ਭਾਖੜਾ ਨਹਿਰ ਵਿੱਚ ਤੈਰਦੇ ਮਿਲੇ ਸ਼ੱਕੀ ਰੀਮਡੇਸਿਵਿਰ ਟੀਕਿਆਂ ਦੀ ਖੇਪ, ਮੌਕੇ ‘ਤੇ ਪੁੱਜੇ ਸਿਹਤ ਵਿਭਾਗ ਦੇ ਅਧਿਕਾਰੀ ਜਾਂਚ ‘ਚ ਜੁੱਟੇ
ਤਾਜ਼ਾ ਮਾਮਲਾ ਪੰਜਾਬ ਦੇ ਰੋਪੜ ਦਾ ਹੈ ਜਿੱਥੇ ਦੀ ਭਾਖੜਾ ਨਹਿਰ ਵਿੱਚ ਭਾਰੀ ਤਦਾਦ ਵਿਚ ਸ਼ੱਕੀ ਰੀਮਡੇਸਿਵਿਰ ਅਤੇ ਹੋਰ ਕਈ ਪ੍ਰਕਾਰ ਦੇ ਟੀਕਿਆਂ ਦੀ ਖੇਪ ਮਿਲਣ ਨਾਲ ਹੜਕੰਪ ਮੱਚ ਗਿਆ।
ਰੋਪੜ: ਇੱਕ ਪਾਸੇ ਕੋਰੋਨਾ ਦੇ ਕਹਿਰ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ। ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਕਾਬੂ ਕਰਨ ਲਈ ਵੱਧ ਤੋਂ ਵੱਧ ਕੋਰੋਨਾ ਵੈਕਸੀਨੇਸ਼ਨ ਦੀ ਅਪੀਲ ਕੀਤੀ ਜਾ ਰਹੀ ਹੈ। ਪਰ ਦੇਸ਼ ‘ਚ ਕੋਰੋਨਾਵਾਇਰਸ ਵੈਕਸੀਨ ਦਾ ਕਮੀ ਕਰਕੇ ਸਭ ਨੂੰ ਸਮੇਂ ਸਿਰ ਵੈਕਸੀਨ ਨਹੀਂ ਮਿਲ ਪਾ ਰਹੀ। ਭਾਰਜੇ ਦੇ ਕੋਰੋਨਾ ਹਾਤਾਲਾਂ ਵੇਖਦਿਆਂ ਕਈ ਦੇਸ਼ਾਂ ਵਲੋਂ ਮਦਦ ਦੇ ਹੱਥ ਅੱਗੇ ਆਏ ਹਨ। ਇਸ ਦੇ ਨਾਲ ਹੀ ਦੇਸ਼ ‘ਚ ਕੋਵਿਡ ਵੈਕਸੀਨ ਦੀ ਹੋ ਰਹੀ ਦੁਰਵਰਤੋਂ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ।
ਤਾਜ਼ਾ ਮਾਮਲਾ ਪੰਜਾਬ ਦੇ ਰੋਪੜ ਦਾ ਹੈ ਜਿੱਥੇ ਦੀ ਭਾਖੜਾ ਨਹਿਰ ਵਿੱਚ ਭਾਰੀ ਤਦਾਦ ਵਿਚ ਸ਼ੱਕੀ ਰੀਮਡੇਸਿਵਿਰ ਅਤੇ ਹੋਰ ਕਈ ਪ੍ਰਕਾਰ ਦੇ ਟੀਕਿਆਂ ਦੀ ਖੇਪ ਮਿਲਣ ਨਾਲ ਹੜਕੰਪ ਮੱਚ ਗਿਆ। ਸਥਾਨਕ ਲੋਕਾਂ ਵੱਲੋਂ ਨਹਿਰ ਦੀ ਤਾਲ ਵਿਚ ਫਸੇ ਹੋਏ ਇਨ੍ਹਾਂ ਟੀਕਿਆਂ ਸਬੰਧੀ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ।
ਮੌਕੇ ‘ਤੇ ਪਹੁੰਚੇ ਹੈਲਥ ਵਿਭਾਗ ਦੇ ਕਰਮਚਾਰੀ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਾਂਚ ਅਤੇ ਪੁੱਛ ਪੜਾਲ ਸ਼ੁਰੂ ਕੀਤੀ। ਪਹਿਲੀ ਜਾਂਚ ਦੇ ਵਿਚ ਹੈਲਥ ਵਿਭਾਗ ਦੇ ਡਰੱਗ ਇੰਸਪੈਕਟਰ ਨੇ ਕਿਹਾ ਕਿ ਬੇਸ਼ੱਕ ਇਨ੍ਹਾਂ ਟੀਕਿਆਂ ‘ਤੇ ਰੀਮਡੇਸਿਵਿਰ ਵੈਕਸੀਨ ਵਰਗੇ ਲੋਗੋ ਲੱਗੇ ਹੋਏ ਨੇ ਪਰ ਰੰਗ ਅਤੇ ਕੁਝ ਚੀਜ਼ਾਂ ਦਾ ਫ਼ਰਕ ਨਜ਼ਰ ਆ ਰਿਹਾ ਹੈ। ਜੋ ਹੁਣ ਜਾਂਚ ਦਾ ਵਿਸ਼ਾ ਹੈ ਅਤੇ ਜਾਂਚ ਤੋਂ ਬਾਅਦ ਹੀ ਦੱਸਿਆ ਜਾਏਗਾ ਕਿ ਇਹ ਟੀਕੇ ਆਖਿਰਕਾਰ ਅਸਲ ਵਿੱਚ ਕਿਹੜੇ ਹਨ।
ਇਸ ਦੇ ਨਾਲ ਹੀ ਇਹ ਵੀ ਸਵਾਲ ਉੱਠਦਾ ਹੈ ਕਿ ਜੇਕਰ ਟੀਕੇ ਅਸਲ ਹਨ ਤਾਂ ਇੰਨੀ ਤਦਾਦ ਵਿਚ ਇਹ ਵੈਕਸੀਨ ਕਿੱਥੋਂ ਅਲਾਟ ਹੋਈ। ਨਾਲ ਹੀ ਵੱਡਾ ਸਵਾਲ ਇਹ ਹੈ ਕਿ ਜੇਕਰ ਇਹ ਨਕਲੀ ਵੈਕਸੀਨ ਹੈ ਤਾਂ ਇਸ ਮਹਾਮਾਰੀ ਦੇ ਦੌਰ ‘ਚ ਇਸ ਤਰ੍ਹਾਂ ਦਾ ਕਾਰੋਬਾਰ ਕੌਣ ਕਰ ਰਿਹਾ ਹੈ ਅਤੇ ਪ੍ਰਸਾਸ਼ਨ ਵਲੋਂ ਇਸ ਤਰ੍ਹਾਂ ਦੀਆਂ ਗਤੀਵਿਧਿਆਂ ‘ਤੇ ਠੱਲ ਕਦੋਂ ਪਾਈ ਜਾਵੇਗੀ।
ਇਹ ਵੀ ਪੜ੍ਹੋ: Brazil Shootout: ਨਸ਼ਾ ਤਸਕਰਾਂ ਨਾਲ ਹੋਈ ਪੁਲਿਸ ਗੋਲੀਬਾਰੀ 'ਚ ਇੱਕ ਅਧਿਕਾਰੀ ਸਮੇਤ 20 ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin