ਪੜਚੋਲ ਕਰੋ
Advertisement
ਧਰਮਿੰਦਰ ਦੇ ਪਿਆਰ ਦਾ ਜਾਖੜ ਵੱਲੋਂ ਜਵਾਬ, ਸੰਨੀ ਨੂੰ ਦੇ ਗਏ ਨਸੀਹਤ
ਬੇਸ਼ੱਕ ਦੋ ਸਾਲ ਤੋਂ ਜਾਖੜ ਦੀ ਪਾਰਟੀ ਦੀ ਸਰਕਾਰ ਹੈ ਤੇ ਉਹ ਵੀ ਗੁਰਦਾਸਪੁਰ ਤੋਂ ਐਮਪੀ ਹਨ, ਪਰ ਫਿਰ ਵੀ ਉਨ੍ਹਾਂ ਕਿਹਾ ਕਿ ਲੋਕਾਂ ਦੇ ਕਾਲਜੇ ਵਲੂੰਧਰੇ ਪਏ ਹਨ, ਲੋਕਾਂ ਦੇ ਮਨਾਂ ਵਿੱਚ ਅਕਾਲੀਆਂ ਪ੍ਰਤੀ ਬੇਹੱਦ ਰੋਸ ਹੈ।
ਗੁਰਦਾਸਪੁਰ: ਬੇਸ਼ੱਕ ਦਿਓਲ ਤੇ ਜਾਖੜ ਪਰਿਵਾਰ ਦੀ ਨੇੜਤਾ ਨਿਕਲ ਆਈ ਹੈ, ਪਰ ਹੁਣ ਉਹ ਸਿਆਸੀ ਵਿਰੋਧੀ ਬਣ ਗਏ ਹਨ। ਇਸ ਲਈ ਸੁਨੀਲ ਜਾਖੜ (Sunil Jakhar) ਆਪਣੇ ਵਿਰੋਧੀ ਉਮੀਦਵਾਰ ਸੰਨੀ ਦਿਓਲ (Sunny Deol) ਲਈ ਤਾਂ ਪੂਰੇ ਸਖ਼ਤ ਹਨ ਪਰ ਸੰਨੀ ਦੇ ਪਿਤਾ ਧਰਮਿੰਦਰ (Dharmendra) ਲਈ ਉਹ ਵੀ ਨਰਮ ਪੈ ਗਏ ਹਨ।
ਸੁਨੀਲ ਜਾਖੜ ਨੇ ਆਪਣੇ ਚੋਣ ਜਲਸੇ ਵਿੱਚ ਕਿਹਾ ਕਿ ਟਰੱਕ 'ਤੇ ਚੜ੍ਹ ਕੇ ਦੂਰੋ ਗੱਲ ਕਰਕੇ ਤੁਰ ਜਾਵਾਂਗੇ ਤਾਂ ਇਵੇਂ ਕੰਮ ਨਹੀਂ ਚੱਲਣਾ। ਸਗੋਂ ਲੋਕਾਂ 'ਚ ਰਹਿ ਕੇ ਲੋਕਾਂ ਦੇ ਕੰਮ ਕਰਨੇ ਪੈਂਦੇ ਹਨ। ਬੇਸ਼ੱਕ ਦੋ ਸਾਲ ਤੋਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੈ ਤੇ ਉਹ ਵੀ ਗੁਰਦਾਸਪੁਰ ਤੋਂ ਐਮਪੀ ਹਨ, ਪਰ ਫਿਰ ਵੀ ਉਨ੍ਹਾਂ ਕਿਹਾ ਕਿ ਲੋਕਾਂ ਦੇ ਕਾਲਜੇ ਵਲੂੰਧਰੇ ਪਏ ਹਨ, ਲੋਕਾਂ ਦੇ ਮਨਾਂ ਵਿੱਚ ਅਕਾਲੀਆਂ ਪ੍ਰਤੀ ਬੇਹੱਦ ਰੋਸ ਹੈ।
ਜਾਖੜ ਨੇ ਕਿਹਾ ਕਿ ਧਰਮਿੰਦਰ ਜੀ ਨੇ ਮੇਰੇ ਬਾਰੇ ਜੋ ਬਿਆਨ ਦਿੱਤਾ ਹੈ, ਇਹ ਉਨ੍ਹਾਂ ਵੱਡਾਪਣ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਰ ਮੋਦੀ ਸਾਹਿਬ ਨੇ ਇਨ੍ਹਾਂ ਵਰਗੇ ਭੋਲੇ ਭਾਲੇ ਇਨਸਾਨ ਨੂੰ ਵਰਤਿਆ ਹੈ। ਜਾਖੜ ਨੇ ਦਾਅਵਾ ਕੀਤਾ ਕਿ ਉਹ ਡਟ ਕੇ ਲੋਕਾਂ ਦੀ ਸੇਵਾ ਕਰਨਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement