ਪੰਜਾਬ ਦੇ ਇਸ ਜ਼ਿਲ੍ਹੇ 'ਚ ਮੁੜ ਲੌਕਡਾਊਨ, ਉਲੰਘਣਾ ਕਰਨ ਵਾਲਿਆਂ 'ਤੇ ਹੋਵੇਗੀ ਸਖ਼ਤੀ
ਡੀਸੀ ਕੁਲਵੰਤ ਸਿੰਘ ਧੂਰੀ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ 19 ਜੁਲਾਈ ਨੂੰ ਚੌਦਸ ਤੇ 20 ਜੁਲਾਈ ਨੂੰ ਮੱਸਿਆ ਹੈ। ਇਨ੍ਹਾਂ ਦੋਵਾਂ ਦਿਨਾਂ 'ਚ ਦੁਕਾਨਾਂ ਬੰਦ ਰਹਿਣਗੀਆਂ ਕਿਉਂਕਿ ਇਨ੍ਹਾਂ ਦੋਵਾਂ ਦਿਨਾਂ 'ਚ ਦਰਬਾਰ ਸਾਹਿਬ 'ਚ ਦੂਰ-ਦੁਰੇਡੇ ਤੋਂ ਸੰਗਤ ਆਉਂਦੀ ਹੈ। ਇਸ ਦੇ ਚੱਲਦਿਆਂ ਬਾਜ਼ਾਰਾਂ 'ਚ ਭੀੜ ਇਕੱਠੀ ਹੋਣ ਦਾ ਖਦਸ਼ਾ ਹੈ।
ਤਰਨ ਤਾਰਨ: ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਤਰਨ ਤਾਰਨ 'ਚ 19 ਤੇ 20 ਜੁਲਾਈ ਨੂੰ ਮੁੜ ਤੋਂ ਪਾਬੰਦੀ ਲਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਅਨਲੌਕ 'ਚ ਸਵੇਰ ਸੱਤ ਵਜੇ ਤੋਂ ਰਾਤ ਅੱਠ ਵਜੇ ਤਕ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ। ਇਹ ਛੋਟ ਤਰਨ ਤਾਰਨ 'ਚ 19 ਤੇ 20 ਜੁਲਾਈ ਨੂੰ ਲਾਗੂ ਨਹੀਂ ਹੋਵੇਗੀ।
ਡੀਸੀ ਕੁਲਵੰਤ ਸਿੰਘ ਧੂਰੀ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ 19 ਜੁਲਾਈ ਨੂੰ ਚੌਦਸ ਤੇ 20 ਜੁਲਾਈ ਨੂੰ ਮੱਸਿਆ ਹੈ। ਇਨ੍ਹਾਂ ਦੋਵਾਂ ਦਿਨਾਂ 'ਚ ਦੁਕਾਨਾਂ ਬੰਦ ਰਹਿਣਗੀਆਂ ਕਿਉਂਕਿ ਇਨ੍ਹਾਂ ਦੋਵਾਂ ਦਿਨਾਂ 'ਚ ਦਰਬਾਰ ਸਾਹਿਬ 'ਚ ਦੂਰ-ਦੁਰੇਡੇ ਤੋਂ ਸੰਗਤ ਆਉਂਦੀ ਹੈ। ਇਸ ਦੇ ਚੱਲਦਿਆਂ ਬਾਜ਼ਾਰਾਂ 'ਚ ਭੀੜ ਇਕੱਠੀ ਹੋਣ ਦਾ ਖਦਸ਼ਾ ਹੈ।
ਵਿਧਾਇਕਾਂ ਨੂੰ ਕੋਰੋਨਾ ਹੋਣ ਮਗਰੋਂ ਸਿਆਸਤਦਾਨਾਂ 'ਚ ਦਹਿਸ਼ਤ, ਪਾਬੰਦੀਆਂ ਦੇ ਬਾਵਜੂਦ ਇਕੱਠਾਂ 'ਚ ਸ਼ਾਮਲ ਹੁੰਦੇ ਰਹੇ ਲੀਡਰ
ਸਾਵਧਾਨ! ਭਾਰਤ 'ਚ ਕੋਰੋਨਾ ਨਾਲ ਹਾਲਾਤ ਗੰਭੀਰ, ਕਮਿਊਨਿਟੀ ਸਪ੍ਰੈੱਡ ਦੀ ਸ਼ੁਰੂਆਤ
ਇਸ ਕਾਰਨ ਦੋਵੇਂ ਦਿਨ ਜ਼ਿਲ੍ਹੇ ਦੇ ਸ਼ਹਿਰੀ ਤੇ ਪੇਂਡੂ ਖੇਤਰ ਮੁਕੰਮਲ ਬੰਦ ਰਹਿਣਗੇ। ਸਿਰਫ਼ ਮੈਡੀਕਲ ਸਟੋਰ ਖੁੱਲ੍ਹਣ ਦੀ ਇਜਾਜ਼ਤ ਰਹੇਗੀ। ਧਾਰਾ-144 ਤਹਿਤ ਜਾਰੀ ਹੁਕਮਾਂ ਦਾ ਉਲੰਘਣ ਕਰਨ ਵਾਲੇ ਦੁਕਾਨਦਾਰਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਾਰਸ਼ ਨੇ ਮਚਾਈ ਤਬਾਹੀ, ਸਵਾਰੀਆਂ ਨਾਲ ਭਰੀ ਬੱਸ ਡੁੱਬੀ, ਪੌੜੀ ਲਾ ਕੇ ਕੱਢੇ ਯਾਤਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ