ਪੰਜਾਬ 'ਚ ਤਾਇਨਾਤ ਹੋਈ ਹਵਾਈ ਰੱਖਿਆ ਪ੍ਰਣਾਲੀ S-400 ਦੀ ਪਹਿਲੀ ਯੂਨਿਟ, ਦੁਸ਼ਮਣ 'ਤੇ ਰਹੇਗੀ ਪੈਨੀ ਨਜ਼ਰ
ਅਧਿਕਾਰੀਆਂ ਮੁਤਾਬਕ S-400 ਦੀ ਪਹਿਲੀ ਯੂਨਿਟ ਦੀ ਡਿਲਿਵਰੀ ਨਵੰਬਰ 'ਚ ਸ਼ੁਰੂ ਹੋਈ ਸੀ। ਇਹ ਰੱਖਿਆ ਸੌਦਾ ਪੰਜ ਅਰਬ ਡਾਲਰ ਤੋਂ ਵੱਧ ਦਾ ਹੋਇਆ ਹੈ।
ਚੰਡੀਗੜ੍ਹ : ਪੰਜਾਬ 'ਚ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਐਸ-400 ਦੀ ਪਹਿਲੀ ਯੂਨਿਟ ਤਾਇਨਾਤ ਕਰ ਦਿੱਤੀ ਗਈ ਹੈ। ਚੀਨ ਤੇ ਪਾਕਿਸਤਾਨ ਦੇ ਕਿਸੇ ਵੀ ਹਮਲੇ ਨੂੰ ਟਾਲਣ ਦੇ ਸਮਰੱਥ ਇਹ ਅਤਿ ਆਧੁਨਿਕ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਰੂਸ ਤੋਂ ਖਰੀਦੀ ਗਈ ਹੈ। ਪਹਿਲੀ ਯੂਨਿਟ ਪੰਜਾਬ ਦੇ ਪੰਜ ਏਅਰ ਫੋਰਸ ਬੇਸ 'ਚੋਂ ਇਕ 'ਤੇ ਤਾਇਨਾਤ ਕੀਤੀ ਗਈ ਹੈ। ਇਹ ਫੌਜੀ ਅੱਡਾ ਪਾਕਿਸਤਾਨ ਦੀ ਸਰਹੱਦ ਦੇ ਸਭ ਤੋਂ ਨੇੜੇ ਹੈ।
S-400 ਮਿਜ਼ਾਈਲ ਰੱਖਿਆ ਪ੍ਰਣਾਲੀ ਚਾਰ ਵੱਖ-ਵੱਖ ਮਿਜ਼ਾਈਲਾਂ ਨਾਲ ਲੈਸ ਹੈ ਜੋ ਦੁਸ਼ਮਣ ਦੇ ਜਹਾਜ਼ਾਂ, ਬੈਲਿਸਟਿਕ ਮਿਜ਼ਾਈਲਾਂ ਅਤੇ AWAS ਜਹਾਜ਼ਾਂ ਨੂੰ 400 ਕਿਲੋਮੀਟਰ, 250 ਕਿਲੋਮੀਟਰ, ਮੱਧਮ ਰੇਂਜ 120 ਕਿਲੋਮੀਟਰ ਅਤੇ ਛੋਟੀ ਰੇਂਜ 40 ਕਿਲੋਮੀਟਰ ਤਕ ਮਾਰ ਕਰ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਸ ਮਿਜ਼ਾਈਲ ਸਿਸਟਮ ਦੀ ਤਾਇਨਾਤੀ ਨਾਲ ਰੱਖਿਆ ਸਮਰੱਥਾ 'ਚ ਵੱਡਾ ਵਾਧਾ ਹੋਇਆ ਹੈ। ਐੱਸ-400 ਮਿਜ਼ਾਈਲ ਸਿਸਟਮ 400 ਕਿਲੋਮੀਟਰ ਦੀ ਦੂਰੀ ਤੋਂ ਕਿਸੇ ਵੀ ਹਮਲੇ ਨੂੰ ਬੇਅਸਰ ਕਰਨ ਦੇ ਸਮਰੱਥ ਹੈ। ਇਹ ਦੁਨੀਆ ਦੇ ਸਭ ਤੋਂ ਉੱਨਤ ਪ੍ਰਣਾਲੀਆਂ 'ਚੋਂ ਇਕ ਹੈ।
ਅਧਿਕਾਰੀਆਂ ਮੁਤਾਬਕ S-400 ਦੀ ਪਹਿਲੀ ਯੂਨਿਟ ਦੀ ਡਿਲਿਵਰੀ ਨਵੰਬਰ 'ਚ ਸ਼ੁਰੂ ਹੋਈ ਸੀ। ਇਹ ਰੱਖਿਆ ਸੌਦਾ ਪੰਜ ਅਰਬ ਡਾਲਰ ਤੋਂ ਵੱਧ ਦਾ ਹੋਇਆ ਹੈ। ਹਾਲਾਂਕਿ, ਰੂਸ ਨਾਲ ਵੱਡੇ ਰੱਖਿਆ ਸਮਝੌਤਿਆਂ 'ਤੇ ਦਸਤਖਤ ਕਰਨ ਤੋਂ ਬਾਅਦ ਅਮਰੀਕਾ-ਭਾਰਤ ਸਬੰਧ ਤਣਾਅਪੂਰਨ ਹੋ ਗਏ ਸਨ, ਜਿਸ ਤੋਂ ਬਾਅਦ ਇਹ ਰੱਖਿਆ ਸੌਦਾ ਵਿਵਾਦਗ੍ਰਸਤ ਹੋ ਗਿਆ ਸੀ।
ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਐਸ-400 ਮਿਜ਼ਾਈਲ ਪ੍ਰਣਾਲੀ ਨੂੰ ਚਲਾਉਣ ਲਈ ਵਿਸ਼ੇਸ਼ ਸਿਖਲਾਈ ਵੀ ਪ੍ਰਾਪਤ ਕੀਤੀ ਹੈ। ਹਵਾਈ ਰੱਖਿਆ ਪ੍ਰਣਾਲੀ ਭਾਰਤ ਨੂੰ ਦੱਖਣ ਏਸ਼ੀਆਈ ਅਸਮਾਨ ਵਿਚ ਤਾਕਤ ਦੇਵੇਗੀ ਕਿਉਂਕਿ ਉਹ 400 ਕਿਲੋਮੀਟਰ ਦੀ ਦੂਰੀ ਤੋਂ ਦੁਸ਼ਮਣ ਦੇ ਜਹਾਜ਼ਾਂ ਤੇ ਕਰੂਜ਼ ਮਿਜ਼ਾਈਲਾਂ ਨੂੰ ਦੂਰ ਕਰਨ ਦੇ ਯੋਗ ਹੋਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin