ਪੜਚੋਲ ਕਰੋ

ਸੁਖਬੀਰ ਬਾਦਲ ਨੂੰ ਪੰਥ ਤੇ ਪਾਰਟੀ 'ਚੋਂ ਕੱਢਣ ਦਾ ਮਤਾ ਪਾਸ

ਟਕਸਾਲੀ ਲੀਡਰਾਂ ਨੇ ਅੱਜ ਪਤਾ ਪਾਸ ਕਰਕੇ ਸੁਖਬੀਰ ਬਾਦਲ ਨੂੰ ਪੰਥ ਤੇ ਪਾਰਟੀ ਵਿੱਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਹੈ। ਇਹ ਮਤਾ ਅੱਜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਸੁਖਬੀਰ ਬਾਦਲ ਨੂੰ ਜਵਾਬ ਦੇਣ ਲਈ ਕਰਵਾਈ ਗਈ ਸੰਗਰੂਰ ਰੈਲੀ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਬਾਗੀ ਟਕਸਾਲੀ ਲੀਡਰਾਂ ਨੇ ਵੀ ਸਟੇਜ ਸਾਂਝੀ ਕੀਤੀ ਤੇ ਬਾਦਲ ਪਰਿਵਾਰ ਖਿਲਾਫ ਡਟਣ ਦਾ ਸੱਦਾ ਦਿੱਤਾ।

ਸੰਗਰੂਰ: ਟਕਸਾਲੀ ਲੀਡਰਾਂ ਨੇ ਅੱਜ ਪਤਾ ਪਾਸ ਕਰਕੇ ਸੁਖਬੀਰ ਬਾਦਲ ਨੂੰ ਪੰਥ ਤੇ ਪਾਰਟੀ ਵਿੱਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਹੈ। ਇਹ ਮਤਾ ਅੱਜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਸੁਖਬੀਰ ਬਾਦਲ ਨੂੰ ਜਵਾਬ ਦੇਣ ਲਈ ਕਰਵਾਈ ਗਈ ਸੰਗਰੂਰ ਰੈਲੀ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਬਾਗੀ ਟਕਸਾਲੀ ਲੀਡਰਾਂ ਨੇ ਵੀ ਸਟੇਜ ਸਾਂਝੀ ਕੀਤੀ ਤੇ ਬਾਦਲ ਪਰਿਵਾਰ ਖਿਲਾਫ ਡਟਣ ਦਾ ਸੱਦਾ ਦਿੱਤਾ।

ਸੁਖਬੀਰ ਬਾਦਲ ਨੂੰ ਪੰਥ ਤੇ ਪਾਰਟੀ 'ਚੋਂ ਕੱਢਣ ਦਾ ਮਤਾ ਪਾਸ

ਦਿਲਚਸਪ ਹੈ ਕਿ ਸੰਗਰੂਰ ਵਿੱਚ ਢੀਂਡਸਾ ਪਰਿਵਾਰ ਵੱਲੋਂ ਕੀਤੀ ਗਈ ਰੈਲੀ ਵਿੱਚ ਉਸੇ ਤਰ੍ਹਾਂ ਮਤਾ ਪਾਸ ਕਰਕੇ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਤੇ ਪੰਥ ਵਿੱਚੋਂ ਕੱਢਣ ਦੀ ਮੰਗ ਕੀਤੀ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਕੁਝ ਦਿਨ ਪਹਿਲਾਂ ਰੈਲੀ ਕਰਕੇ ਢੀਂਡਸਾ ਪਰਿਵਾਰ ਨੂੰ ਅਕਾਲੀ ਦਲ ਤੋਂ ਬਾਹਰ ਕੱਢਿਆ ਸੀ। ਢੀਂਡਸਾ ਪਰਿਵਾਰ ਨੇ ਰੈਲੀ ਵੀ ਉਸੇ ਥਾਂ ਕੀਤੀ ਜਿੱਥੇ ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਕੀਤੀ ਸੀ। ਅੱਜ ਜਿੱਥੇ ਸੰਗਰੂਰ ਵਿੱਚ ਵੱਡਾ ਇਕੱਠ ਕਰਕੇ ਢੀਂਡਸਾ ਪਰਿਵਾਰ ਨੇ ਸੁਖਬੀਰ ਬਾਦਲ ਨੂੰ ਮੋੜਵਾਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਦੇ ਨਾਲ ਹੀ ਢੀਂਡਸਾ ਨੇ ਐਲਾਨ ਕੀਤਾ ਹੈ ਕਿ ਐਸਜੀਪੀਸੀ ਚੋਣਾਂ ਢੀਂਡਸਾ ਪਰਿਵਾਰ ਅਕਾਲੀ ਦਲ ਟਕਸਾਲੀ ਨਾਲ ਮਿਲ ਕੇ ਲੜੇਗਾ। ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿੱਚ ਵੀ ਹਿੱਸਾ ਬਣੇਗਾ। ਸੁਖਦੇਵ ਸਿੰਘ ਢੀਂਡਸਾ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਅਕਾਲੀ ਦਲ ਟਕਸਾਲੀ ਨਾਲ ਮਿਲ ਕੇ ਪਹਿਲਾਂ ਐਸਜੀਪੀਸੀ ਚੋਣਾਂ ਵਿੱਚ ਹਿੱਸਾ ਲੈਣਗੇ। ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿੱਚ ਵੀ ਹਿੱਸਾ ਬਣਨਗੇ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬੇਸ਼ੱਕ ਅਕਾਲੀ ਦਲ ਅੱਜ ਉਨ੍ਹਾਂ ਦੀ ਰੈਲੀ ਨੂੰ ਕਾਂਗਰਸ ਦੀ ਰੈਲੀ ਕਹਿ ਰਿਹਾ ਹੈ ਪਰ ਸੱਚ ਸਭ ਦੇ ਸਾਹਮਣੇ ਹੈ ਕਿ ਲੋਕ ਕਿਸ ਤਰ੍ਹਾਂ ਅੱਜ ਉਨ੍ਹਾਂ ਨਾਲ ਖੜ੍ਹੇ ਹਨ ਕਿਉਂਕਿ ਉਹ ਕਿਸੇ ਵਿਅਕਤੀ ਦੇ ਸਮਰਥਕ ਨਹੀਂ ਬਲਕਿ ਅਕਾਲੀ ਦਲ ਦੀ ਸੋਚ ਦੇ ਸਮਰਥਕ ਹਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਅਕਾਲੀ ਦਲ ਦੀ ਪੁਰਾਣੀ ਸੋਚ ਨੂੰ ਵਿਕਸਤ ਕਰਨਾ ਹੈ ਜਦੋਂਕਿ ਬਾਦਲ ਪਰਿਵਾਰ ਵੱਲੋਂ ਖ਼ਤਮ ਕੀਤੀ ਜਾ ਰਹੀ ਹੈ। ਅੱਜ ਢੀਂਡਸਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਿਰੋਧ ਸਿਰਫ ਉਨ੍ਹਾਂ ਨੇ ਹੁਣ ਨਹੀਂ ਬਲਕਿ ਪਾਰਟੀ ਵਿੱਚ ਰਹਿੰਦਿਆਂ ਹੋਇਆਂ ਵੀ ਕਾਫੀ ਸਮਾਂ ਪਹਿਲਾਂ ਸ਼ੁਰੂ ਕਰ ਦਿੱਤਾ ਸੀ। ਢੀਂਡਸਾ ਨੇ ਐਲਾਨ ਕੀਤਾ ਕਿ ਅਕਾਲੀ ਦਲ ਤੋਂ ਨਾਰਾਜ਼ ਹੋਰ ਵੀ ਸੀਨੀਅਰ ਨੇਤਾ ਅਗਲੇ ਹਫਤੇ ਤੋਂ ਬਾਅਦ ਉਨ੍ਹਾਂ ਨਾਲ ਜੁੜ ਰਹੇ ਹਨ। ਢੀਂਡਸਾ ਪਿਓ-ਪੁੱਤ ਦੀ ਸਟੇਜ 'ਤੇ ਜਿੱਥੇ ਅਕਾਲੀ ਦਲ ਟਕਸਾਲੀ ਦੇ ਸਾਰੇ ਵੱਡੇ ਨੇਤਾ ਇੱਕ ਹੋ ਕੇ ਪਹੁੰਚੇ, ਉੱਥੇ ਹੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਐਲਾਨ ਕੀਤਾ ਕਿ ਸਾਡਾ ਸਭ ਦਾ ਮਕਸਦ ਸਿਰਫ ਇੱਕ ਹੈ ਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸ ਤਰ੍ਹਾਂ ਨਾਲ ਬਾਦਲਾਂ ਦੇ ਚੁੰਗਲ ਵਿੱਚੋਂ ਆਜ਼ਾਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਲਗਾਤਾਰ ਐਸਜੀਪੀਸੀ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ ਭਾਵੇਂ ਉਹ ਐੱਸਜੀਪੀਸੀ ਵੱਲੋਂ ਖਰਚ ਕੀਤੇ ਜਾ ਰਹੇ ਪੈਸੇ ਦੀ ਗੱਲ ਹੋਵੇ ਜਾਂ ਫਿਰ ਦੋ ਸਾਲ ਹੋਣ ਦੇ ਬਾਵਜੂਦ ਅਜੇ ਤੱਕ ਚੋਣਾਂ ਨਹੀਂ ਕਰਵਾਉਣ ਦੀ ਗੱਲ ਹੋਵੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
Saif Ali Khan Attacked: ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
Saif Ali Khan Attacked: ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
Advertisement
ABP Premium

ਵੀਡੀਓਜ਼

ਡੱਲੇਵਾਲ ਦੀ ਸਿਹਤ ਵਿਗੜੀ, 111 ਕਿਸਾਨਾਂ ਦਾ ਮਰਨ ਵਰਤ ਦੁਜੇ ਵੀ ਜਾਰੀ| JAGJIT SINGH DHALLEWAL|Granade Attack| ਵੱਡਾ ਗ੍ਰੇਨੇਡ ਹਮਲਾ, ਅੱਤਵਾਦੀ ਗਰੁੱਪ ਨੇ ਲਈ ਜਿੰਮੇਦਾਰੀ |Babbar Khalsa International |Saif Ali Khan Attacked | ਸੈਫ ਅਲੀ ਖਾਨ 'ਤੇ ਹੋਇਆ ਹਮਲਾ |Weather Update : ਠੰਡ ਨੇ ਕਰਾਈ ਅੱਤ, ਘਰੋਂ ਬਾਹਰ ਨਿਕਲਣ ਸਮੇਂ ਰਹੋ ਸਾਵਧਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
Saif Ali Khan Attacked: ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
Saif Ali Khan Attacked: ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
Punjab News: ਪੰਜਾਬੀ ਨੌਜਵਾਨਾਂ ਲਈ ਖੁਸ਼ਖਬਰੀ, ਸਰਕਾਰ ਮੁਫ਼ਤ 'ਚ ਦਏਗੀ ਇਹ ਸਹੂਲਤਾਂ, ਜਲਦੀ ਕਰੋ ਅਪਲਾਈ
Punjab News: ਪੰਜਾਬੀ ਨੌਜਵਾਨਾਂ ਲਈ ਖੁਸ਼ਖਬਰੀ, ਸਰਕਾਰ ਮੁਫ਼ਤ 'ਚ ਦਏਗੀ ਇਹ ਸਹੂਲਤਾਂ, ਜਲਦੀ ਕਰੋ ਅਪਲਾਈ
15 ਮਹੀਨਿਆਂ ਬਾਅਦ ਗਾਜ਼ਾ ਦੀ ਜੰਗ ਹੋਵੇਗੀ ਬੰਦ, ਗਾਜ਼ਾ-ਇਜ਼ਰਾਈਲ ਵਿਚਾਲੇ ਹੋਇਆ ਸਮਝੌਤਾ, 19 ਤਰੀਕ ਤੋਂ ਹੋਵੇਗਾ ਲਾਗੂ
15 ਮਹੀਨਿਆਂ ਬਾਅਦ ਗਾਜ਼ਾ ਦੀ ਜੰਗ ਹੋਵੇਗੀ ਬੰਦ, ਗਾਜ਼ਾ-ਇਜ਼ਰਾਈਲ ਵਿਚਾਲੇ ਹੋਇਆ ਸਮਝੌਤਾ, 19 ਤਰੀਕ ਤੋਂ ਹੋਵੇਗਾ ਲਾਗੂ
Holiday: ਸਰਕਾਰੀ ਅਤੇ ਨਿੱਜੀ ਸੈਕਟਰ ਅੱਜ ਰਹਿਣਗੇ ਬੰਦ, ਜਾਣੋ 16 ਜਨਵਰੀ ਦੀ ਕਿਉਂ ਹੋਈ ਛੁੱਟੀ ?
Holiday: ਸਰਕਾਰੀ ਅਤੇ ਨਿੱਜੀ ਸੈਕਟਰ ਅੱਜ ਰਹਿਣਗੇ ਬੰਦ, ਜਾਣੋ 16 ਜਨਵਰੀ ਦੀ ਕਿਉਂ ਹੋਈ ਛੁੱਟੀ ?
Online Task ਤੋਂ ਪੈਸੇ ਕਮਾਉਣ ਦੇ ਲਾਲਚ 'ਚ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ, Telegram 'ਤੇ ਮਿਲਿਆ ਸੀ ਕੰਮ, ਉੱਡ ਗਏ ਲੱਖਾਂ ਰੁਪਏੌ
Online Task ਤੋਂ ਪੈਸੇ ਕਮਾਉਣ ਦੇ ਲਾਲਚ 'ਚ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ, Telegram 'ਤੇ ਮਿਲਿਆ ਸੀ ਕੰਮ, ਉੱਡ ਗਏ ਲੱਖਾਂ ਰੁਪਏ
Embed widget