(Source: ECI/ABP News/ABP Majha)
Cargo Ship Accident: ਗ੍ਰੀਸ ਦੇ ਤੱਟ 'ਤੇ ਸਮੁੰਦਰ 'ਚ ਡੁੱਬਿਆ ਕਾਰਗੋ ਜਹਾਜ਼, ਚਾਲਕ ਦਲ ਦੇ 14 ਮੈਂਬਰ ਲਾਪਤਾ, ਇੱਕ ਭਾਰਤੀ ਵੀ ਸ਼ਾਮਲ
Cargo Ship Sinks: ਤੂਫਾਨੀ ਹਵਾਵਾਂ ਕਾਰਨ 14 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਮਾਲਵਾਹਕ ਜਹਾਜ਼ ਗ੍ਰੀਸ ਦੇ ਤੱਟ 'ਤੇ ਡੁੱਬ ਗਿਆ, ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਡੁੱਬਣ ਵਾਲਿਆਂ ਵਿੱਚ ਇੱਕ ਭਾਰਤੀ ਨਾਗਰਿਕ ਵੀ ਸ਼ਾਮਲ ਹੈ।
Greek Island: 14 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਮਾਲ-ਵਾਹਕ ਜਹਾਜ਼ ਤੂਫਾਨੀ ਹਵਾਵਾਂ ਕਾਰਨ ਲੇਸਬੋਸ ਟਾਪੂ ਦੇ ਕੋਲ ਗ੍ਰੀਸ ਦੇ ਤੱਟ 'ਤੇ ਡੁੱਬ ਗਿਆ ਹੈ। ਫਿਲਹਾਲ ਜਹਾਜ਼ 'ਚ ਸਵਾਰ ਸਾਰੇ ਲੋਕਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਵੱਡੇ ਪੱਧਰ 'ਤੇ ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।
ਯੂਨਾਨ ਦੇ ਤੱਟ ਰੱਖਿਅਕ ਨੇ ਐਤਵਾਰ ਨੂੰ ਕਿਹਾ ਕਿ ਤੂਫਾਨੀ ਹਵਾਵਾਂ ਕਾਰਨ 14 ਲੋਕਾਂ ਦੇ ਨਾਲ ਕੋਮੋਰੋਸ-ਝੰਡੇ ਵਾਲਾ ਮਾਲਵਾਹਕ ਜਹਾਜ਼ ਪਲਟ ਗਿਆ। ਤੱਟ ਰੱਖਿਅਕਾਂ ਮੁਤਾਬਕ ਜਲ ਸੈਨਾ ਦੇ ਹੈਲੀਕਾਪਟਰ ਨੇ ਕਾਰਗੋ ਜਹਾਜ਼ ਦੇ ਚਾਲਕ ਦਲ ਦੇ ਇੱਕ ਮੈਂਬਰ ਨੂੰ ਬਚਾਇਆ, ਜਿਸ ਦੀ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ। ਅਜਿਹੇ 'ਚ ਜ਼ਖਮੀ ਕਰੂ ਮੈਂਬਰ ਨੂੰ ਲੇਸਬੋਸ ਜਨਰਲ ਹਸਪਤਾਲ ਲਿਜਾਇਆ ਗਿਆ ਹੈ।
ਬਚਾਅ ਕਾਰਜਾਂ ਲਈ ਹੈਲੀਕਾਪਟਰ ਤਾਇਨਾਤ ਕੀਤੇ ਗਏ
ਰਿਪੋਰਟਾਂ ਮੁਤਾਬਕ ਬਚਾਅ ਕਾਰਜਾਂ 'ਚ ਪੰਜ ਮਾਲਵਾਹਕ ਜਹਾਜ਼, ਤਿੰਨ ਤੱਟ ਰੱਖਿਅਕ ਜਹਾਜ਼, ਹਵਾਈ ਸੈਨਾ ਅਤੇ ਜਲ ਸੈਨਾ ਦੇ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਾਲਵਾਹਕ ਜਹਾਜ਼ ਲੂਣ ਨਾਲ ਲੱਦਿਆ ਹੋਇਆ ਸੀ ਅਤੇ ਇਸ ਵਿਚ ਚਾਲਕ ਦਲ ਦੇ ਕੁੱਲ 14 ਮੈਂਬਰ ਸਵਾਰ ਸਨ, ਜਿਨ੍ਹਾਂ ਵਿਚੋਂ 13 ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਇਹ ਘਟਨਾ ਐਤਵਾਰ ਸਵੇਰੇ ਵਾਪਰੀ, ਜਦੋਂ ਕਾਰਗੋ ਜਹਾਜ਼ ਲੇਸਬੋਸ ਦੇ ਦੱਖਣ-ਪੱਛਮ ਵਿੱਚ 4.5 ਨੌਟੀਕਲ ਮੀਲ (8.3 ਕਿਲੋਮੀਟਰ) ਦੀ ਦੂਰੀ 'ਤੇ ਡੁੱਬ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਮਿਸਰ ਤੋਂ ਇਸਤਾਂਬੁਲ ਲਈ ਰਵਾਨਾ ਹੋਇਆ ਸੀ।
ਚਾਲਕ ਦਲ ਵਿੱਚ ਇੱਕ ਭਾਰਤੀ ਵੀ ਸ਼ਾਮਲ
ਏਥਨਜ਼ ਨਿਊਜ਼ ਏਜੰਸੀ (ਏਐਨਏ) ਨੇ ਲੇਬਨਾਨ ਸਥਿਤ ਜਹਾਜ਼ ਦੀ ਸੰਚਾਲਨ ਕੰਪਨੀ ਦੇ ਹਵਾਲੇ ਨਾਲ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਵਿੱਚ ਦੋ ਸੀਰੀਆਈ, ਇੱਕ ਭਾਰਤੀ ਅਤੇ 11 ਮਿਸਰੀ ਸ਼ਾਮਲ ਸਨ। ਏਐਨਏ ਮੁਤਾਬਕ ਤੇਜ਼ ਲਹਿਰਾਂ ਕਾਰਨ ਜਹਾਜ਼ ਪਾਣੀ ਨਾਲ ਟਕਰਾ ਗਿਆ ਅਤੇ ਡੁੱਬ ਗਿਆ। ਰਿਪੋਰਟ ਮੁਤਾਬਕ ਸਵੇਰੇ 8:20 ਵਜੇ ਕਪਤਾਨ ਨੇ ਆਖਰੀ ਵਾਰ ਖ਼ਤਰੇ ਦਾ ਸੰਕੇਤ ਦਿੱਤਾ, ਜਿਸ ਤੋਂ ਬਾਅਦ ਜਹਾਜ਼ ਦਾ ਕੋਈ ਸੁਰਾਗ ਨਹੀਂ ਮਿਲਿਆ।
ਇਸ ਤੋਂ ਪਹਿਲਾਂ ਜੂਨ ਵਿੱਚ, ਸੈਂਕੜੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਗ੍ਰੀਸ ਦੇ ਤੱਟ ਉੱਤੇ ਪਲਟ ਗਈ ਸੀ, ਜਿਸ ਵਿੱਚ 79 ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਗ੍ਰੀਕ ਕੋਸਟ ਗਾਰਡ ਨੇ ਬਚਾਅ ਮੁਹਿੰਮ ਚਲਾਈ ਅਤੇ 104 ਪ੍ਰਵਾਸੀਆਂ ਨੂੰ ਸੁਰੱਖਿਅਤ ਬਚਾ ਲਿਆ।