Tarn Taran News: ਤਰਨਤਾਰਨ 'ਚ ਮਿਲਿਆ ਪਾਕਿਸਤਾਨੀ ਡਰੋਨ, ਹੈਰੋਇਨ ਬਰਾਮਦ
Pakistan drone: ਤਰਨਤਾਰਨ 'ਚ ਸੀਮਾ ਸੁਰੱਖਿਆ ਬਲ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪਾਕਿਸਤਾਨ ਵੱਲੋਂ ਭੇਜੇ ਡੋਰਨ ਦੇ ਨਾਲ ਇੱਕ ਬੈਟਰੀ ਅਤੇ 400 ਗ੍ਰਾਮ ਹੈਰੋਇਨ ਨੂੰ ਬਰਾਮਦ ਕੀਤਾ ਹੈ।
Tarn Taran News: ਭਾਰਤ-ਪਾਕਿਸਤਾਨ ਸਰਹੱਦ 'ਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਪੰਜਾਬ ਪੁਲਸ ਵੱਲੋਂ ਸਾਂਝੇ ਤੌਰ 'ਤੇ ਤਲਾਸ਼ੀ ਮੁਹਿੰਮ ਦੌਰਾਨ ਚੀਨ ਦਾ ਬਣਿਆ ਡਰੋਨ ਬਰਾਮਦ ਕੀਤਾ ਗਿਆ ਹੈ। ਇਹ ਇਕ ਮਿੰਨੀ ਡਰੋਨ ਹੈ, ਜਿਸ ਦੀ ਵਰਤੋਂ ਪਾਕਿਸਤਾਨ ਸਥਿਤ ਤਸਕਰ 1 ਕਿਲੋ ਦੇ ਲਗਭਗ ਦੀ ਹੈਰੋਇਨ ਦੀ ਸਰਹੱਦ ਪਾਰ ਕਰਨ ਲਈ ਕਰਦੇ ਹਨ। ਫਿਲਹਾਲ ਪੁਲਿਸ ਨੇ ਡਰੋਨ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ 'ਤੇ ਪੈਂਦੇ ਇੱਕ ਪਿੰਡ ਤੋਂ ਬਰਾਮਦਗੀ ਹੋਈ ਹੈ। ਡੋਰਨ ਦੇ ਨਾਲ ਇੱਕ ਬੈਟਰੀ ਅਤੇ 1.630 ਕਿਲੋਗ੍ਰਾਮ ਹੈਰੋਇਨ ਮਿਲੀ ਹੈ।
ਬੀ.ਐਸ.ਐਫ ਨੇ ਦੱਸਿਆ ਹੈ ਕਿ 27 ਅਕਤੂਬਰ 2023 ਨੂੰ ਰਾਤ ਦੇ ਸਮੇਂ ਦੌਰਾਨ, ਬੀਐਸਐਫ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਗੱਟੀ ਮੱਟਰ ਨੇੜੇ ਇੱਕ ਸ਼ੱਕੀ ਡਰੋਨ ਦੀ ਆਵਾਜਾਈ ਨੂੰ ਰੋਕਿਆ। ਅੱਜ ਪੰਜਾਬ ਪੁਲਿਸ ਨਾਲ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਤਲਾਸ਼ੀ ਦੌਰਾਨ ਇੱਕ ਖੇਤ ਵਿੱਚੋਂ ਹੈਰੋਇਨ (ਕੁੱਲ ਵਜ਼ਨ- 1.630 ਕਿਲੋਗ੍ਰਾਮ) ਦੇ ਸ਼ੱਕੀ 2 ਪੈਕੇਟ ਜਿਨ੍ਹਾਂ ਨੂੰ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟ ਹੋਇਆ ਸੀ, ਨੂੰ ਬਰਾਮਦ ਕੀਤੇ ਗਿਆ।
ਹੋਰ ਪੜ੍ਹੋ : ਬਲਦੇਵ ਸਿੰਘ ਸਰਾਂ ਨੂੰ PSPCLਦਾ ਬਣਾਇਆ ਗਿਆ ਚੀਫ ਮੈਨੇਜਿੰਗ ਡਾਇਰੈਕਟਰ, ਦੂਜੀ ਵਾਰ ਮਿਲੀ ਇਹ ਜ਼ਿੰਮੇਵਾਰੀ
ਪੰਜਾਬ ਦੇ ਤਰਨਤਾਰਨ 'ਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਤੀਜੇ ਦਿਨ ਵੀ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਸੂਚਨਾ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਤਲਾਸ਼ੀ ਮੁਹਿੰਮ ਵਿੱਚ ਡਰੋਨ ਅਤੇ ਹੈਰੋਇਨ ਦੀ ਖੇਪ ਨੂੰ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫਿਲਹਾਲ ਡਰੋਨ ਅਤੇ ਖੇਪ ਦੋਵਾਂ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।