ਪੜਚੋਲ ਕਰੋ
ਵਾਹ ਰੀ ਸਿਆਸਤ! ਸੁਖਬੀਰ ਦੀ ਜ਼ੁਬਾਨ 'ਤੇ ਕੈਪਟਨ ਵਾਲੇ ਬੋਲ

ਚੰਡੀਗੜ੍ਹ: ਕੁਝ ਸਮਾਂ ਪਹਿਲਾਂ ਅਕਸਰ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਬਾਰੇ ਸਵਾਲ ਦਾ ਸਾਹਮਣੇ ਕਰਦੇ ਰਹੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਹੁਣ ਕਾਂਗਰਸ ਸਰਕਾਰ ਨੂੰ ਬੜੇ ਚਾਅ ਨਾਲ ਕਟਹਿਰੇ ਵਿੱਚ ਖੜ੍ਹਾ ਕਰਦੇ ਹਨ। ਸੁਖਬੀਰ ਬਾਦਲ ਹੁਣ ਕੈਪਟਨ ਵਾਲੀ ਭਾਸ਼ਾ ਬੋਲਦੇ ਹਨ। ਵਾਹ ਰੀ ਸਿਆਸਤ, ਬੰਦੇ ਉਹੀ ਹਨ ਪਰ ਪਾਸਾ ਬਦਲ ਗਿਆ ਹੈ। ਅੱਜ ਇੱਥੇ ਕਾਂਗਰਸ ਸਰਕਾਰ 'ਤੇ ਵਰ੍ਹਦਿਆਂ ਸੁਖਬੀਰ ਨੇ ਕਿਹਾ ਕਿ ਕੈਪਟਨ ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ। ਕੈਬਨਿਟ ਦਾ ਫੈਸਲਾ ਕੋਈ ਸਿਆਸੀ ਬਿਆਨ ਨਹੀਂ ਹੁੰਦਾ ਸਰਕਾਰ ਆਪਣੀ ਹੀ ਕੈਬਨਿਟ ਵਿੱਚ ਲਏ ਫੈਸਲੇ ਲਾਗੂ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਕੈਬਨਿਟ ਦਾ ਸਿਰਫ ਇੱਕ ਹੀ ਫੈਸਲਾ ਲਾਗੂ ਹੋਇਆ ਜਿਸ ਵਿੱਚ ਬੇਅੰਤ ਸਿੰਘ ਦੇ ਪਰਿਵਾਰ ਨੂੰ ਨੌਕਰੀ ਮਿਲੀ। ਘਰ-ਘਰ ਨੌਕਰੀ ਸਿਰਫ ਫਰਾਡ ਵਾਅਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਅਕਾਲੀ ਸਰਕਾਰ ਵੱਲੋਂ ਚਲਾਈਆਂ ਸਾਰੀਆਂ ਸਕੀਮਾਂ ਦਾ ਭੱਠਾ ਬੈਠਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਤੱਕ ਕਿਸਾਨਾਂ ਦਾ ਕਰਜ਼ ਮਾਫ਼ੀ ਨਹੀਂ ਕੀਤਾ। ਕਿਸਾਨ ਸਰਕਾਰ ਵੱਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਬੈਂਕਾਂ ਵੱਲੋਂ ਅਜੇ ਵੀ ਕਿਸਾਨਾਂ ਦੀ ਜ਼ਮੀਨ ਕੁਰਕ ਕੀਤੀ ਜਾ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਸੈਲਰੀ ਵੀ ਨਹੀਂ ਦੇ ਰਹੀ ਹੈ। ਕੈਪਟਨ ਆਪਣੇ ਵਿਦੇਸ਼ ਦੌਰੇ ਵਿੱਚ ਰੁੱਝੇ ਹਨ। ਉਨ੍ਹਾਂ ਕਿਹਾ ਕਿ SYL 'ਤੇ ਕੋਈ ਸਮਝੌਤਾ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ। ਇਸ ਲਈ ਸਮਝੌਤੇ ਦਾ ਸਵਾਲ ਹੀ ਨਹੀਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕਿ ਕਾਂਗਰਸ ਦੀ ਭੂਮਿਕਾ ਸ਼ੱਕੀ ਹੈ।
ਟ੍ਰੈਂਡਿੰਗ ਟੌਪਿਕ














