ਪੜਚੋਲ ਕਰੋ
Advertisement
ਖਹਿਰਾ ਨੇ ਬਦਲੀ ਬਠਿੰਡਾ ਰੈਲੀ ਦੀ ਥਾਂ
ਬਠਿੰਡਾ: ਸਾਬਕਾ ਵਿਰੋਧੀ ਧਿਰ ਦੇ ਨੇਤਾ ਆਪਣੀ ਬਠਿੰਡਾ ਰੈਲੀ ਲਈ ਥਾਂ ਬਦਲ ਕੇ ਸ਼ਹਿਰ ਦੇ ਹੀ ਥਰਮਲ ਸਟੇਡੀਅਮ ਰੱਖ ਲਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕਿਸੇ ਰਿਜ਼ੌਰਟ ਵਿੱਚ ਕਨਵੈਨਸ਼ਨ ਨੂੰ ਕਰਨਾ ਸੀ। ਸੁਖਪਾਲ ਖਹਿਰਾ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਰੈਲੀ ਦੇ ਸਥਾਨ ਬਦਲੇ ਜਾਣ ਦੀ ਸੂਚਨਾ ਦਿੱਤੀ। ਇਸ ਤੋਂ ਇਲਾਵਾ ਖਹਿਰਾ ਨੇ ਟਵੀਟ ਕਰ ਕੇ ਮਨੀਸ਼ ਸਿਸੋਦੀਆ ਦੇ ਬਠਿੰਡਾ ਰੈਲੀ 'ਤੇ ਸਵਾਲ ਚੁੱਕੇ ਹਨ। ਖਹਿਰਾ ਨੇ ਸਵਾਲ ਕੀਤਾ ਹੈ ਕਿ ਕੀ ਹੁਣ ਅਸੀਂ ਪਾਰਟੀ ਇੱਕ ਮੀਟਿੰਗ ਵੀ ਨਹੀਂ ਰੱਖ ਸਕਦੇ।
ਖਹਿਰਾ ਬਠਿੰਡਾ ਵਿੱਚ ਕਨਵੈਨਸ਼ਨ ਕਰਨ ਲਈ ਬਜ਼ਿੱਦ ਹਨ, ਜਦਕਿ ਹਾਈਕਮਾਨ ਨੇ ਇਸ ਰੈਲੀ ਨੂੰ ਹੀ ਪਾਰਟੀ ਵਿਰੋਧੀ ਕਰਾਰ ਦੇ ਦਿੱਤਾ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਖਹਿਰਾ ਦੀ ਦੋ ਅਗਸਤ ਨੂੰ ਬਠਿੰਡਾ ਵਿੱਚ ਹੋਣ ਵਾਲੀ ਕਨਵੈਨਸ਼ਨ ਨੂੰ ਐਂਟੀ 'ਆਪ' ਕਰਾਰ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਸ ਕਨਵੈਨਸ਼ਨ ਵਿੱਚ ਜਾਏਗਾ ਉਸ ਨੂੰ ਪਾਰਟੀ ਵਿਰੋਧੀ ਸਮਝਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਚੱਲ ਰਹੇ ਸੰਕਟ ਬਾਰੇ ਹੋਈਆਂ ਮੀਟਿੰਗਾਂ ਦਾ ਸਕਾਰਾਤਮਕ ਨਤੀਜਾ ਨਹੀਂ ਨਿਕਲਿਆ। ਹਾਈਕਮਾਨ ਤੇ ਪੰਜਾਬ ਦੇ ਕੁਝ ਲੀਡਰਾਂ ਦੇ ਸੁਰ ਵੱਖੋ-ਵੱਖ ਹਨ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਮੀਟਿੰਗ ’ਚ ਹਾਜ਼ਰ ਸਾਰੇ ‘ਆਪ’ ਵਿਧਾਇਕਾਂ ਵੱਲੋਂ ਰੱਖੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾਏ ਜਾਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਸੀ। ਪਾਰਟੀ ਨੇ ਖਹਿਰਾ ਨੂੰ ਹਟਾ ਕੇ ਹਰਪਾਲ ਚੀਮਾ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਲਾ ਦਿੱਤਾ ਸੀ, ਜਿਸ ਤੋਂ ਬਾਅਦ 'ਆਪ' ਵਿੱਚ ਪੁਆੜਾ ਪੈ ਗਿਆ।By terming our 2nd Aug meet as anti party activity Mr Sisodia has vindicated our charge of dictatorial attitude,if we Pbi’ can’t hold a simple meeting on our soil then how will we safeguard the interests of Pb?The Aap meet at Bathinda will settle the issue for once and all-khaira
— Sukhpal Singh Khaira (@SukhpalKhaira) July 31, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement