ਗਿਰਝ ਪੰਛੀਆਂ ਨੂੰ ਸਹੀ ਵਾਤਾਵਰਣ ਦੇ ਕੇ ਉਨ੍ਹਾਂ ਦੀ ਨਸਲ ਨੂੰ ਵਧਾਉਣ ਦਾ ਉਪਰਾਲਾ ਅਤਿ ਸਲਾਘਾਯੋਗ : ਸਿਮਰਨਜੀਤ ਸਿੰਘ ਮਾਨ
“ਪੁਰਾਤਨ ਸਮੇਂ ਵਿਚ ਇਹ ਗਿਰਝ ਪੰਛੀ ਅਸਮਾਨ ਵਿਚ ਵੱਡੀ ਗਿਣਤੀ ਵਿਚ ਉੱਡਦੇ ਆਮ ਦਿਖਾਈ ਦਿੰਦੇ ਹੁੰਦੇ ਸਨ।ਪਰ ਅਜੋਕੇ ਸਮੇਂ ਵਿਚ ਵੱਧਦੇ ਜਾ ਰਹੇ ਸ਼ਹਿਰੀਕਰਨ, ਰੁੱਖਾਂ ਦੀ ਕਟਾਈ ਅਤੇ ਇਨ੍ਹਾਂ ਪੰਛੀਆਂ ਨੂੰ ਲੋੜੀਦਾਂ ਵਾਤਾਵਰਣ ਤੇ ਖਾਂਣਾ ਨਾ ਮਿਲਣ ਦੀ ਬਦੌਲਤ ਇਨ੍ਹਾਂ ਦੀ ਨਸ਼ਲ ਬਹੁਤ ਥੱਲ੍ਹੇ ਚਲੇ ਗਏ ਸੀ।
ਫ਼ਤਹਿਗੜ੍ਹ ਸਾਹਿਬ: “ਪੁਰਾਤਨ ਸਮੇਂ ਵਿਚ ਇਹ ਗਿਰਝ ਪੰਛੀ ਅਸਮਾਨ ਵਿਚ ਵੱਡੀ ਗਿਣਤੀ ਵਿਚ ਉੱਡਦੇ ਆਮ ਦਿਖਾਈ ਦਿੰਦੇ ਹੁੰਦੇ ਸਨ।ਪਰ ਅਜੋਕੇ ਸਮੇਂ ਵਿਚ ਵੱਧਦੇ ਜਾ ਰਹੇ ਸ਼ਹਿਰੀਕਰਨ, ਰੁੱਖਾਂ ਦੀ ਕਟਾਈ ਅਤੇ ਇਨ੍ਹਾਂ ਪੰਛੀਆਂ ਨੂੰ ਲੋੜੀਦਾਂ ਵਾਤਾਵਰਣ ਤੇ ਖਾਂਣਾ ਨਾ ਮਿਲਣ ਦੀ ਬਦੌਲਤ ਇਨ੍ਹਾਂ ਦੀ ਨਸ਼ਲ ਬਹੁਤ ਥੱਲ੍ਹੇ ਚਲੇ ਗਏ ਸੀ।
ਲੇਕਿਨ ਪਠਾਨਕੋਟ ਦੇ ਡਿਵੀਜਨ ਫੋਰੈਸਟ ਅਫਸਰ ਰਜੇਸ ਮਹਾਜਨ ਅਤੇ ਉਥੋਂ ਦੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੀ ਆਪਸੀ ਸਹਿਯੋਗ ਤੇ ਸਮਝਦਾਰੀ ਨੇ ਇਨ੍ਹਾਂ ਗਿਰਝ ਪੰਛੀਆਂ ਦੀ ਨਸਲ ਵਿਚ ਵਾਧਾ ਕਰਨ ਹਿੱਤ ਕੇਵਲ ਉਨ੍ਹਾਂ ਲਈ ਲੋੜੀਦਾਂ ਵਾਤਾਵਰਣ ਅਤੇ ਖਾਂਣਾ ਪੈਦਾ ਕਰਨ ਦੇ ਹੀ ਉਦਮ ਨਹੀ ਕੀਤੇ, ਬਲਕਿ ਇਨ੍ਹਾਂ ਨੇਕ ਅਫ਼ਸਰਾਂ ਨੇ ਇਹ ਗਿਰਝ ਪੰਛੀ ਜੋ ਸਾਡੇ ਵਾਤਾਵਰਣ ਵਿਚ ਫੈਲਣ ਵਾਲੀਆ ਬਿਮਾਰੀਆ ਨੂੰ ਖ਼ਤਮ ਕਰਨ ਵਿਚ ਵੱਡਾ ਸਹਿਯੋਗ ਕਰਦੇ ਹਨ ਅਤੇ ਸਾਡੇ ਮਿੱਤਰ ਪੰਛੀ ਹਨ, ਉਨ੍ਹਾਂ ਦੀ ਨਸ਼ਲ ਨੂੰ ਵਧਾਉਣ ਵਿਚ ਉੱਦਮ ਕਰਕੇ ਅਤਿ ਸਲਾਘਾਯੋਗ ਫੈਸਲਾ ਕੀਤਾ ਹੈ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਸਵਾਗਤ ਕਰਦਾ ਹੈ।”
ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਠਾਨਕੋਟ ਦੇ ਡੀ.ਐਫ.ਓ. ਅਤੇ ਡਿਪਟੀ ਕਮਿਸ਼ਨਰ ਵੱਲੋਂ ਗਿਰਝ ਪੰਛੀਆਂ ਦੀ ਨਸਲ ਨੂੰ ਲੋੜੀਦਾਂ ਵਾਤਾਵਰਣ ਦੇ ਕੇ ਪਠਾਨਕੋਟ ਤੋ 30 ਕਿਲੋਮੀਟਰ ਦੂਰ ਉਨ੍ਹਾਂ ਦੀ ਕਿਚਨ ਦਾ ਵਿਕਾਸ ਕਰਦੇ ਹੋਏ ਅਤੇ ਉਨ੍ਹਾਂ ਲਈ ਉਥੇ ਇਕ ‘ਰੈਸਟੋਰੈਟ’ ਤਿਆਰ ਕਰਨ ਦਾ ਉਦਮ ਕਰਨ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਸੰਬੰਧਤ ਅਫਸਰਾਨ ਨੇ ਜੋ ਇਨ੍ਹਾਂ ਗਿਰਝਾਂ ਨੂੰ ਪਾਈਆ ਜਾਣ ਵਾਲੀਆ ਲਾਸਾਂ ਨੂੰ ਡਰੱਗ ਡਾਈਕਲੋਫੋਨਾਕ ਤੋਂ ਮੁਕਤ ਕਰਨ ਦੀ ਜਿ਼ੰਮੇਵਾਰੀ ਵੀ ਨਿਭਾਈ ਜਾ ਰਹੀ ਹੈ । ਜੋ ਕਿ ਪਸੂਆਂ ਵਿਚ ਦਰਦ ਨੂੰ ਘੱਟ ਕਰਨ ਲਈ ਦਿੱਤੀ ਜਾਂਦੀ ਹੈ, ਜਦੋਕਿ ਪੰਛੀਆਂ ਲਈ ਇਹ ਦਵਾਈ ਜ਼ਹਿਰੀਲੀ ਹੁੰਦੀ ਹੈ ਜਿਸ ਨਾਲ ਉਨ੍ਹਾਂ ਦੇ ਗੁਰਦੇ ਫੇਲ੍ਹ ਹੋ ਜਾਂਦੇ ਹਨ ।
ਉਨ੍ਹਾਂ ਕਿਹਾ ਇਹ ਦਵਾਈ ਜਦੋਂ ਬੈਨ ਕੀਤੀ ਗਈ ਹੈ ਫਿਰ ਇਹ ਕਿਸ ਦੀ ਇਜਾਜਤ ਨਾਲ ਇਸਦੀ ਸਪਲਾਈ ਆ ਰਹੀ ਹੈ ? ਇਨ੍ਹਾਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਨੂੰ ਵੈਟਨਰੀ ਡਾਕਟਰਾਂ ਦੁਆਰਾ ਪ੍ਰਮਾਨਿਤ ਕਰਕੇ ਪ੍ਰਦਾਨ ਕਰਨਾ ਵੀ ਪੰਛੀਆਂ ਪ੍ਰਤੀ ਸਾਡੀ ਜਿ਼ੰਮੇਵਾਰੀ ਨੂੰ ਯਕੀਨੀ ਬਣਾਉਦਾ ਹੈ । ਅਜਿਹਾ ਹੀ ਹੋਣਾ ਚਾਹੀਦਾ ਹੈ । ਹੁਣ ਸਾਡੇ ਪੰਜਾਬ ਸੂਬੇ ਵਿਚ ਡੰਗਰਾਂ ਦੀ ਚਮੜੀ ਵਾਲੀ ਕੋਈ ਫੈਕਟਰੀ ਨਹੀਂ ਜਿਸ ਵਿਚ ਮਰੇ ਹੋਏ ਪਸੂਆਂ ਦੀ ਵਰਤੋਂ ਹੋ ਸਕੇ ਅਤੇ ਇਥੋ ਦੇ ਨਿਵਾਸੀਆ ਨੂੰ ਬਿਮਾਰੀਆ ਤੋ ਦੂਰ ਰੱਖਿਆ ਜਾ ਸਕੇ ।
ਮਾਨ ਨੇ ਅਗੇ ਕਿਹਾ ਕੇਵਲ ਤੇ ਕੇਵਲ ਗਿਰਝਾਂ ਹੀ ਇਹ ਜ਼ਿੰਮੇਵਾਰੀ ਨਿਭਾਉਣ ਵਾਲੀਆ ਹਨ । ਇਹ ਪ੍ਰਬੰਧ ਹੋਣ ਤੋਂ ਪਹਿਲੇ ਇਸ ਇਲਾਕੇ ਵਿਚ ਗਿਰਝਾਂ ਬਹੁਤ ਹੀ ਘੱਟ ਦਿਖਾਈ ਦਿੰਦੀਆ ਸਨ ਅਤੇ ਇਹ ਨਸ਼ਲ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਚੁੱਕੀ ਸੀ । ਲੇਕਿਨ ਉਪਰੋਕਤ ਸੰਬੰਧਤ ਪੰਛੀਆਂ ਨੂੰ ਪਿਆਰ ਕਰਨ ਵਾਲੇ ਅਫਸਰਾਨਾਂ ਵੱਲੋਂ ਨਿਭਾਈ ਗਈ ਜਿ਼ੰਮੇਵਾਰੀ ਦੀ ਬਦੌਲਤ ਇਨ੍ਹਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਚੰਦੋਲਾ ਵਿਖੇ ਤਿਆਰ ਕੀਤੀ ਗਈ ਕਿਚਨ ਵਿਚ ਰੋਜ਼ਾਨਾ ਹੀ ਹੁਣ 400 ਦੇ ਕਰੀਬ ਗਿਰਝਾਂ ਆਉਦੀਆ ਹਨ।
ਐਮਪੀ ਨੇ ਕਿਹਾ ਅਜਿਹਾ ਸਭ ਪੰਛੀ ਪ੍ਰੇਮੀਆਂ ਅਤੇ ਸੰਬੰਧਤ ਵਾਤਾਵਰਣ ਤੇ ਜੰਗਲਾਤ ਨਾਲ ਸੰਬੰਧਤ ਅਫਸਰਾਨ ਨੂੰ ਇਹ ਜ਼ਿੰਮੇਵਾਰੀ ਨੈਤਿਕ ਤੌਰ ਤੇ ਪੂਰੀ ਕਰਨੀ ਬਣਦੀ ਹੈ ਤਾਂ ਕਿ ਜਿਥੇ ਇਨ੍ਹਾਂ ਮਿੱਤਰ ਪੰਛੀਆਂ ਦੀ ਗਿਣਤੀ ਵਿਚ ਵਾਧਾ ਹੋ ਸਕੇਗਾ, ਉਥੇ ਸਾਡੇ ਵਾਤਾਵਰਣ ਨੂੰ ਸਾਫ਼ ਰੱਖਣ ਅਤੇ ਇਥੋ ਦੇ ਨਿਵਾਸੀਆ ਨੂੰ ਬਿਮਾਰੀਆ ਤੋ ਦੂਰ ਰੱਖਣ ਵਿਚ ਵੀ ਵੱਡਾ ਸਹਿਯੋਗ ਮਿਲੇਗਾ । ਇਹ ਹੁਣ ਸਾਡੇ ਸੰਬੰਧਤ ਅਫਸਰਾਨ, ਸਰਕਾਰ ਉਤੇ ਨਿਰਭਰ ਕਰਦਾ ਹੈ ਕਿ ਉਹ ਇਨ੍ਹਾਂ ਮਿੱਤਰ ਗਿਰਝ ਪੰਛੀਆਂ ਨੂੰ ਉੱਡਦੇ ਦੇਖਣਾ ਪਸ਼ੰਦ ਕਰਦੇ ਹਨ ਜਾਂ ਨਹੀਂ ।