ਬਾਦਲ ਸਰਕਾਰ, ਕੈਪਟਨ ਸਰਕਾਰ, ਚੰਨੀ ਸਰਕਾਰ ਦੇ ਚਹੇਤੇ ਨੂੰ ਮਾਨ ਸਰਕਾਰ ਨੇ ਵੀ ਦਿੱਤਾ ਮਾਣ
ਸਾਬਕਾ ਡੀਆਈਜੀ ਹਰਿੰਦਰ ਸਿੰਘ ਚਾਹਲ ਦੇ ਪੁੱਤਰ ਨੂੰ ਜੋ ਕਿ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕਾ ਹੈ ਨੂੰ ਪੀਸੀਏ ਦਾ ਪ੍ਰਧਾਨ ਸਰਬਸੰਮਤੀ ਨਾਲ ਬਣਾਇਆ ਗਿਆ ।
ਚੰਡੀਗੜ੍ਹ : ਪੰਦਰਾ ਵਰ੍ਹੇ ਪਹਿਲਾਂ ਹੋਂਦ 'ਚ ਲੰਬਾ ਸਮਾਂ ਰਹੀ ਬਾਦਲਾਂ ਦੀ ਸਰਕਾਰ ਮੌਕੇ ਕੈਬਨਿਟ ਰੈਂਕ ਵਾਲੇ ਅਹੁਦੇ 'ਤੇ ਨਿਵਾਜੇ ਗਏ ਮਸ਼ਹੂਰ ਉਦਯੋਗਪਤੀ ਟਰਾਈਡੈਂਟ ਗਰੁੱਪ ਦੇ ਮਾਲਕ ਰਾਜਿੰਦਰ ਗੁਪਤਾ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਲੈਨਿੰਗ ਬੋਰਡ ਦੇ Vice chairman ਦਾ ਅਹੁਦਾ ਦੇ ਦਿੱਤਾ ਗਿਆ ਹੈ। ਦੱਸ ਦਈਏ ਕਿ ਰਾਜਿੰਦਰ ਗੁਪਤਾ ਕੈਪਟਨ ਅਮਰਿੰਦਰ ਸਿੰਘ ਤੇ ਚੰਨੀ ਦੀ ਸਾਢੇ ਤਿੰਨ ਮਹੀਨਿਆਂ ਦੀ ਸਰਕਾਰ ਮੌਕੇ ਵੀ ਇਸੇ ਅਹੁਦੇ 'ਤੇ ਰਹੇ। ਉਨ੍ਹਾਂ ਨੂੰ ਝੰਡੀ ਵਾਲੀ ਕਾਰ ਮਿਲੀ ਰਹ ।
ਇਸ ਦੇ ਨਾਲ ਹੀ ਉਹ ਵੱਕਾਰੀ ਕ੍ਰਿਕਟ ਦੀ ਐਸੋਸੀਏਸ਼ਨ ਪੀਸੀਏ ਦੇ ਲਗਾਤਾਰ ਪ੍ਰਧਾਨ ਵੀ ਬਣਦੇ ਰਹੇ। ਜਿਉਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਉਸ ਸਮੇਂ ਰਾਜਿੰਦਰ ਗੁਪਤਾ ਨੇ ਆਪੇ ਹੀ ਪਾਸਾ ਵੱਟ ਲਿਆ ਸੀ ਤੇ ਦਾਲ ਗ਼ਲਦੀ ਨਾ ਦੇਖ ਕੇ ਪੀਸੀਏ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ।
ਜਿਸ ਤੋਂ ਵਧ ਕੇਜਰੀਵਾਲ ਸਰਕਾਰ ਦੇ ਨਜ਼ਦੀਕੀ ਬਣ ਗਏ ਅਤੇ ਨਵਜੋਤ ਸਿੱਧੂ ਦਾ ਸੱਜਾ ਹੱਥ ਰਹੇ। ਸਾਬਕਾ ਡੀਆਈਜੀ ਹਰਿੰਦਰ ਸਿੰਘ ਚਾਹਲ ਦੇ ਪੁੱਤਰ ਨੂੰ ਜੋ ਕਿ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕਾ ਹੈ ਨੂੰ ਪੀਸੀਏ ਦਾ ਪ੍ਰਧਾਨ ਸਰਬਸੰਮਤੀ ਨਾਲ ਬਣਾਇਆ ਗਿਆ । ਪਰ ਅਚਾਨਕ ਅੱਜ ਟਰਾਈਡੈਂਟ ਗਰੁੱਪ ਦੇ ਮਾਲਕ ਰਾਜਿੰਦਰ ਗੁਪਤਾ ਦੀ ਫਿਰ ਦੁਬਾਰਾ ਪੰਜਾਬ ਦੀ ਚੌਥੀ ਸਰਕਾਰ 'ਚ ਪਲੈਨਿੰਗ ਬੋਰਡ ਚ ਐਂਟਰੀ ਹੋ ਗਈ ਹੈ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :