'ਆਪ' ਵਿਧਾਇਕ ਦੀ ਕਿਸਾਨਾਂ ਨਾਲ ਹੋਈ ਬਹਿਸ 'ਤੇ ਭਖੀ ਸਿਆਸਤ, ਖਹਿਰਾ ਹੋਏ ਤੱਤੇ, ਕਿਹਾ- ਬੀਬਾ ਜੀ ਇੰਨਾ ਹੰਕਾਰ ਚੰਗਾ ਨਹੀਂ...
Punjab News: ਜਲੰਧਰ ਦੇ ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਕਿਸਾਨਾਂ ਨਾਲ ਹੋਈ ਬਹਿਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ‘ਤੇ ਵਿਰੋਧੀ ਧਿਰ ਨੇ ਨਿਸ਼ਾਨਾ ਸਾਧਿਆ ਹੈ।

Punjab News: ਜਲੰਧਰ ਦੇ ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਕਿਸਾਨਾਂ ਨਾਲ ਹੋਈ ਬਹਿਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ‘ਤੇ ਵਿਰੋਧੀ ਧਿਰ ਨੇ ਨਿਸ਼ਾਨਾ ਸਾਧਿਆ ਹੈ।
ਕਪੂਰਥਲਾ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਬੀਬੀ ਇੰਦਰਜੀਤ ਕੌਰ ਮਾਨ ਦੇ ਕਿਸਾਨਾਂ ਨਾਲ ਬਹਿਸ ਕਰਨ ਦੇ ਤਰੀਕੇ ‘ਤੇ ਸਵਾਲ ਖੜ੍ਹੇ ਕੀਤੇ ਹਨ। ਵਿਧਾਇਕ ਇੰਦਰਜੀਤ ਮਾਨ ਅਤੇ ਕਿਸਾਨ ਆਗੂਆਂ ਵਿਚਕਾਰ ਹੋਈ ਬਹਿਸ 'ਤੇ ਖਹਿਰਾ ਨੇ ਕਿਹਾ- 'ਆਪ' ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਸਾਨਾਂ ਨੂੰ ਧਮਕਾ ਆ ਰਹੀ ਹੈ ਕਿ ਹਰੀਆਂ ਪੱਗਾਂ ਬਨ੍ਹ ਕੇ ਅਤੇ ਗਲੇ ਵਿੱਚ ਸਾਫਾ ਪਾ ਕੇ,,, ਖਹਿਰਾ ਨੇ ਕਿਹਾ ਕਿ ਬੀਬੀ ਜੀ ਇੰਨਾ ਹੰਕਾਰ ਚੰਗਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੜ੍ਹ ਵਰਗੀ ਤ੍ਰਾਸਦੀ ਵਿੱਚ ਜਦੋਂ ਕਿਸਾਨਾਂ ਅਤੇ ਪਿੰਡ ਵਾਲਿਆਂ ਦੀ ਇੱਕਜੁੱਟ ਹੋ ਕੇ ਲੋੜ ਹੈ ਤਾਂ ਆਮ ਆਦਮੀ ਪਾਰਟੀ ਦੇ ਆਗੂ ਕਿਸਾਨਾਂ ਨੂੰ ਬੇਇੱਜਤ ਕਰ ਰਹੇ ਹਨ।
ਬੋਕਰ ਪਾਰਟੀ ਦੀ MLA ਇੰਦਰਜੀਤ ਕੌਰ ਮਾਨ ਨੇ ਮਾਰੇ ਕਿਸਾਨਾਂ ਨੂੰ ਦੱਬਕੇ, ਕਹਿੰਦੀ ਆ ਜਾਂਦੇ ਆ ਹਰੀਆਂ ਪੱਗਾਂ ਬੰਨ੍ਹਕੇ ਗਲਾਂ ਚ ਸਾਫੇ ਪਾਕੇ, ਬੀਬਾਂ ਇੰਨਾਂ ਹੰਕਾਰ ਚੰਗਾ ਨੀ ਹੁੰੰਦਾ ! @BhagwantMann @ArvindKejriwal pic.twitter.com/IEv4ZSVHbr
— Sukhpal Singh Khaira (@SukhpalKhaira) September 2, 2025
ਦੱਸ ਦਈਏ ਕਿ ਕਿਸਾਨਾਂ ਨੇ ਕਿਹਾ ਕਿ ਹਰ ਸਾਲ ਹੜ੍ਹਾਂ ਕਾਰਨ ਅਜਿਹੀ ਸਥਿਤੀ ਪੈਦਾ ਹੁੰਦੀ ਹੈ, ਫਿਰ ਵੀ ਪ੍ਰਸ਼ਾਸਨ ਪਹਿਲਾਂ ਤੋਂ ਢੁਕਵੇਂ ਪ੍ਰਬੰਧ ਨਹੀਂ ਕਰਦਾ। ਕਿਸਾਨ ਆਗੂਆਂ ਨੇ ਵਿਧਾਇਕ ਨੂੰ ਸਵਾਲ ਕੀਤਾ ਕਿ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਸਮੇਂ ਸਿਰ ਕਿਉਂ ਪੂਰਾ ਨਹੀਂ ਕੀਤਾ ਗਿਆ। ਇਸ 'ਤੇ ਵਿਧਾਇਕ ਨੇ ਜਵਾਬ ਦਿੱਤਾ ਕਿ ਹਲਕੇ ਵਿੱਚ ਪਿਛਲੇ ਦੋ ਸਾਲਾਂ ਤੋਂ ਕੰਮ ਚੱਲ ਰਿਹਾ ਹੈ ਅਤੇ ਦਰਿਆ ਦੇ ਅੰਦਰ ਪੱਥਰ ਪਾਉਣ ਦਾ ਕੰਮ ਵੀ ਚੱਲ ਰਿਹਾ ਹੈ। ਜਿਵੇਂ ਹੀ ਬਹਿਸ ਵਧਦੀ ਗਈ, ਗੁੱਸੇ ਵਿੱਚ ਆਏ ਵਿਧਾਇਕ ਨੇ ਪ੍ਰਧਾਨ ਨੂੰ ਮੌਕੇ ਤੋਂ ਚਲੇ ਜਾਣ ਲਈ ਕਿਹਾ।
ਵਿਧਾਇਕ ਇੰਦਰਜੀਤ ਮਾਨ ਨੇ ਕਿਹਾ ਸੀ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਅਤੇ ਮਸ਼ੀਨਾਂ ਅਤੇ ਮਿੱਟੀ ਦੇ ਥੈਲਿਆਂ ਦੀ ਵਰਤੋਂ ਕਰਕੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਰਾਜਨੀਤੀ ਨੂੰ ਇੱਕ ਪਾਸੇ ਰੱਖਣ ਅਤੇ ਇਕੱਠੇ ਹੋ ਕੇ ਇਸ ਆਫ਼ਤ ਦਾ ਸਾਹਮਣਾ ਕਰਨ ਦੀ ਅਪੀਲ ਕੀਤੀ। ਪਰ ਉਨ੍ਹਾਂ ਦੇ ਬਿਆਨ ਤੋਂ ਬਾਅਦ ਵਿਵਾਦ ਹੋਰ ਵੱਧ ਗਿਆ, ਜਦੋਂ ਉਨ੍ਹਾਂ ਕਿਹਾ ਕਿ "ਕੁਝ ਲੋਕ ਜਿਹੜੇ ਹਰੀਆਂ ਪੱਗਾਂ ਬੰਨ੍ਹ ਕੇ, ਗਲੇ ਵਿੱਚ ਸਾਫਾ ਪਾ ਕੇ ਆ ਜਾਂਦੇ ਹਨ, ਸੇਵਾ ਨਹੀਂ ਕਰ ਰਹੇ, ਸਿਰਫ ਦਿਖਾਵਾ ਕਰ ਰਹੇ।"





















