Teaching Fellow Scam: ਜਾਅਲੀ ਸਰਟੀਫਿਕੇਟ ਨਾਲ ਭਰਤੀ ਹੋਏ 8 ਮਾਸਟਰਾਂ 'ਤੇ ਪਰਚਾ, ਹੁਣ ਇਸ ਜਿਲ੍ਹੇ ਦੀ ਆਈ ਵਾਰੀ
Teaching Fellow Scam: ਕਮੇਟੀ ਦੀ ਰਿਪੋਰਟ ਦੇ ਸਬੰਧ ਵਿਚ ਡੀਆਈਜੀ ਕ੍ਰਾਈਮ ਪੰਜਾਬ, ਚੰਡੀਗੜ੍ਹ ਦੇ ਦਫ਼ਤਰ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਬੰਧਿਤ ਵਿਅਕਤੀਆਂ ਵਿਰੁੱਧ ਮੁਕੱਦਮੇ ਦਰਜ ਕਰਨ ਲਈ ਪੱਤਰ ਲਿਖਿਆ ਗਿਆ। ਕਾਨੂੰਨੀ ਰਾਇ ਲੈਣ ਉਪਰੰਤ
Teaching Fellow 9998 Case: ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਸਾਲ 2007 'ਚ 9998 ਟੀਚਿੰਗ ਫੈਲੋਜ਼ ਦੀਆਂ ਅਸਾਮੀਆਂ ਕੱਢੀਆਂ ਗਈਆਂ ਸਨ। ਇਹ ਭਰਤੀ ਉਸ ਸਮੇਂ 20 ਜ਼ਿਲ੍ਹਿਆਂ ਲਈ ਸਨ। ਜਿਸ ਦੀ ਜਾਂਚ ਦੌਰਾਨ ਹੁਣ ਵੱਡਾ ਖੁਲਾਸ ਹੋਇਆ ਹੈ। ਇਸ ਵਿੱਚ ਪਾਇਆ ਗਿਆ ਕਿ ਨੌਕਰੀ ਹਾਸਲ ਕਰਨ ਲਈ ਮਾਸਟਰਾਂ ਨੇ ਜਾਅਲੀ ਸਰਟੀਫਿਕੇਟ ਬਣਾ ਲਏ ਸਨ।
ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਤਹਿਤ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਜ਼ਿਲੇ ਦੇ 8 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਇਸ ਭਰਤੀ ਵਿੱਚ ਕਥਿਤ ਤੌਰ 'ਤੇ ਕਈ ਉਮੀਦਵਾਰਾਂ 'ਤੇ ਜਾਅਲੀ ਤਜਰਬਾ ਸਰਟੀਫਿਕੇਟ ਤੇ ਜਾਅਲੀ ਰੂਰਲ ਏਰੀਆ ਸਰਟੀਫਿਕੇਟ ਵਰਤਣ ਦੇ ਦੋਸ਼ ਲੱਗੇ ਸਨ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਦਾਖ਼ਲ ਕੀਤੀਆਂ ਗਈਆਂ ਰਿੱਟਾਂ ਵਿਚ ਵਿਭਾਗ ਦੀ ਇਸ ਕਾਰਵਾਈ ਨੂੰ ਚੁਣੌਤੀ ਦਿੱਤੀ ਗਈ ਤੇ ਇਸ ਮਾਮਲੇ 'ਚ ਅਦਾਲਤ ਦੇ ਆਦੇਸ਼ਾਂ 'ਤੇ ਸਰਕਾਰ ਵੱਲੋਂ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਅੱਗੇ ਪੇਸ਼ ਹੋਏ 563 ਉਮੀਦਵਾਰਾਂ 'ਚੋਂ 457 ਉਮੀਦਵਾਰਾਂ ਦੇ ਸਰਟੀਫਿਕੇਟ ਜਾਅਲੀ ਪਾਏ ਗਏ।
ਕਮੇਟੀ ਦੀ ਰਿਪੋਰਟ ਦੇ ਸਬੰਧ ਵਿਚ ਡੀਆਈਜੀ (ਕ੍ਰਾਈਮ) ਪੰਜਾਬ, ਚੰਡੀਗੜ੍ਹ ਦੇ ਦਫ਼ਤਰ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਬੰਧਿਤ ਵਿਅਕਤੀਆਂ ਵਿਰੁੱਧ ਮੁਕੱਦਮੇ ਦਰਜ ਕਰਨ ਲਈ ਪੱਤਰ ਲਿਖਿਆ ਗਿਆ। ਕਾਨੂੰਨੀ ਰਾਇ ਲੈਣ ਉਪਰੰਤ ਸੀਨੀਅਰ ਪੁਲਿਸ ਕਪਤਾਨ ਵੱਲੋਂ ਮਾਮਲੇ 'ਚ ਮੁਕੱਦਮਾ ਦਰਜ ਕਰਨ ਦੇ ਦਿੱਤੇ ਗਏ ਆਦੇਸ਼ਾਂ ਸਨ।
ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਗੁਰਸੇਵਕ ਸਿੰਘ ਸੰਯੁਕਤ ਡਾਇਰੈਕਟਰ ਵਿਜੀਲੈਂਸ ਬਿਊਰੋ ਦੀ ਸ਼ਿਕਾਇਤ 'ਤੇ ਨਰਿੰਦਰ ਕੌਰ ਵਾਸੀ ਪਿੰਡ ਲੂਲੋਂ, ਭਸਮ ਲਤਾ ਵਾਸੀ ਖਮਾਣੋਂ ਮੰਡੀ, ਜਤਿੰਦਰ ਕੌਰ ਵਾਸੀ ਸਰਹਿੰਦ ਸ਼ਹਿਰ, ਲਵਲੀਨ ਕੌਰ ਵਾਸੀ ਮੰਡੀ ਗੋਬਿੰਦਗੜ੍ਹ, ਦਪਿੰਦਰ ਕੌਰ ਵਾਸੀ ਸਰਹਿੰਦ, ਰਸ਼ਪਿੰਦਰ ਕੌਰ ਵਾਸੀ ਪਿੰਡ ਟੋਡਰਪੁਰ, ਭਾਗ ਸਿੰਘ ਵਾਸੀ ਪਿੰਡ ਪਹੇੜੀ ਅਤੇ ਮਨਦੀਪ ਸਿੰਘ ਵਾਸੀ ਬਸੀ ਪਠਾਣਾਂ ਵਿਰੁੱਧ ਆ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ
ਇਸ ਤੋਂ ਪਹਿਲਾਂ ਮੋਗਾ ਦੇ ਅਧਿਆਪਕਾਂ 'ਤੇ ਕਾਰਵਾਈ ਕੀਤੀ ਸੀ ਜਿਹਨਾਂ ਨੇ ਜਾਅਲੀ ਦਸਤਾਵੇਜ਼ ਲਗਾਏ ਸਨ। ਜਾਂਚ ਵਿੱਚ ਮੋਗਾ ਜ਼ਿਲ੍ਹੇ ਨਾਲ ਸਬੰਧਤ 17 ਅਤੇ ਹੋਰ ਜ਼ਿਲ੍ਹਿਆਂ ਨਾਲ ਸਬੰਧਤ 10 ਵਿਅਕਤੀਆਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਨੇ ਜਾਅਲੀ ਤਜਰਬੇ ਦੇ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀਆਂ ਹਾਸਲ ਕੀਤੀਆਂ ਸਨ। ਮੁਲਜ਼ਮਾਂ ਵਿੱਚ ਪਵਿੱਤਰ ਪਾਲ ਸਿੰਘ ਨੇੜੇ ਸਮਰਾਟ ਹੋਟਲ ਮੋਗਾ, ਕ੍ਰਿਸ਼ਨ ਕੁਮਾਰ ਨਿਹਾਲ ਸਿੰਘ ਵਾਲਾ, ਪਰਮਜੀਤ ਕੌਰ ਦਸ਼ਮੇਸ਼ ਨਗਰ, ਪਰਮਜੀਤ ਕੌਰ ਦੁਸਾਂਝ ਰੋਡ, ਹਰਪਿੰਦਰ ਪਾਲ ਕੌਰ ਠੱਠੀ ਭਾਈ, ਮਹਿੰਦਰਪਾਲ ਗਿੱਲ ਜਿੰਦਾ, ਬਲਵੀਰ ਕੌਰ ਫਰੀਦਕੋਟ, ਹਰਦੀਪ ਕੌਰ ਬੰਬੀਹਾ ਭਾਈ, ਗੁਰਮਿੰਦਰ ਕੌਰ ਫਰੀਦਕੋਟ ਸ਼ਾਮਲ ਹਨ। , ਨਿਰਮਲ ਸਿੰਘ ਗੁਰਦਾਸਪੁਰ ਸ਼ਾਮਲ ਹਨ।