Salman Khan ਨੂੰ Bigg Boss 15 ਤੋਂ ਰਾਤੋਂ ਰਾਤ ਰਿਪਲੇਸ ਕਰੇਗੀ ਇਹ ਅਦਾਕਾਰਾ, ਸ਼ੋਅ 'ਚ ਲੱਗੇਗਾ ਜ਼ਬਰਦਸਤ ਤੜਕਾ!
ਸ਼ਹਿਨਾਜ਼ ਗਿੱਲ (Shehnaaz Gill) ਬਿੱਗ ਬੌਸ 15 'ਚ ਵਾਈਲਡ ਕਾਰਡ ਐਂਟਰੀ ਲੈ ਸਕਦੀ ਹੈ ਕਿਉਂਕਿ ਉਸ ਨੂੰ ਨਿਰਮਾਤਾਵਾਂ ਨੇ ਸੰਪਰਕ ਕੀਤਾ ਹੈ। ਹਾਲਾਂਕਿ ਸ਼ਹਿਨਾਜ਼ ਗਿੱਲ ਨੇ ਇਸ ਆਫਰ ਨੂੰ ਠੁਕਰਾ ਦਿੱਤਾ ਸੀ।
ਸਲਮਾਨ ਖਾਨ ਦਾ ਮਸ਼ਹੂਰ ਸ਼ੋਅ ਬਿੱਗ ਬੌਸ 15 ਉਹ ਕਮਾਲ ਨਹੀਂ ਦਿਖਾ ਸਕਿਆ ਜਿਸ ਦੀ ਉਮੀਦ ਸੀ। ਬਿੱਗ ਬੌਸ 15 (Bigg Bos 15) ਦੀ ਟੀਆਰਪੀ ਸੂਚੀ 'ਚ ਨਹੀਂ ਆ ਰਿਹਾ ਹੈ। ਟੀਆਰਪੀ ਸੂਚੀ ਦੇ ਟਾਪ-10 ਵਿਚ ਵੀ ਸ਼ੋਅ ਨੂੰ ਜਗ੍ਹਾ ਨਹੀਂ ਮਿਲੀ ਹੈ। ਇਸ ਦੌਰਾਨ ਬਿੱਗ ਬੌਸ 15 ਨੂੰ ਲੈ ਕੇ ਇਕ ਨਵੀਂ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬਿੱਗ ਬੌਸ 13 ਦੀ ਪ੍ਰਤੀਯੋਗੀ ਸ਼ਹਿਨਾਜ਼ ਗਿੱਲ ਨੇ ਸ਼ੋਅ ਦੇ ਹੋਸਟ ਸਲਮਾਨ ਖਾਨ (Bigg Bos 15 TRP) ਦੀ ਥਾਂ ਲੈ ਲਈ ਹੈ। ਜਲਦ ਹੀ ਸ਼ਹਿਨਾਜ਼ ਗਿੱਲ ਬਿੱਗ ਬੌਸ 15 ਦੀ ਹੋਸਟ ਬਣਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਇਸ ਹਫਤੇ ਸਲਮਾਨ ਖਾਨ (Salman Khan) ਦੀ ਜਗ੍ਹਾ ਸ਼ੋਅ 'ਚ ਨਜ਼ਰ ਆਉਣ ਵਾਲੀ ਹੈ।
View this post on Instagram
ਕੁਝ ਸਮਾਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਸ਼ਹਿਨਾਜ਼ ਗਿੱਲ (Shehnaaz Gill) ਬਿੱਗ ਬੌਸ 15 'ਚ ਵਾਈਲਡ ਕਾਰਡ ਐਂਟਰੀ ਲੈ ਸਕਦੀ ਹੈ ਕਿਉਂਕਿ ਉਸ ਨੂੰ ਨਿਰਮਾਤਾਵਾਂ ਨੇ ਸੰਪਰਕ ਕੀਤਾ ਹੈ। ਹਾਲਾਂਕਿ ਸ਼ਹਿਨਾਜ਼ ਗਿੱਲ ਨੇ ਇਸ ਆਫਰ ਨੂੰ ਠੁਕਰਾ ਦਿੱਤਾ ਸੀ। ਇਸ ਦੌਰਾਨ ਹੁਣ ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਇਸ ਹਫਤੇ ਵੀਕੈਂਡ ਦੀ ਵਾਰ 'ਚ ਧਮਾਲ ਮਚਾਉਂਦੀ ਨਜ਼ਰ ਆਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖਾਨ ਇਸ ਹਫਤੇ ਬਿੱਗ ਬੌਸ 15 ਨੂੰ ਹੋਸਟ ਨਹੀਂ ਕਰਨ ਜਾ ਰਹੇ ਹਨ। ਕਿਉਂਕਿ ਇਸ ਹਫਤੇ ਸਲਮਾਨ ਖਾਨ ਆਪਣੇ ਦਬੰਗ ਟੂਰ 'ਤੇ ਰੁੱਝੇ ਹੋਏ ਹਨ, ਇਸ ਲਈ ਇਸ ਹਫਤੇ ਸ਼ੂਟਿੰਗ ਨਹੀਂ ਕਰ ਸਕੇ। ਅਜਿਹੇ 'ਚ ਸ਼ਹਿਨਾਜ਼ ਗਿੱਲ ਮਨੋਰੰਜਨ ਦਾ ਤੜਕਾ ਲਾਉਂਦੀ ਨਜ਼ਰ ਆਵੇਗੀ।
ਹਾਲਾਂਕਿ ਹੁਣ ਤਕ ਨਾ ਤਾਂ ਸ਼ੋਅ ਦੇ ਮੇਕਰਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਸ਼ਹਿਨਾਜ਼ ਗਿੱਲ ਨੇ ਖੁਦ ਇਸ ਬਾਰੇ ਕੁਝ ਕਿਹਾ ਹੈ। ਜਦੋਂ ਤੋਂ ਇਹ ਖਬਰਾਂ ਸਾਹਮਣੇ ਆਈਆਂ ਹਨ, ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਕਿਸੇ ਵੀ ਟੀਵੀ ਸ਼ੋਅ 'ਚ ਨਜ਼ਰ ਨਹੀਂ ਆਈ। ਕੁਝ ਸਮਾਂ ਪਹਿਲਾਂ ਸ਼ਹਿਨਾਜ਼ ਗਿੱਲ ਆਪਣੀ ਫਿਲਮ ਹੌਸਲਾ ਰੱਖ ਦੀ ਪ੍ਰਮੋਸ਼ਨ ਕਰਦੀ ਨਜ਼ਰ ਆਈ ਸੀ।
ਇਹ ਵੀ ਪੜ੍ਹੋ: Farmers Protest: ਅੰਦੋਲਨ ਖ਼ਤਮ ਹੋਣ ਤੋਂ ਬਾਅਦ ਕਿਸਾਨਾਂ ਦੀ ਘਰ ਵਾਪਸੀ ਸ਼ੁਰੂ, ਦੇਸ਼ ਮਨਾਏਗਾ ਵਿਜੇ ਦਿਵਸ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
Farmer Protest : ਘਰ ਵਾਪਸੀ 'ਤੇ ਪੰਜਾਬ ਸਰਕਾਰ ਕਿਸਾਨਾਂ ਦਾ ਕਰੇਗੀ ਸਵਾਗਤ