ਕਾਂਗਰਸ ਦੇ ਕਲੇਸ਼ 'ਚ ਜਾਖੜ ਦਾ ਧਮਾਕਾ, ਸਿੱਧੂ 'ਤੇ ਲਾਏ ਵੱਡੇ ਇਲਜ਼ਾਮ
ਸੁਨੀਲ ਜਾਖੜ ਨੇ ਮਾਇਕ੍ਰੋ ਬਲੌਗਿੰਗ ਸਾਈਟ 'ਤੇ ਟਵੀਟ ਕਰਦਿਆਂ ਸਿੱਧੂ 'ਤੇ ਖੂਬ ਵਿਅੰਗ ਕੱਸੇ। ਉਨ੍ਹਾਂ ਲਿਖਿਆ, 'ਬਹੁਤ ਹੋ ਗਿਆ, ਵਾਰ-ਵਾਰ ਮੁੱਖ ਮੰਤਰੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਖਤਮ ਕਰੋ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਲੀਡਰ ਸੁਨੀਲ ਜਾਖੜ ਨੇ ਨਵਜੋਤ ਸਿੱਧੂ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਾਖੜ ਨੇ ਪਾਰਟੀ ਹਾਈ ਕਮਾਨ ਨੂੰ ਅਪੀਲ ਕੀਤੀ ਕਿ ਹਵਾ ਦੀ ਦਿਸ਼ਾ ਸਹੀ ਕਰਨ ਦਾ ਸਮਾਂ ਹੈ।
ਸੁਨੀਲ ਜਾਖੜ ਨੇ ਮਾਇਕ੍ਰੋ ਬਲੌਗਿੰਗ ਸਾਈਟ 'ਤੇ ਟਵੀਟ ਕਰਦਿਆਂ ਸਿੱਧੂ 'ਤੇ ਖੂਬ ਵਿਅੰਗ ਕੱਸੇ। ਉਨ੍ਹਾਂ ਲਿਖਿਆ, 'ਬਹੁਤ ਹੋ ਗਿਆ, ਵਾਰ-ਵਾਰ ਮੁੱਖ ਮੰਤਰੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਖਤਮ ਕਰੋ। ਏਜੀ ਤੇ ਡੀਜੀਪੀ ਦੀ ਚੋਣ 'ਤੇ ਚੁੱਕੇ ਜਾ ਰਹੇ ਸਵਾਲ ਅਸਲ 'ਚ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੀ ਇਮਾਨਦਾਰੀ ਤੇ ਯੋਗਤਾ 'ਤੇ ਸਵਾਲ ਚੁੱਕੇ ਜਾ ਰਹੇ ਹਨ। ਇਹ ਸਮਾਂ ਹੈ ਹੁਣ ਸਾਰੇ ਖਦਸ਼ੇ ਦੂਰ ਕਰ ਦਿੱਤੇ ਜਾਣ।'
Enough is enough. Put an end to attempts to undermine the authority of CM time and again. Aspersions being cast on selection of AG & DGP is actually questioning the integrity/competence of CM and Home Minister to deliver results. It’s time to put the foot down and clear the air.
— Sunil Jakhar (@sunilkjakhar) September 30, 2021
ਜਾਖੜ ਦੀ ਇਹ ਸਖ਼ਤ ਟਿੱਪਣੀ ਨਵਜੋਤ ਸਿੱਧੂ ਦੇ ਟਵੀਟ ਤੋਂ ਬਾਅਦ ਆਈ ਹੈ ਜਿਸ 'ਚ ਉਨ੍ਹਾਂ ਲਿਖਿਆ, 'ਉਹ ਅੱਜ ਮੁੱਖ ਮੰਤਰੀ ਚੰਨੀ ਨਾਲ ਬਾਅਦ ਦੁਪਹਿਰ ਤਿੰਨ ਵਜੇ ਪੰਜਾਬ ਭਵਨ 'ਚ ਗੱਲਬਾਤ ਲਈ ਮੌਜੂਦ ਹੋਣਗੇ।' ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਮਗਰੋਂ ਜਾਖੜ ਨੂੰ ਸਿੱਧੂ ਦੀ ਖੁੱਲ੍ਹ ਕੇ ਆਲੋਚਨਾ ਕਰਦਿਆਂ ਦੇਖਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਪਹਿਲਾਂ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਤੇ ਬਾਅਦ 'ਚ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਦਾ ਅਹੁਦਾ ਸੌਂਪ ਦਿੱਤਾ ਗਿਆ। ਬੇਸ਼ੱਕ ਉਸ ਵੇਲੇ ਜਾਖੜ ਆਪਣਾ ਖੁੱਸਣ ਦੇ ਬਾਵਜੂਦ ਕੁਝ ਨਹੀਂ ਬੋਲੇ ਪਰ ਅੱਜਕੱਲ੍ਹ ਉਨ੍ਹਾਂ ਦੇ ਤੇਵਰ ਕਾਫੀ ਸਖ਼ਤ ਜਾਪਦੇ ਹਨ।