ਪੜਚੋਲ ਕਰੋ
(Source: ECI/ABP News)
ਦੋ ਲੱਖ ਵੋਟਾਂ ਨਾਲ ਸੁਖਬੀਰ ਨੇ ਕੀਤਾ ਘੁਬਾਇਆ ਚਿੱਤ, ਪਰ ਸ਼ਸ਼ੋਪੰਜ 'ਚ ਬਾਦਲ ਪਰਿਵਾਰ
ਸੁਖਬੀਰ ਸਿੰਘ ਬਾਦਲ ਨੇ ਕੁੱਲ 6,31,100 ਵੋਟ ਹਾਸਲ ਕੀਤੀ ਜਦਕਿ, ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ 4,32,964 ਵੋਟਾਂ ਪਈਆਂ। ਦੇ ਫਰਕ ਨਾਲ ਹਰਾਇਆ ਹੈ। ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਨੂੰ 31,240 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ, ਜਦਕਿ ਪੀਡੀਏ ਦੇ ਉਮੀਦਵਾਰ ਹੰਸਰਾਜ ਗੋਲਡਨ 25,967 ਵੋਟਾਂ ਨਾਲ ਚੌਥੇ ਨੰਬਰ 'ਤੇ ਰਹੇ ਹਨ।
![ਦੋ ਲੱਖ ਵੋਟਾਂ ਨਾਲ ਸੁਖਬੀਰ ਨੇ ਕੀਤਾ ਘੁਬਾਇਆ ਚਿੱਤ, ਪਰ ਸ਼ਸ਼ੋਪੰਜ 'ਚ ਬਾਦਲ ਪਰਿਵਾਰ sukhbir badal won with huge margin from ferozepur lok sabha seat ਦੋ ਲੱਖ ਵੋਟਾਂ ਨਾਲ ਸੁਖਬੀਰ ਨੇ ਕੀਤਾ ਘੁਬਾਇਆ ਚਿੱਤ, ਪਰ ਸ਼ਸ਼ੋਪੰਜ 'ਚ ਬਾਦਲ ਪਰਿਵਾਰ](https://static.abplive.com/wp-content/uploads/sites/5/2019/05/23170909/sukhbir-badal.jpg?impolicy=abp_cdn&imwidth=1200&height=675)
ਫ਼ਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫ਼ਿਰੋਜ਼ਪੁਰ ਸੰਸਦੀ ਹਲਕੇ ਤੋਂ ਆਮ ਚੋਣ ਜਿੱਤ ਲਈ ਹੈ। ਬਾਦਲ ਨੇ ਸਾਬਕਾ ਅਕਾਲੀ ਤੇ ਮੌਜੂਦਾ ਕਾਂਗਰਸੀ ਉਮੀਦਵਾਰ ਮੈਂਬਰ ਸ਼ੇਰ ਸਿੰਘ ਘੁਬਾਇਆ ਨੂੰ ਤਕਰੀਬਨ ਦੋ ਲੱਖ (1,98,136) ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ।
ਸੁਖਬੀਰ ਸਿੰਘ ਬਾਦਲ ਨੇ ਕੁੱਲ 6,31,100 ਵੋਟ ਹਾਸਲ ਕੀਤੀ ਜਦਕਿ, ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ 4,32,964 ਵੋਟਾਂ ਪਈਆਂ। ਦੇ ਫਰਕ ਨਾਲ ਹਰਾਇਆ ਹੈ। ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਨੂੰ 31,240 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ, ਜਦਕਿ ਪੀਡੀਏ ਦੇ ਉਮੀਦਵਾਰ ਹੰਸਰਾਜ ਗੋਲਡਨ 25,967 ਵੋਟਾਂ ਨਾਲ ਚੌਥੇ ਨੰਬਰ 'ਤੇ ਰਹੇ ਹਨ।
ਉੱਧਰ, ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਜਿੱਤ ਦਰਜ ਕਰ ਦਿੱਤੀ ਹੈ। ਹਰਸਿਮਰਤ ਬਾਦਲ, ਮੋਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੇ ਪਤੀ ਵੀ ਜਿੱਤ ਚੁੱਕੇ ਹਨ। ਅਜਿਹੇ ਵਿੱਚ ਇਹ ਸਵਾਲ ਉੱਠੇਗਾ ਕਿ ਹੁਣ ਆਉਣ ਵਾਲੀ ਮੋਦੀ ਸਰਕਾਰ ਵਿੱਚ ਕੌਣ ਮੰਤਰੀ ਬਣੇਗਾ।
ਹਰਸਿਮਰਤ ਤੇ ਸੁਖਬੀਰ ਦੀ ਜੋੜੀ ਨੇ ਤਿੰਨ-ਤਿੰਨ ਵਾਰ ਲੋਕ ਸਭਾ ਚੋਣ ਜਿੱਤੀ ਹੈ ਅਤੇ ਦੋਵੇਂ ਪੰਜ-ਪੰਜ ਸਾਲ ਲਈ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਹਾਲਾਂਕਿ, ਸੁਖਬੀਰ ਸੂਬੇ ਦੀ ਸਿਆਸਤ ਵਿੱਚ ਰਹਿਣ ਦੇ ਸਪੱਸ਼ਟ ਸੰਕੇਤ ਦੇ ਚੁੱਕੇ ਹਨ। ਅਜਿਹੇ ਵਿੱਚ ਵਧੇਰੇ ਸੰਭਵਾਨਾ ਹੈ ਕਿ ਹਰਸਿਮਰਤ ਬਾਦਲ ਹੀ ਮੋਦੀ ਦੀ ਵਜ਼ਾਰਤ ਵਿੱਚ ਸ਼ਾਮਲ ਹੋਵੇਗੀ, ਪਰ ਇਹ ਦੇਖਣਾ ਰੌਚਕ ਹੋਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)