ਪੜਚੋਲ ਕਰੋ
(Source: ECI/ABP News)
ਆਪਣਾ ਚੋਣ ਪ੍ਰਚਾਰ ਛੱਡ ਸੰਨੀ ਪੁੱਜੇ ਗੁਰੂ ਨਗਰੀ, ਕੇਂਦਰੀ ਮੰਤਰੀ ਪੁਰੀ ਲਈ ਕੱਢਿਆ ਰੋਡ ਸ਼ੋਅ
ਲੋਕਾਂ ਦਾ ਇਕੱਠ ਦੇਖ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੀਆਂ ਵਾਛਾਂ ਖਿੜ ਗਈਆਂ ਕਿਉਂਕਿ ਬੀਤੇ ਕੱਲ੍ਹ ਕ੍ਰਿਕੇਟਰ ਗੌਤਮ ਗੰਭੀਰ ਦੇ ਰੋਡ ਸ਼ੋਅ ਨੂੰ ਭਰਵਾਂ ਹੁੰਗਾਰਾ ਨਹੀਂ ਸੀ ਮਿਲ ਸਕਿਆ।

ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਤੇ ਫ਼ਿਲਮ ਅਦਾਕਾਰ ਸੰਨੀ ਦਿਓਲ ਆਪਣਾ ਚੋਣ ਪ੍ਰਚਾਰ ਛੱਡ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਹੱਥ ਵੰਡਾਉਣ ਲਈ ਗੁਰੂ ਨਗਰੀ ਪੁਹੰਚੇ। ਉਨ੍ਹਾਂ ਅੱਜ ਪੁਰੀ ਲਈ ਰੋਡ ਸ਼ੋਅ ਕੱਢਿਆ ਤਾਂ ਮਸ਼ਹੂਰ ਅਦਾਕਾਰ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਰੋਡ ਸ਼ੋਅ 'ਚ ਸ਼ਾਮਲ ਹੋਏ। ਸੰਨੀ ਦਿਓਲ ਪੱਗ ਬੰਨ੍ਹ ਕੇ ਰੋਡ ਸ਼ੋਅ ਕਰਨ ਲਈ ਪਹੁੰਚੇ ਸਨ।
ਲੋਕਾਂ ਦਾ ਇਕੱਠ ਦੇਖ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੀਆਂ ਵਾਛਾਂ ਖਿੜ ਗਈਆਂ ਕਿਉਂਕਿ ਬੀਤੇ ਕੱਲ੍ਹ ਕ੍ਰਿਕੇਟਰ ਗੌਤਮ ਗੰਭੀਰ ਦੇ ਰੋਡ ਸ਼ੋਅ ਨੂੰ ਭਰਵਾਂ ਹੁੰਗਾਰਾ ਨਹੀਂ ਸੀ ਮਿਲ ਸਕਿਆ। ਅੱਜ ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ, ਹੰਸ ਰਾਜ ਹੰਸ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਸਮੇਤ ਅਕਾਲੀ ਭਾਜਪਾ ਦੀ ਸਥਾਨਕ ਲੀਡਰਸ਼ਿਪ ਵੀ ਮੌਜੂਦ ਰਹੇ। ਇਹ ਰੋਡ ਸ਼ਹਿਰ ਦੇ ਭੰਡਾਰੀ ਪੁਲ ਤੋਂ ਸ਼ੁਰੂ ਹੋਇਆ ਅਤੇ ਹਾਲ ਗੇਟ ਤੋਂ ਹੁੰਦਾ ਹੈ ਜੱਲ੍ਹਿਆਂਵਾਲਾ ਬਾਗ ਤਕ ਪੁੱਜਾ।
ਇੱਥੇ ਸੜਕ ਦੇ ਦੋਵੇਂ ਪਾਸੇ ਭਾਜਪਾ ਸਮਰਥਕਾਂ ਨੇ ਸੰਨੀ ਦਿਓਲ ਦੇ ਕਾਫਲੇ ਉੱਪਰ ਫੁੱਲਾਂ ਦੀ ਵਰਖਾ ਕੀਤੀ। ਰੋਡ ਅੰਮ੍ਰਿਤਸਰ ਦੇ ਰੋਡ ਸ਼ੋਅ ਤੋਂ ਬਾਅਦ ਸੰਨੀ ਦਿਓਲ ਹਵਾਈ ਜਹਾਜ਼ ਰਾਹੀਂ ਸਿੱਧਾ ਬਠਿੰਡਾ ਲਈ ਰਵਾਨਾ ਹੋ ਗਏ, ਜਿੱਥੇ ਅਕਾਲੀ-ਭਾਜਪਾ ਦੀ ਸਾਂਝੀ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਆਖਰੀ ਯਾਨੀ ਸੱਤਵੇਂ ਗੇੜ ਦੇ ਵਿੱਚ ਹੋ ਰਹੀਆਂ ਚੋਣਾਂ ਦੌਰਾਨ ਪ੍ਰਚਾਰ ਲਈ ਹੁਣ ਸਿਰਫ ਇੱਕੋ ਦਿਨ ਦਾ ਸਮਾਂ ਬਚਿਆ ਹੈ। ਅਜਿਹੇ ਵਿੱਚ ਸਾਰੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਤਕਨਾਲੌਜੀ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
