Firozpur News: ਕਾਰ ਨੂੰ ਅਚਾਨਕ ਲੱਗੀ ਅੱਗ, ਪਤਨੀ, ਦੋ ਧੀਆਂ ਤੇ ਪੁੱਤ ਨੂੰ ਕੱਢ ਲਿਆ ਬਾਹਰ ਪਰ ਛੋਟੀ ਧੀ ਅੱਖਾਂ ਸਾਹਮਣੇ ਹੀ ਸੜ ਕੇ ਮਰੀ
ਫਿਰੋਜ਼ਪੁਰ ਤੋਂ ਦਰਦਨਾਕ ਖਬਰ ਸਾਹਮਣੇ ਆਈ ਹੈ। ਇੱਥੇ ਨਜ਼ਦੀਕੀ ਪਿੰਡ ਕੋਟ ਕਰੋੜ ਕਲਾਂ ਵਿੱਚ ਕੌਮੀ ਰਾਜ ਮਾਰਗ ’ਤੇ ਸੜਕ ਹਾਦਸੇ ਦੌਰਾਨ ਫੌਜੀ ਜਵਾਨ ਦੀ 5 ਸਾਲਾ ਧੀ ਉਸ ਦੀਆਂ ਅੱਖਾਂ ਸਾਹਮਣੇ ਕਾਰ ਵਿੱਚ ਝੁਲਸ ਕੇ ਦਮ ਤੋੜ ਗਈ।
Firozpur News: ਫਿਰੋਜ਼ਪੁਰ ਤੋਂ ਦਰਦਨਾਕ ਖਬਰ ਸਾਹਮਣੇ ਆਈ ਹੈ। ਇੱਥੇ ਨਜ਼ਦੀਕੀ ਪਿੰਡ ਕੋਟ ਕਰੋੜ ਕਲਾਂ ਵਿੱਚ ਕੌਮੀ ਰਾਜ ਮਾਰਗ ’ਤੇ ਸੜਕ ਹਾਦਸੇ ਦੌਰਾਨ ਫੌਜੀ ਜਵਾਨ ਦੀ 5 ਸਾਲਾ ਧੀ ਉਸ ਦੀਆਂ ਅੱਖਾਂ ਸਾਹਮਣੇ ਕਾਰ ਵਿੱਚ ਝੁਲਸ ਕੇ ਦਮ ਤੋੜ ਗਈ। ਇਹ ਘਟਨਾ ਐਤਵਾਰ ਸ਼ਾਮ ਸੱਤ ਵਜੇ ਦੇ ਕਰੀਬ ਵਾਪਰੀ। ਘਟਨਾ ਵੇਲੇ ਫੌਜੀ ਦੀ ਪਤਨੀ ਤੇ ਤਿੰਨ ਬੱਚੇ ਵੀ ਮੌਕੇ ’ਤੇ ਮੌਜੂਦ ਸਨ।
ਹਾਸਲ ਜਾਣਕਾਰੀ ਮੁਤਾਬਕ ਫ਼ਰੀਦਕੋਟ ਦੇ ਪਿੰਡ ਕਲੇਰ ਨਿਵਾਸੀ ਗੁਰਜੀਤ ਸਿੰਘ, ਜੋ ਫੌਜ ਵਿੱਚ ਨੌਕਰੀ ਕਰਦਾ ਹੈ, ਹੁਣ ਛੁੱਟੀ ’ਤੇ ਆਇਆ ਹੋਇਆ ਹੈ, ਐਤਵਾਰ ਨੂੰ ਆਪਣੀ ਪਤਨੀ, ਤਿੰਨ ਬੇਟੀਆਂ ਤੇ ਬੇਟੇ ਨਾਲ ਸ਼ਾਮ ਦੇ ਵਕਤ ਧਰਮਕੋਟ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ। ਇਹ ਸਾਰੇ ਸਵਿਫ਼ਟ ਕਾਰ ਪੀਬੀ 19ਏ-6969 ਵਿੱਚ ਸਵਾਰ ਸਨ।
ਪਿੰਡ ਕੋਟ ਕਰੋੜ ਕਲਾਂ ਦੇ ਨਜ਼ਦੀਕ ਜਦੋਂ ਕਾਰ ਪਹੁੰਚੀ ਤਾਂ ਅਚਾਨਕ ਉਸ ਵਿਚ ਕੋਈ ਨੁਕਸ ਪੈ ਗਿਆ। ਗੁਰਜੀਤ ਕਾਰ ਨੂੰ ਸੜਕ ਕਿਨਾਰੇ ਖੜ੍ਹੀ ਕਰਕੇ ਉਸ ਦਾ ਇੰਜਣ ਜਾਂਚ ਰਿਹਾ ਸੀ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਪਿਛਲੀ ਸੀਟ ’ਤੇ ਬੈਠੀ ਗੁਰਜੀਤ ਦੀ ਪਤਨੀ ਨੇ ਆਪਣੀਆਂ ਦੋ ਧੀਆਂ ਤੇ ਪੁੱਤਰ ਨੂੰ ਤਾਂ ਕਾਰ ਵਿੱਚੋਂ ਬਾਹਰ ਕੱਢ ਲਿਆ।
ਇਸ ਦੌਰਾਨ ਕਾਰ ਦੀਆਂ ਸਾਰੀਆਂ ਬਾਰੀਆਂ ਲੌਕ ਹੋਣ ਕਾਰਨ ਕਾਰ ਦੀ ਅਗਲੀ ਸੀਟ ’ਤੇ ਬੈਠੀ ਉਸ ਦੀ ਪੰਜ ਸਾਲਾ ਧੀ ਤਨਵੀਰ ਉਰਫ਼ ਤਨੂੰ ਅੱਗ ਦੀ ਲਪੇਟ ਵਿਚ ਆ ਗਈ। ਲੰਘ ਰਹੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਥਾਣਾ ਤਲਵੰਡੀ ਭਾਈ ਦੀ ਪੁਲਿਸ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ