Punjab News: ਨਵਾਂਸ਼ਹਿਰ 'ਚ ਮਿਲੀ ਅਫ਼ਗ਼ੀਨੀ ਨੌਜਵਾਨ ਦੀ ਲਾਸ਼, ਕੰਮ ਦੀ ਤਲਾਸ਼ 'ਚ ਆਇਆ ਸੀ ਭਾਰਤ
ਜਾਣਕਾਰੀ ਮੁਤਾਬਕ, ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਭਾਰਤ ਆਇਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੁਰਦਾਘਰ 'ਚ ਰਖਵਾ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।
Punjab News: ਨਵਾਂਸ਼ਹਿਰ ਦੀ ਕਾਠਗੜ੍ਹ ਪੁਲੀਸ ਨੇ ਛੇਵੇਂ ਦਿਨ ਸਤਲੁਜ ਦਰਿਆ ਵਿੱਚ ਡੁੱਬਣ ਵਾਲੇ ਅਫ਼ਗਾਨ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਈਅਦ ਮੁਸਤਫਾ ਵਜੋਂ ਹੋਈ ਹੈ। ਇਹ ਨੌਜਵਾਨ ਆਪਣੇ ਚਾਰ ਦੋਸਤਾਂ ਨਾਲ ਸਤਲੁਜ ਦਰਿਆ 'ਚ ਨਹਾਉਣ ਆਇਆ ਸੀ, ਜਿੱਥੇ ਉਹ ਪਾਣੀ ਦੇ ਵਹਾਅ 'ਚ ਰੁੜ੍ਹ ਗਿਆ।
ਜਾਣਕਾਰੀ ਮੁਤਾਬਕ, ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਭਾਰਤ ਆਇਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੁਰਦਾਘਰ 'ਚ ਰਖਵਾ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਰੋਜ਼ਗਾਰ ਦੀ ਭਾਲ 'ਚ ਅਫਗਾਨਿਸਤਾਨ ਤੋਂ ਮੋਹਾਲੀ ਆਏ ਸਨ ਅਤੇ ਮੋਹਾਲੀ ਦੀ ਏਕਮਜੋਤ ਕਾਲੋਨੀ 'ਚ ਕਿਰਾਏ ਦੇ ਮਕਾਨ 'ਚ ਰਹਿ ਰਹੇ ਸਨ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦੇ ਸੀ। ਜਦਕਿ ਬਾਕੀ ਅਜੇ ਵੀ ਰੁਜ਼ਗਾਰ ਦੀ ਤਲਾਸ਼ ਵਿੱਚ ਹਨ।
3 ਮਾਰਚ ਐਤਵਾਰ ਨੂੰ ਚਾਰੋਂ ਟੈਕਸੀ ਲੈ ਕੇ ਸਤਲੁਜ ਦਰਿਆ ਨੇੜੇ ਸੈਰ ਕਰਨ ਆਏ। ਇਸ ਮੌਕੇ ਸਈਅਦ ਮੁਸਤਫਾ ਪੁੱਤਰ ਹੁਸੈਨ ਮੁਸਤਫਾ, ਅਹਿਮਦ ਸ਼ਮੀਦ ਪੁੱਤਰ ਅਬਦੁਲ ਸ਼ਮੀਦ, ਗੁਲਾਮ ਹੈਦਰ ਪੁੱਤਰ ਗੁਲਾਮ ਹਜ਼ਰਤ, ਰੋਮੀ ਸਤਾਰ ਪੁੱਤਰ ਅਬਦੁਲ ਸਤਾਰ ਨਹਾਉਣ ਗਏ ਸਨ। ਤਿੰਨ ਸਤਲੁਜ ਦਰਿਆ ਦੇ ਪਾਣੀ ਵਿੱਚੋਂ ਵਾਪਸ ਆ ਗਏ ਜਦਕਿ ਸਈਅਦ ਮੁਸਤਫਾ ਪਾਣੀ ਵਿੱਚੋਂ ਬਾਹਰ ਨਹੀਂ ਆਇਆ।
ਨੌਜਵਾਨਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਜਦੋਂ ਉਹ ਲਾਪਤਾ ਹੋ ਗਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਕਾਠਗੜ੍ਹ ਥਾਣਾ ਇੰਚਾਰਜ ਪਵਿੱਤਰ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੋਤਾਖੋਰਾਂ ਦੀ ਮਦਦ ਲਈ, ਪਰ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ ਅਤੇ ਫਿਰ ਪੁਲਸ ਨੇ ਐਨਡੀਆਰਐਫ ਦੀ ਮਦਦ ਨਾਲ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।