤੇਜ਼ੀ, ਗਲੋਬਲ ਸਪੋਰਟ ਨਾਲ 200 ਅੰਕ ਚੜ੍ਹ ਕੇ ਖੁੱਲ੍ਹਿਆ ਸੈਂਸੈਕਸ
Weather Update: ਪੰਜਾਬ, ਹਰਿਆਣਾ ਸਣੇ ਇਨ੍ਹਾਂ ਥਾਵਾਂ 'ਤੇ ਵਰ੍ਹੇਗਾ ਜ਼ੋਰਦਾਰ ਮੀਂਹ, ਹਿਮਾਚਲ ਦੀਆਂ 60 ਸੜਕਾਂ ਬੰਦ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
Weather Update: ਪੰਜਾਬ, ਹਰਿਆਣਾ ਸਣੇ ਇਨ੍ਹਾਂ ਥਾਵਾਂ 'ਤੇ ਵਰ੍ਹੇਗਾ ਜ਼ੋਰਦਾਰ ਮੀਂਹ, ਹਿਮਾਚਲ ਦੀਆਂ 60 ਸੜਕਾਂ ਬੰਦ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
Suspicious Men in BSF Uniform: ਪਠਾਨਕੋਟ 'ਚ ਫੌਜ ਦੀ ਵਰਦੀ ਵਿੱਚ ਦਿਖੇ ਤਿੰਨ ਵਿਅਕਤੀਆਂ ਦੀ ਹੋਈ ਪਛਾਣ, BSF ਨੇ ਕੀਤਾ ਵੱਡਾ ਖੁਲਾਸਾ 
Suspicious Men in BSF Uniform: ਪਠਾਨਕੋਟ 'ਚ ਫੌਜ ਦੀ ਵਰਦੀ ਵਿੱਚ ਦਿਖੇ ਤਿੰਨ ਵਿਅਕਤੀਆਂ ਦੀ ਹੋਈ ਪਛਾਣ, BSF ਨੇ ਕੀਤਾ ਵੱਡਾ ਖੁਲਾਸਾ 
Kotkapura Goli Kand: ਗੋਲੀਕਾਂਡ ਮਾਮਲੇ 'ਚ ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਝਟਕਾ, 15 ਦਿਨਾਂ 'ਚ ਮੰਨਣਾ ਪਵੇਗਾ ਆਹ ਹੁਕਮ
Kotkapura Goli Kand: ਗੋਲੀਕਾਂਡ ਮਾਮਲੇ 'ਚ ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਝਟਕਾ, 15 ਦਿਨਾਂ 'ਚ ਮੰਨਣਾ ਪਵੇਗਾ ਆਹ ਹੁਕਮ
Embed widget