ਖੇਤੀ ਕਾਨੂੰਨਾਂ ਦੇ ਵਿਰੋਧ 'ਚ ਬੈਠੇ ਬਾਬਾ ਲਾਭ ਸਿੰਘ ਨੂੰ ਮਿਲੇ ਸੁਖਬੀਰ ਬਾਦਲ
ਅਕਾਲੀ ਲੀਡਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਮੱਟਕਾ ਚੌਕ 'ਚ ਬਾਬਾ ਲਾਭ ਸਿੰਘ ਨਾਲ ਮੁਲਾਕਾਤ ਕੀਤੀ। ਉਸ ਨੇ ਕਿਹਾ ਕਿ ਜਦੋਂ ਉਹ ਸੰਸਦ ਵਿੱਚ ਸਨ ਤਾਂ ਉਨ੍ਹਾਂ ਨੇ ਬਾਬੇ ਦੀ ਵੀਡੀਓ ਵੇਖੀ।
ਚੰਡੀਗੜ੍ਹ: ਅਕਾਲੀ ਲੀਡਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਮੱਟਕਾ ਚੌਕ 'ਚ ਬਾਬਾ ਲਾਭ ਸਿੰਘ ਨਾਲ ਮੁਲਾਕਾਤ ਕੀਤੀ। ਉਸ ਨੇ ਕਿਹਾ ਕਿ ਜਦੋਂ ਉਹ ਸੰਸਦ ਵਿੱਚ ਸਨ ਤਾਂ ਉਨ੍ਹਾਂ ਨੇ ਬਾਬੇ ਦੀ ਵੀਡੀਓ ਵੇਖੀ। ਮੀਂਹ ਤੇ ਤੂਫਾਨ 'ਚ ਬਾਬਾ ਝੰਡਾ ਲਹਿਰਾ ਰਹੇ ਸਨ। ਅਜਿਹੇ ਲੋਕ ਖਾਲਸਾ ਪੰਥ ਦੀ ਮਹਾਨ ਤਾਕਤ ਹਨ ਕਿ ਜਿਹੜੇ ਚੁਣੌਤੀਆਂ ਦਾ ਡਟਕੇ ਸਾਹਮਣਾ ਕਰਦੇ ਹਨ ਤੇ ਦ੍ਰਿੜ ਰਹਿੰਦੇ ਹਨ।
ਅਕਾਲੀ ਆਗੂ ਨੇ ਕਿਹਾ, "ਉਹ ਕਿਸਾਨਾਂ ਦੀ ਅਵਾਜ਼ ਬਣ ਕੇ ਬੈਠਾ ਹਨ। ਇਸ ਲਈ ਅੱਜ ਮੇਰਾ ਦਿਲ ਕੀਤਾ ਕਿ ਮੈਂ ਉਨ੍ਹਾਂ ਨੂੰ ਮਿਲਾਂ ਤੇ ਉਨ੍ਹਾਂ ਦੇ ਚਰਨਾਂ 'ਚ ਬੈਠ ਕੇ ਆਸ਼ੀਰਵਾਦ ਲਵਾਂ।"
ਸੁਖਬੀਰ ਬਾਦਲ ਨੇ ਕਿਹਾ, "ਮੈਂ ਵੇਖਿਆ ਹੈ ਕਿ ਅਜਿਹੇ ਲੋਕ ਜੋ ਸਭ ਕੁਝ ਛੱਡ ਰਹੇ ਹਨ ਤੇ ਆਪਣੀ ਖੇਤੀ, ਆਪਣੀ ਕਮਿਊਨਿਟੀ ਅਤੇ ਧਰਮ ਲਈ ਲੜ ਰਹੇ ਹਨ, ਸਾਨੂੰ ਉਨ੍ਹਾਂ 'ਤੇ ਮਾਣ ਹੈ।" ਉਨ੍ਹਾਂ ਕਿਹਾ ਕਿ "ਲਾਭ ਸਿੰਘ ਨੂੰ ਮਿਲਣਾ ਕਿਸਾਨਾਂ ਦੇ ਅੰਦੋਲਨ ਦੀ ਸੱਚੀ ਭਾਵਨਾ ਨੂੰ ਸੱਚੀ ਸ਼ਰਧਾਂਜਲੀਆਂ ਵਾਂਗ ਮਹਿਸੂਸ ਹੋਇਆ।"
ਤੁਹਾਨੂੰ ਦੱਸ ਦੇਈਏ ਕਿ ਚੌਕ ਵਿਖੇ ਆਪਣਾ ਅੰਦੋਲਨ ਜਾਰੀ ਕਰਦੇ ਹੋਏ ਬਾਬਾ ਲਾਭ ਸਿੰਘ ਪਿਛਲੇ 5 ਮਹੀਨਿਆਂ ਤੋਂ ਹਰ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਾਡੇ ਸਾਰਿਆਂ ਲਈ ਯਾਦਗਾਰੀ ਸਬਕ ਅਤੇ ਪ੍ਰੇਰਣਾ ਸਾਬਤ ਹੋਇਆ ਹੈ। ਉਹ ਸੱਚੀ ਤੇ ਨਿਰਸਵਾਰਥ ਸੇਵਾ ਦਾ ਰੂਪ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :