ਪੜਚੋਲ ਕਰੋ

Lok Sabha Election: ਵੋਟਾਂ ਤੋਂ ਪਹਿਲਾਂ ਸੁਖਬੀਰ ਬਾਦਲ ਦੀ ਕਿਸਾਨਾਂ ਦੀ ਭਾਵੁਕ ਅਪੀਲ, ਜਾਣੋ ਕੀ ਕਿਹਾ ?

ਬਿਲਡਿਰਾਂ ਨੂੰ ਸੱਦ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਖ਼ਾਤੇ ਵਿਚ ਪੰਜ-ਪੰਜ ਕਰੋੜ ਰੁਪਏ ਜਮ੍ਹਾਂ ਕਰਨ ਵਾਸਤੇ ਆਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਨੇਕਾਂ ਥਾਵਾਂ ’ਤੇ ਮੁੱਖ ਮੰਤਰੀ ਦੇ ਪਰਿਵਾਰ ਨੇ ਕੇਬਲ ਨੈਟਵਰਕ ’ਤੇ ਕਬਜ਼ਾ ਕਰ ਲਿਆ ਹੈ

Sangrur News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿਚ ਸਰਕਾਰੀ ਖਰੀਦ ਮੰਡੀਆਂ ਖਤਮ ਕਰਨ ਦਾ ਕੇਂਦਰ ਸਰਕਾਰ ਦਾ ਏਜੰਡਾ ਲਾਗੂ ਕਰਨ ਲਈ ਆਮ ਆਦਮੀ ਪਾਰਟੀ (ਆਪ) ਦਾ ਬਾਈਕਾਟ ਕਰਨ ਕਿਉਂਕਿ ਆਪ ਸਰਕਾਰ ਨੇ ਪੰਜਾਬ ਦੇ 9 ਜ਼ਿਲ੍ਹਿਆਂ ਵਿਚ 11 ਗੋਦਾਮਾਂ ਨੂੰ ਕਣਕ ਦੀ ਖਰੀਦ, ਵਿਕਰੀ, ਸਟੋਰੇਜ ਤੇ ਪ੍ਰੋਸੈਸਿੰਗ ਲਈ ਖਰੀਦ ਕੇਂਦਰ ਐਲਾਨ ਦਿੱਤਾ ਹੈ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਣ ਬੁਝ ਕੇ ਸੂਬੇ ਵਿਚ ਮੰਡੀਆਂ ਦੀ ਪ੍ਰਣਾਲੀ ਖਤਮ ਕਰ ਰਹੇ ਹਨ ਅਤੇ ਸਰਕਾਰੀ ਖਰੀਦ ਮੰਡੀਆਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਦੋ ਸਾਲ ਪਹਿਲਾਂ ਜਿਹੜੇ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਸਨ ਜਿਹਨਾਂ ਖਿਲਾਫ ਕਿਸਾਨ ਅੰਦੋਲਨ ਹੋਇਆ ਸੀ, ਵਿਚ ਵੀ ਇਹੀ ਵਿਵਸਥਾ ਸੀ ਕਿ ਸਰਕਾਰੀ ਖਰੀਦ ਮੰਡੀਆਂ ਨੂੰ ਖ਼ਤਮ ਕਰ ਕੇ ਇਹਨਾਂ ਦਾ ਨਿੱਜੀਕਰਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਵਿਚ ਚਲ ਰਹੇ ਇਸ ਸਿਸਟਮ ਨੂੰ ਰੋਕਣ ਵਾਸਤੇ ਇਕਜੁੱਟ ਹੋਣਾ ਪਵੇਗਾ ਕਿਉਂਕਿ ਇਸ ਨਾਲ ਤਿੰਨ ਖੇਤੀ ਕਾਨੂੰਨ ਵੇਲੇ ਹੋਈਆਂ ਸ਼ਹਾਦਤਾਂ ਦਾ ਮੁੱਲ ਖ਼ਤਮ ਹੋ ਜਾਵੇਗਾ ਤੇ ਸੂਬੇ ਵਿਚ ਅਨਾਜ ਖਰੀਦ ਮੰਡੀਆਂ ਦਾ ਨਿੱਜੀਕਰਨ ਸ਼ੁਰੂ ਹੋ ਜਾਵੇਗਾ।

ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣ ਕਿ ਸਾਰੀਆਂ ਫਸਲਾਂ ਦੀ ਐਮ ਐਸ ਪੀ ’ਤੇ ਖਰੀਦ ਲਈ ਹੁਣ ਉਹਨਾਂ ਦਾ ਕੀ ਬਿਆਨ ਹੈ ਕਿਉਂਕਿ ਭਗਵੰਤ ਮਾਨੇ 2022 ਦੀਆਂ ਚੋਣਾਂ ਵਿਚ ਸਪਸ਼ਟ ਬਿਆਨ ਦਿੱਤਾ ਸੀ ਕਿ ਜੇਕਰ ਸੂਬੇ ਵਿਚ ਆਪ ਦੀ ਸਰਕਾਰ ਬਣੀ ਤਾਂ ਸਾਰੀਆਂ 22 ਫਸਲਾਂ ਦੀ ਖਰੀਦ ਐਮ ਐਸ ਪੀ ’ਤੇ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਆਪ ਦੀ ਸਰਕਾਰ ਬਣਦਿਆਂ ਹੀ ਇਹ ਵਾਅਦਾ ਵਿਸਾਰ ਦਿੱਤਾ ਗਿਆ।

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਖਾਲਸਾ ਪੰਥ ਤੇ ਪੰਜਾਬੀਆਂ ਦੀ ਸਹੀ ਪ੍ਰਤੀਨਿਧ ਜਮਾਤ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਦੀਆਂ ਆਸਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਅਸੀਂ ਉਹਨਾਂ ਦੀ ਪੂਰਤੀ ਵਾਸਤੇ ਸਭ ਕੁਝ ਕਰਾਂਗੇ।
ਉਹਨਾਂ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਨੂੰ ਸਿਰਫ ਸੱਤਾ ਵਿਚ ਦਿਲਚਸਪੀ ਹੈ ਤਾਂ ਜੋ ਕੌਮੀ ਹਿੱਤਾਂ ਦੀ ਪੂਰਤੀ ਕੀਤੀ ਜਾਵੇ ਅਤੇ ਇਹ ਕਦੇ ਵੀ ਪੰਜਾਬ ਨੂੰ ਨਿਆਂ ਨਹੀਂ ਦੇਣਗੀਆਂ।

ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀਆਂ ਕੌਮੀ ਇੱਛਾਵਾਂ ਦੀ ਪੂਰਤੀ ਵਾਸਤੇ ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਕਰ ਰਹੀ ਹੈ। ਉਹਨਾਂ ਕਿਹਾ ਕਿ ਬਿਲਡਿਰਾਂ ਨੂੰ ਸੱਦ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਖ਼ਾਤੇ ਵਿਚ ਪੰਜ-ਪੰਜ ਕਰੋੜ ਰੁਪਏ ਜਮ੍ਹਾਂ ਕਰਨ ਵਾਸਤੇ ਆਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਨੇਕਾਂ ਥਾਵਾਂ ’ਤੇ ਮੁੱਖ ਮੰਤਰੀ ਦੇ ਪਰਿਵਾਰ ਨੇ ਕੇਬਲ ਨੈਟਵਰਕ ’ਤੇ ਕਬਜ਼ਾ ਕਰ ਲਿਆ ਹੈ ਤੇ ਇਸਦੇ ਮੈਂਬਰਾਂ ਦੇ ਆਪਣੇ ਘੁਟਾਲੇ ਸ਼ੁਰੂ ਹੋ ਗਏ ਹਨ।

ਬਾਦਲ ਨੇ ਮੁੱਖ ਮੰਤਰੀ ਵੱਲੋਂ ਜਿਹਨਾਂ ਕਿਸਾਨਾਂ ਦੀ ਕਣਕ ਦੀ ਫਸਲ ਦਾ ਬੇਮੌਸਮੀ ਬਰਸਾਤਾਂ ਤੇ ਗੜ੍ਹੇਮਾਰੀ ਕਾਰਨ ਦੂਜੀ ਵਾਰ  ਨੁਕਸਾਨ ਹੋਇਆ ਹੈ, ਉਹਨਾਂ ਦੀ ਮਦਦ ਲਈ ਨਾ ਨਿਤਰਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਕੋਲ ਕਿਸਾਨਾਂ ਵਾਸਤੇ ਹਮਦਰਦੀ ਦੇ ਦੋ ਬੋਲ ਨਹੀਂ ਹਨ ਤੇ ਨਾ ਹੀ ਉਹਨਾਂ ਨੂੰ ਫਸਲਾਂ ਦੇ ਨੁਕਸਾਨ ਬਾਰੇ ਕੀਤੇ ਵਾਅਦੇ ਅਨੁਸਾਰ ਅੰਤਰਿਮ ਰਾਹਤ ਮਿਲੀ ਹੈ। ਉਹਨਾਂ ਨੇ ਮੰਗ ਕੀਤੀ ਕਿ ਫਸਲਾਂ ਦੇ ਨੁਕਸਾਨ ਦੇ ਜਾਇਜ਼ੇ ਲਈ ਤੁਰੰਤ ਗਿਰਦਾਵਰੀਆਂ ਸ਼ੁਰੂ ਕੀਤੀਆਂ ਜਾਣ ਤੇ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਮੁਆਵਜ਼ਾ ਦਿੱਤਾ ਜਾਵੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, PGI ’ਚ ਹੋਈ ਪੈਰ ਦੀ ਸਰਜਰੀ
Punjab News: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, PGI ’ਚ ਹੋਈ ਪੈਰ ਦੀ ਸਰਜਰੀ
Punjab News: ਆਖ਼ਰਕਾਰ ਸੁਨੀਲ ਜਾਖੜ ਨੇ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਬਾਰੇ ਤੋੜੀ ਚੁੱਪ, ਕਿਹਾ-ਵੋਟ ਫ਼ੀਸਦ ਤਾਂ ਵਧ ਗਿਆ ਪਰ....
Punjab News: ਆਖ਼ਰਕਾਰ ਸੁਨੀਲ ਜਾਖੜ ਨੇ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਬਾਰੇ ਤੋੜੀ ਚੁੱਪ, ਕਿਹਾ-ਵੋਟ ਫ਼ੀਸਦ ਤਾਂ ਵਧ ਗਿਆ ਪਰ....
Throat Infection: ਠੰਡ ਵਿੱਚ ਕਿਉਂ ਵੱਧ ਜਾਂਦੀ ਹੈ ਗਲੇ ਦੀ ਇਨਫੈਕਸ਼ਨ? ਰਾਹਤ ਪਾਉਣ ਲਈ ਵਰਤੋਂ ਇਹ ਟਿਪਸ
Throat Infection: ਠੰਡ ਵਿੱਚ ਕਿਉਂ ਵੱਧ ਜਾਂਦੀ ਹੈ ਗਲੇ ਦੀ ਇਨਫੈਕਸ਼ਨ? ਰਾਹਤ ਪਾਉਣ ਲਈ ਵਰਤੋਂ ਇਹ ਟਿਪਸ
ਮੋਹਾਲੀ 'ਚ ਨੌਜਵਾਨ ਦਾ ਕ*ਤਲ, ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਸੜਕ 'ਤੇ ਲਗਾਇਆ ਧਰਨਾ, ਲੱਗਿਆ ਲੰਮਾ ਜਾਮ
ਮੋਹਾਲੀ 'ਚ ਨੌਜਵਾਨ ਦਾ ਕ*ਤਲ, ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਸੜਕ 'ਤੇ ਲਗਾਇਆ ਧਰਨਾ, ਲੱਗਿਆ ਲੰਮਾ ਜਾਮ
Advertisement
ABP Premium

ਵੀਡੀਓਜ਼

ਕੀ ਰਾਜ ਬੱਬਰ ਤੋਂ ਪੈਂਦੀ ਸੀ ਆਰੀਆ ਬੱਬਰ ਨੂੰ ਕੁੱਟਗ੍ਰੇਟ ਖਲੀ ਨੂੰ ਆਇਆ ਗੁੱਸਾ , ਕੁੱਟਿਆ ਡਾਇਰੈਕਟਰ , ਵੱਡਾ ਪੰਗਾਦਿਲਜੀਤ ਦਿਲਜੀਤ ਨੇ ਮੰਚ 'ਤੇ ਆਹ ਕੀ ਕਹਿ ਦਿੱਤਾ , ਮੈਂ ਹਾਂ Illuminati50 ਲੱਖ ਭੇਜ,  ਨਹੀਂ ਤਾਂ ਮਾਰ ਦਵਾਂਗੇ , ਅਦਕਾਰਾ ਨੂੰ ਧਮਕੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, PGI ’ਚ ਹੋਈ ਪੈਰ ਦੀ ਸਰਜਰੀ
Punjab News: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, PGI ’ਚ ਹੋਈ ਪੈਰ ਦੀ ਸਰਜਰੀ
Punjab News: ਆਖ਼ਰਕਾਰ ਸੁਨੀਲ ਜਾਖੜ ਨੇ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਬਾਰੇ ਤੋੜੀ ਚੁੱਪ, ਕਿਹਾ-ਵੋਟ ਫ਼ੀਸਦ ਤਾਂ ਵਧ ਗਿਆ ਪਰ....
Punjab News: ਆਖ਼ਰਕਾਰ ਸੁਨੀਲ ਜਾਖੜ ਨੇ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਬਾਰੇ ਤੋੜੀ ਚੁੱਪ, ਕਿਹਾ-ਵੋਟ ਫ਼ੀਸਦ ਤਾਂ ਵਧ ਗਿਆ ਪਰ....
Throat Infection: ਠੰਡ ਵਿੱਚ ਕਿਉਂ ਵੱਧ ਜਾਂਦੀ ਹੈ ਗਲੇ ਦੀ ਇਨਫੈਕਸ਼ਨ? ਰਾਹਤ ਪਾਉਣ ਲਈ ਵਰਤੋਂ ਇਹ ਟਿਪਸ
Throat Infection: ਠੰਡ ਵਿੱਚ ਕਿਉਂ ਵੱਧ ਜਾਂਦੀ ਹੈ ਗਲੇ ਦੀ ਇਨਫੈਕਸ਼ਨ? ਰਾਹਤ ਪਾਉਣ ਲਈ ਵਰਤੋਂ ਇਹ ਟਿਪਸ
ਮੋਹਾਲੀ 'ਚ ਨੌਜਵਾਨ ਦਾ ਕ*ਤਲ, ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਸੜਕ 'ਤੇ ਲਗਾਇਆ ਧਰਨਾ, ਲੱਗਿਆ ਲੰਮਾ ਜਾਮ
ਮੋਹਾਲੀ 'ਚ ਨੌਜਵਾਨ ਦਾ ਕ*ਤਲ, ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਸੜਕ 'ਤੇ ਲਗਾਇਆ ਧਰਨਾ, ਲੱਗਿਆ ਲੰਮਾ ਜਾਮ
ਸੇਵਾਮੁਕਤ ਇੰਸਪੈਕਟਰ ਨੇ ਖੁਦ ਨੂੰ ਗੋ*ਲੀ ਮਾ*ਰ ਕੇ ਕੀਤੀ ਖੁ*ਦਕੁਸ਼ੀ, ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ
ਸੇਵਾਮੁਕਤ ਇੰਸਪੈਕਟਰ ਨੇ ਖੁਦ ਨੂੰ ਗੋ*ਲੀ ਮਾ*ਰ ਕੇ ਕੀਤੀ ਖੁ*ਦਕੁਸ਼ੀ, ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ
6 Airbag Cars: ਜਾਣੋ ਟਾਟਾ ਤੋਂ ਲੈ ਕੇ ਮਾਰੂਤੀ ਤੱਕ ਦੀਆਂ ਇਨ੍ਹਾਂ ਖਾਸ ਕਾਰਾਂ ਬਾਰੇ, ਜਿਨ੍ਹਾਂ 'ਚ ਮਿਲਦੇ 6 ਏਅਰਬੈਗ
6 Airbag Cars: ਜਾਣੋ ਟਾਟਾ ਤੋਂ ਲੈ ਕੇ ਮਾਰੂਤੀ ਤੱਕ ਦੀਆਂ ਇਨ੍ਹਾਂ ਖਾਸ ਕਾਰਾਂ ਬਾਰੇ, ਜਿਨ੍ਹਾਂ 'ਚ ਮਿਲਦੇ 6 ਏਅਰਬੈਗ
Punjab News: 555ਵਾਂ ਪ੍ਰਕਾਸ਼ ਪੁਰਬ ਦੇ ਲਈ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ ਜਥਾ, ਪਾਕਿਸਤਾਨ ਨੇ 1481 ਸ਼ਰਧਾਲੂਆਂ ਨੂੰ ਨਹੀਂ ਦਿੱਤਾ ਵੀਜ਼ਾ
Punjab News: 555ਵਾਂ ਪ੍ਰਕਾਸ਼ ਪੁਰਬ ਦੇ ਲਈ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ ਜਥਾ, ਪਾਕਿਸਤਾਨ ਨੇ 1481 ਸ਼ਰਧਾਲੂਆਂ ਨੂੰ ਨਹੀਂ ਦਿੱਤਾ ਵੀਜ਼ਾ
Stubble Burning: ਪੰਜਾਬ ਤੇ ਹਰਿਆਣਾ ਸਰਕਾਰ ਨੇ ਦਾਇਰ ਕੀਤਾ ਹਲਫਨਾਮਾ, SC ਨੇ ਕਿਹਾ-ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਿਉਂ ਨਹੀਂ ਕੀਤੀ ਕਾਰਵਾਈ ?
Stubble Burning: ਪੰਜਾਬ ਤੇ ਹਰਿਆਣਾ ਸਰਕਾਰ ਨੇ ਦਾਇਰ ਕੀਤਾ ਹਲਫਨਾਮਾ, SC ਨੇ ਕਿਹਾ-ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਿਉਂ ਨਹੀਂ ਕੀਤੀ ਕਾਰਵਾਈ ?
Embed widget